ਦੇਸ਼ ’ਚ ਕੋਰੋਨਾ ਦੇ ਪਿਛਲੇ 24 ਘੰਟਿਆਂ ’ਚ 35,178 ਨਵੇਂ ਮਾਮਲੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 35,178 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਇਸ ਤੋਂ ਇੱਕ ਦਿਨ ਪਹਿਲਾਂ ਦੇ ਮੁਕਾਬਲੇ ਕਰੀਬ 10 ਹਜ਼ਾਰ ਵੱਧ ਹਨ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦੇਸ਼ ’ਚ ਕੋਰੋਨਾ ਦੇ 25,166 ਨਵੇਂ ਮਾਮਲੇ ਦਰਜ ਕੀਤੇ ਗਏ ਸਨ।
ਦੇਸ਼ ’ਚ ਸੋਮਵਾਰ ਨੂੰ 55 ਲੱਖ ਪੰਜ ਹਜ਼ਾਰ 74 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 56 ਕਰੋੜ 6 ਲੱਖ 52 ਹਜ਼ਾਰ 32 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 35,178 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਪੀੜਤਾਂ ਦਾ ਅੰਕੜਾ ਵਧ ਕੇ 3 ਕਰੋੜ 22 ਲੱਖ 85 ਹਜ਼ਾਰ 857 ਹੋ ਗਿਆ ਹੈ ਇਸ ਦੌਰਾਨ 37 ਹਜ਼ਾਰ 169 ਮਰੀਜਾਂ ਦੇ ਠੀਕ ਹੋਣ ਤੋਂ ਬਾਅਦ ਇਸ ਮਹਾਂਮਾਰੀ ਨੂੰ ਹਰਾ ਦੇਣ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ ਤਿੰਨ ਕਰੋੜ 14 ਲੱਖ 85 ਹਜ਼ਾਰ 923 ਹੋ ਗਈ ਹੈ।
ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.14 ਫੀਸਦੀ
ਇਸ ਦੌਰਾਨ ਸਰਗਰਮ ਮਾਮਲੇ 2433 ਘੱਟ ਕੇ ਤਿੰਨ ਲੱਖ 67 ਹਜ਼ਾਰ 415 ਰਹਿ ਗਏ ਹਨ ਇਸ ਦੌਰਾਨ 440 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ ਚਾਰ ਲੱਖ 32 ਹਜ਼ਾਰ 519 ਹੋ ਗਿਆ ਹੈ ਦੇਸ਼ ’ਚ ਸਰਗਰਮ ਮਾਮਲਿਆਂ ਦੀ ਦਰ ਘੱਟ ਕੇ 1.14 ਫੀਸਦੀ, ਰਿਕਵਰੀ ਦਰ ਵਧ ਕੇ 97.52 ਫੀਸਦੀ ਤੇ ਮ੍ਰਿਤਕ ਦਰ 1.34 ਫੀਸਦੀ ਹੈ।
ਮਹਾਂਰਾਸ਼ਟਰ ’ਚ 16 ਮਰੀਜ਼ਾਂ ਦੀ ਮੌਤ
ਮਹਾਂਰਾਸ਼ਟਰ ’ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲੇ 1132 ਘੱਟ ਕੇ 64790 ਰਹਿ ਗਏ ਹਨ ਇਸ ਦੌਰਾਨ ਸੂਬੇ ’ਚ 5424 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 6201168 ਹੋ ਗਈ ਹੈ ਜਦੋਂਕ 116 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 135255 ਹੋ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ