ਐੱਮਐੱਸਜੀ ਭੰਡਾਰੇ ਨੇ ਰਚਿਆ ਸੁਨਹਿਰੀ ਇਤਿਹਾਸ, ਛੇ ਦਿਨਾਂ ‘ਚ ਪਹੁੰਚੇ 4.25 ਕਰੋੜ ਲੋਕ

Dera Sacha Sauda, Gurmeet Ram Rahim, MSG Bhandara, History

ਸਰਸਾ:ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 50ਵੇਂ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਹੋਏ ‘ਐੱਮਐਸਜੀ ਭੰਡਾਰਾ’ ਨੂੰ ਮਨਾਉਣ ਲਈ ਦੇਸ਼-ਵਿਦੇਸ਼ਾਂ ਤੋਂ ਮੰਗਲਵਾਰ ਰਾਤ ਤੱਕ 4 ਕਰੋੜ 25 ਲੱਖ ਤੋਂ ਵੱਧ ਲੋਕ ਸ਼ਿਰਕਤ ਕਰ ਚੁੱਕੇ ਹਨ।

ਪਵਿੱਤਰ ਭੰਡਾਰੇ ‘ਤੇ ਹੋਏ ਐੱਮਐੱਸਜੀ ਨੌ ਬਰ ਨੌ ਗਰੈਂਡ ਈਵੈਂਟਸ ਨਾਈਟ ਦੀ ਪੰਜਵੀਂ ਲੜੀ ‘ਚ ਸੋਮਵਾਰ ਨੂੰ ਕਾਮੇਡੀ ਨਾਈਟ ਹੋਈ, ਜਿਸ ‘ਚ ਹਾਸਰਸ ਕਵੀ ਸੁਰਿੰਦਰ ਸ਼ਰਮਾ, ਕਾਮੇਡੀਅਨ ਸੁਨੀਲ ਪਾਲ ਸਮੇਤ ਅਨੇਕ ਕਲਾਕਾਰਾਂ ਨੇ ਦਰਸ਼ਕਾਂ ਨੂੰ ਖੂਬ ਹਸਾਇਆ। ਛੇਵੀਂ ਲੜੀ ‘ਚ ਮੰਗਲਵਾਰ ਨੂੰ ਮੰਚ ‘ਤੇ ਡਾਂਸ, ਸਟੰਟ ਤੇ ਸਾਂਗ ਦਾ ਸੁਮੇਲ ਦੇਖਣ ਨੂੰ ਮਿਲਿਆ ਇਸ ਮੌਕੇ ਦੇਸ਼-ਵਿਦੇਸ਼ ਦੇ ਮਸ਼ਹੂਰ ਕਲਾਕਾਰਾਂ ਨੇ ਸ਼ਾਨਦਾਰ ਪੇਸ਼ਕਾਰੀ ਦਿੱਤੀ।

ਕਾਮੇਡੀਅਨਾਂ ਨੇ ਦਰਸ਼ਕਾਂ ਨੂੰ ਕੀਤਾ ਹਸਾ-ਹਸਾ ਕੇ ਲੋਟ-ਪੋਟ

ਡਾ. ਐੱਮਐੱਸਜੀ ਦੇ 50ਵੇਂ ਗੋਲਡਨ ਜੁਬਲੀ ਬਰਥ ਡੇ ਦੀ ਖੁਸ਼ੀ ‘ਚ ਹੋਏ ‘ਐੱਮਐੱਸਜੀ ਨੌ ਬਰ ਨੌ ਗਰੈਂਡ ਈਵੈਂਟਸ’ ਨਾਈਟ ਦੀ ਪੰਜਵੀਂ ਲੜੀ ‘ਚ ਕਾਮੇਡੀ ਨਾਈਟ ਹੋਈ, ਜਿਸ ‘ਚ ਫਨੀ ਬੁਆਇਜ਼, ਹਾਸਰਸ ਕਲਾਕਾਰ ਸੁਰਿੰਦਰ ਸ਼ਰਮਾ ਤੇ ਸੁਨੀਲ ਪਾਲ ਸਮੇਤ ਅਨੇਕ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦਿੱਤਾ ।

ਹਾਸਰਸ ਕਵੀ ਸੁਰਿੰਦਰ ਸ਼ਰਮਾ ਨੇ ਜਿੱਥੇ ਵਿਅੰਗਆਤਮਕ ਲਹਿਜੇ ‘ਚ ਪਤੀ-ਪਤਨੀ ਦੇ ਰਿਸ਼ਤਿਆਂ ਨੂੰ ਬਿਆਨ ਕੀਤਾ, ਉੱਥੇ ਉਨ੍ਹਾਂ ਨੇ ਸਿਆਸਤ ਤੇ ਹੋਰ ਪਹਿਲੂਆਂ ‘ਤੇ ਵੀ ਵਿਅੰਗ ਕੀਤਾ। ਸੁਨੀਲ ਪਾਲ ਨੇ ਵੱਖ-ਵੱਖ ਕਲਾਕਾਰਾਂ ਦਾ ਮਿਮਿਕਰੀ ਕਰਕੇ ਖੂਬ ਮਨੋਰੰਜਨ ਕੀਤਾ। ਉਨ੍ਹਾਂ ਤੋਂ ਇਲਾਵਾ ਫਨੀ ਬੁਆਇਜ਼ ਨੇ ਸ਼ਾਨਦਾਰ ਕਾਮੇਡੀ ਡਾਂਸ, ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨ ਦੇ ਕਲਕਾਰਾਂ ਨੇ ਸਕਿੱਟ ਰਾਹੀਂ ਭਾਰਤ-ਪਾਕਿ ਦੇ ਫੌਜੀਆਂ ਦੀ ਚੈੱਕ ਪੋਸਟ ‘ਤੇ ਆਪਸੀ ਗੱਲਬਾਤ ਦਾ ਸੁੰਦਰ ਮੰਚਨ ਕੀਤਾ।

ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੇ ਦਿੱਤੀ ਸ਼ਾਨਦਾਰ ਪੇਸ਼ਕਾਰੀ

ਮੰਗਲਵਾਰ ਰਾਤ ਨੂੰ ਹੋਏ ਗਰੈਂਡ ਈਵੈਂਟਸ ਨਾਈਟ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਲਾਕਾਰਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਦਿੱਤੀ ਡਾਂਸ, ਸਟੰਟ ਤੇ ਸਾਂਗ ਦੇ ਸੁੰਦਰ ਮਿਸ਼ਰਨ ਨੇ ਸਭ ਦਾ ਦਿਲ ਜਿੱਤ ਲਿਆ ।ਵੱਖ-ਵੱਖ ਟੀਵੀ ਚੈੱਨਲਾਂ ‘ਤੇ ਆਪਣੇ ਹੈਰਾਨੀਜਨਕ ਕਰਤੱਬਾਂ ਨਾਲ ਲੋਹਾ ਮੰਨਵਾ ਚੁੱਕੇ ਕਲਕਾਰਾਂ ਨੇ ਸਟੰਟ, ਡਾਂਸ ਤੇ ਨ੍ਰਿਤ ਨਾਲ ਸਭ  ਨੂੰ ਮੰਤਰ ਮੁਗਤ ਕਰ ਦਿੱਤਾ ।

ਕਲਕਾਰਾਂ ਨੇ ਬਰਥ ਡੇ ਸੈਲੀਬ੍ਰੇਸ਼ਨ ਦੇ ਨਾਲ-ਨਾਲ ਦੇਸ਼ ਭਗਤੀ ‘ਤੇ ਅਧਾਰਿਤ ਪ੍ਰੋਗਰਾਮ ਪੇਸ਼ ਕਰਕੇ ਅਜ਼ਾਦੀ ਦਿਵਸ ਦੀਆਂ ਖੁਸ਼ੀਆਂ ਵੀ ਮਨਾਈਆਂ ਸਮਾਰੋਹ ‘ਚ ਖਿੱਚ ਦਾ ਕੇਂਦਰ ਰਹੇ ।ਪੰਜਾਬ ਤੇ ਹਰਿਆਣਾ ਦੇ ਕਲਾਕਾਰਾਂ ਨੇ ਭੰਗੜਾ ਤੇ ਹਰਿਆਣੀ ਸਾਂਗ ਰਾਹੀਂ ਪੂਜਨੀਕ ਗੁਰੂ ਜੀ ਦੇ ਜਨਮ ਤੇ ਵਿਆਹ ਸਬੰਧੀ ਉਤਸਵਾਂ ਨੂੰ ਮੰਚ ‘ਤੇ ਫਿਰ ਤੋਂ ਜਿ਼ੰਦਾ ਕੀਤਾ ਤੇ ਇਕੱਠ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ।

ਬਰਲੀਨ ਫੈਸ਼ਨ ਫਿਲਮ ਫੈਸਟੀਵਲ ‘ਚ ਛਾਈ ‘ਲਾਇਨ ਹਾਰਟ’

ਬਾਕਸ ਆਫਿਸ ‘ਤੇ ਸਫ਼ਲਤਾ ਦੇ ਝੰਡੇ ਗੱਡ ਚੁੱਕੀ ਪੂਜਨੀਕ ਗੁਰੂ ਜੀ ਦੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਨੂੰ ਭਾਰਤ ਹੀ ਨਹੀਂ ਸਗੋਂ ਵਿਦੇਸ਼ ‘ਚ ਵੀ ਸ਼ਲਾਹਿਆ ਜਾ ਰਿਹਾ ਹੈ।

ਇਸ ਫਿਲਮ ਨੂੰ ਬਰਲਿਨ ‘ਚ ਹੋਈ ਫੈਸ਼ਨ ਫਿਲਮ ਫੈਸਟੀਵਲ ਦੌਰਾਨ ਫੈਸ਼ਨ ਤੇ ਵਿਸ਼ਵ ਦੇ ਪ੍ਰਸਿੱਧ ਫਿਲਮ ਡਾਇਰੈਕਟਰਾਂ, ਕੋਰੀਓਗ੍ਰਾਫਰਜ਼, ਡਰੈੱਸ ਡਿਜ਼ਾਈਨਰਜ਼ ਨੇ ਸਲਾਹਿਆ ਫਿਲਮ ਦੇ ਗਾਣੇ ‘ਸੋਹਣਾ ਮੇਰਾ ਮਿਸ਼ਰੀ ਦੀ ਡਲੀਏ…’ ਦੌਰਾਨ ਪੂਜਨੀਕ ਗੁਰੂ ਜੀ ਵੱਲੋਂ ਡਿਜ਼ਾਇਨ ਕੀਤੀ ਗਈ ਡਰੈੱਸ, ਕੋਰੀਓਗ੍ਰਾਫ਼ੀ ਤੇ ਡਾਇਰੈਕਸ਼ਨ ਨੂੰ ਸਲਾਹਿਆ ਗਿਆ ਫੈਸਟੀਵਲ ਡਾਇਰੈਕਟਰ ਵੱਲੋਂ ਪੂਜਨੀਕ ਗੁਰੂ ਜੀ ਦੇ ਨਾਂਅ ਇੱਕ ਪ੍ਰਸੰਸਾ ਪੱਤਰ (ਐਪ੍ਰੀਸਿਏਸ਼ਨ ਲੈਟਰ) ਜਾਰੀ ਕੀਤਾ ਗਿਆ।

ਸਮਾਰੋਹ ਦੌਰਾਨ ਸੋਮਵਾਰ ਰਾਤ ਨੂੰ ‘ਕੁੱਲ ਦਾ ਕਰਾਊਨ’ ਮੁਹਿੰਮ ਤਹਿਤ ਦੋ, ਭਗਤ ਯੋਧਾ ਤੇ ਨਵੀਂ ਸੁਬ੍ਹਾ ਮੁਹਿੰਮ ਤਹਿਤ ਦੋ, ਭਗਤ ਯੋਧਾ ਤੇ ਆਰਥਿਕ ਪੱਖੋਂ ਕਮਜ਼ੋਰ ਲੜਕੀ ਦੀ ਸ਼ਾਦੀ ਇੱਕ ਸ਼ਾਦੀਆਂ ਹੋਈਆਂ। ਇਨ੍ਹਾਂ ਪੰਜੇ ਜੋੜਿਆਂ ਨੂੰ ਪੂਜਨੀਕ ਗੁਰੂ ਜੀ ਨੇ 25-25  ਹਜ਼ਾਰ ਰੁਪਏ ਦੇ ਚੈੱਕ ਪ੍ਰਦਾਨ ਕੀਤੇ। ਇਨ੍ਹਾਂ ਤੋਂ ਇਲਾਵਾ ਰਾਜਸਥਾਨ ਦੇ ਆਦਿਵਾਸੀ ਖੇਤਰਾਂ ਤੋਂ ਆਏ 27 ਤੇ 16 ਹੋਰ ਸ਼ਾਦੀਆਂ ਸਮੇਤ ਕੁੱਲ 48 ਸ਼ਾਦੀਆਂ ਹੋਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।