ਵਿਸ਼ਵ ਦਾ ਸਭ ਤੋਂ ਵੱਡਾ Birthday Celebration

World's Biggest, Birthday Celebration, Gurmeet Ram Rahim, Dera Sacha Sauda

1 ਕਰੋੜ ਤੋਂ ਵੱਧ ਲੋਕਾਂ ਨੇ ਗਾਇਆ ਬਰਥ ਡੇ ਸਾਂਗ, ਖਾਧਾ ਕੇਕ

ਸਰਸਾ: ਡਾ. ਐੱਮਐੱਸਜੀ ਦਾ 50ਵਾਂ ਗੋਲਡਨ ਜੁਬਲੀ ਬਰਥ ਡੇ ਇਤਿਹਾਸ ਦੇ ਪੰਨਿਆਂ ‘ਚ ਸੁਨਹਿਰੀ ਅੱਖਰਾਂ ‘ਚ ਦਰਜ ਹੋਇਆ । ਇੱਕ ਕਰੋੜ ਤੋਂ ਵੱਧ ਲੋਕ ਡਾ. ਐੱਮਐੱਸਜੀ ਦੇ ਬਰਥ ਡੇ ਸੈਲੀਬ੍ਰੇਸ਼ਨ ਪ੍ਰੋਗਰਾਮ ‘ਚ ਪਹੁੰਚੇ ਸਿਰ ‘ਤੇ ਹੈਪੀ ਬਰਥ ਡੇ ਲਿਖੀ ਟੋਪੀਆਂ, ਹੱਥਾਂ ‘ਚ ਗੁਬਾਰੇ, ਮੋਮਬੱਤੀਆਂ ਤੇ ਇਲੈਕਟ੍ਰੋਨਿਕ ਦੀਵੇ ਲਈ ਇਕੱਠੇ  ਜਦੋਂ ਸਾਰਿਆਂ ਨੇ ਹੈਪੀ ਬਰਥ ਡੇ ਐੱਮਐੱਸਜੀ ਕਿਹਾ ਜੋ ਇੱਕ ਵੱਖ ਹੀ ਨਜ਼ਾਰਾ ਵੇਖਣ ਨੂੰ ਮਿਲਿਆ।

‘ਮੇਰਾ ਸਤਿਗੁਰੂ ਸਭਸੇ ਨਿਆਰਾ, ਹਰ ਪਲ ਹਰ ਦਿਲ ਸਭਕੋ ਹੈ ਪਿਆਰਾ ਜੁਗ-ਜੁਗ ਜੀਏ ਮਸੀਹਾ ਯੇ ਹਮਾਰਾ, ਦਿਲੋਂ ਮੇਂ ਗੂੰਜੇ ਬਸ ਤੇਰਾ ਜੈਕਾਰਾ ਵਿਸ ਯੂ ਗੋਲਡਨ ਹੈਪੀ ਬਰਥ ਡੇ ਐੱਮਐੱਸਜੀ’ ਗੀਤ ਦੇ ਨਾਲ ਸਮੂਹ ਇਕੱਠ ਨੇ ਪੂਜਨੀਕ ਗੁਰੂ ਜੀ ਨੂੰ ਬਰਥ ਡੇ ਦੀ ਵਧਾਈ ਦਿੱਤੀ। ਡਾ. ਐੱਮਐੱਸਜੀ ਦਾ ਬਰਥ ਡੇ ਕੇਕ ਵੀ ਖਿੱਚ ਦਾ ਕੇਂਦਰ ਸੀ ਪੰਜ ਮੰਜਿਲੀ, 51 ਕੁਇੰਟਲ ਭਾਰੀ ਕੇਕ, ਜਿਸ ਨੂੰ ਮੋਰ ਦੇ ਡਿਜ਼ਾਇਲ ਬਣੇ ਰਥ ‘ਤੇ ਮੰਚ ‘ਤੇ ਲਿਆਂਦਾ ਗਿਆ। ਡਾ. ਐੱਮਐਸਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕੇਕ ਕੱਟਿਆ ਤੇ ਇਸ ਨੂੰ ਹਜ਼ਾਰਾਂ ਸੇਵਾਦਾਰਾਂ ਵੱਲੋਂ ਸਾਧ-ਸੰਗਤ ‘ਚ ਵੰਡਿਆ ਗਿਆ।

ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਇਹ ਸਭ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਦਾ ਰਹਿਮੋ ਕਰਮ ਹੈ ਤੁਸੀਂ ਸਾਡਾ ਜਨਮ ਦਿਨ ਮਨਾ ਰਹੇ ਹੋ ਤੇ ਅਸੀਂ ਸ਼ਾਹ ਸਤਿਨਾਮ ਜੀ-ਸ਼ਾਹ ਮਸਤਾਨਾ ਜੀ ਦਾ ਰਹਿਮੋ ਕਰਮ ਗਾ ਰਹੇ ਹਾਂ। ਅੱਜ ਉਹ ਦਿਨ ਵੀ ਹੈ ਜਿਸ ਦਿਨ ਸਾਡਾ ਦੇਸ਼ ਅਜ਼ਾਦ ਹੋਇਆ ਸੀ ਜਿਸ ਧਰਤੀ ‘ਤੇ ਅਸੀਂ ਸੌਂਦੇ, ਖਾਂਦੇ-ਪੀਂਦੇ ਤੇ ਜੀਵਨ ਗੁਜਾਰਦੇ ਹਾਂ। ਉਸਦਾ ਸ਼ੁਕਰਾਨਾ ਜਿੰਨਾ ਕੀਤਾ ਜਾਵੇ ਘੱਟ ਹੈ ਇਸ ਮੌਕੇ ਪੂਜਨੀਕ ਗੁਰੂ ਜੀ ਨੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਾਏ ਤੇ ਪੂਰਾ ਪੰਡਾਲ ਵੀ ਜੈਕਾਰਿਆਂ ਨਾਲ ਗੂੰਜ ਉੱਠਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।