World Water Day : ਪਾਣੀ ਦੀ ਕੀਮਤ ਸਮਝਣੀ ਪਵੇਗੀ

World Water Day

ਭਾਰਤ ਸਮੇਤ ਪੂਰੀ ਦੁਨੀਆ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਪਾਣੀ ਲਈ ਦੋ ਗੁਆਂਢੀਆਂ ਤੋਂ ਲੈ ਕੇ ਦੋ-ਤਿੰਨ ਸੂਬਿਆਂ ਸਮੇਤ ਕਈ ਮੁਲਕਾਂ ਦਰਮਿਆਨ ਵੀ ਝਗੜਾ ਚੱਲ ਰਿਹਾ ਹੈ ਭਾਰਤ ’ਚ ਸਤਲੁਜ-ਯਮਨਾ Çਲੰਕ ਨਹਿਰ, ਕਾਵੇਰੀ ਜਲ ਵਿਵਾਦ ਸਮੇਤ ਕਈ ਝਗੜੇ ਸੁਪਰੀਮ ਕੋਰਟ ’ਚ ਚੱਲ ਰਹੇ ਹਨ ਪਾਣੀ ਲਈ ਪਿੰਡਾਂ ਦੇ ਪਿੰਡ ਧਰਨੇ ਲਾਉਂਦੇ ਵੇਖੇ ਜਾਂਦੇ ਹਨ ਪਰ ਇਸ ਸਾਰੇ ਦ੍ਰਿਸ਼ ’ਚ ਇੱਕ ਗੱਲ ਬੜੀ ਅਜੀਬੋ-ਗਰੀਬ ਹੈ ਕਿ ਪਾਣੀ ਦੀ ਕਮੀ ਦੇ ਬਾਵਜ਼ੂਦ ਪਾਣੀ ਦੀ ਬੇਕਦਰੀ ਦੀਆਂ ਮਿਸਾਲਾਂ ਵੀ ਬਹੁਤ ਹਨ ਇੱਕ ਸਾਈਕਲ ਨੂੰ ਧੋਣ ਲਈ ਮੋਟਰ ਨਾਲ ਪਾਈਪ ਜੋੜ ਕੇ ਇੰਨਾ ਪਾਣੀ ਡੋਲ੍ਹਿਆ ਜਾਂਦਾ ਹੈ। (World Water Day)

Also Read : ਸਤਿਸੰਗ ਮਨੁੱਖੀ ਜੀਵਨ ਲਈ ਅਨਮੋਲ ਤੋਹਫ਼ਾ : Saint Dr MSG

ਜਿਸ ਨਾਲ ਇੱਕ ਕਾਰ ਜਾਂ ਕੈਂਟਰ ਵੀ ਧੋਤਾ ਜਾ ਸਕਦਾ ਹੈ ਘਰਾਂ ’ਚ ਟੂਟੀਆਂ ਚੱਲਦੀਆਂ ਹਨ ਪਾਣੀ ਗਲੀ ’ਚ ਪਹੁੰਚ ਜਾਂਦਾ ਹੈ ਪਰ ਟੂਟੀ ਬੰਦ ਕਰਨ ਦੀ ਕਿਸੇ ਨੂੰ ਫਿਕਰ ਨਹੀਂ ਹੁੰਦੀ ਜਿਹੜੀਆਂ ਸੂਬਾ ਸਰਕਾਰਾਂ ਪਾਣੀ ਲਈ ਕਾਨੂੰਨੀ ਲੜਾਈ ਲੜ ਰਹੀਆਂ ਹਨ ਉਹਨਾਂ ਸਰਕਾਰਾਂ ਦੇ ਆਪਣੇ ਵਿਭਾਗ ਪਾਣੀ ਨੂੰ ਅਜਾਈਂ ਵਹਾਉਣ ਤੋਂ ਸੰਕੋਚ ਨਹੀਂ ਕਰਦੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇਕਰ ਹਰ ਬੰਦਾ ਪਾਣੀ ਦੀ ਇੱਕ-ਇੱਕ ਬੂੰਦ ਦੀ ਕਦਰ ਕਰਨ ਲੱਗ ਜਾਵੇ ਤਾਂ ਪਾਣੀ ਲਈ ਬਹੁਤੇ ਝਗੜੇ ਖ਼ਤਮ ਹੋ ਸਕਦੇ ਹਨ ਕੁਦਰਤ ਦੇ ਇਸ ਅਨਮੋਲ ਤੋਹਫ਼ੇ ਦੀ ਕਦਰ ਕਰਨ ਲਈ ਸਰਕਾਰਾਂ ਨੂੰ ਪਹਿਲਾਂ ਖੁਦ ਪਹਿਲ ਕਰਨੀ ਚਾਹੀਦੀ ਹੈ ਪਾਣੀ ਦੀ ਬੇਕਦਰੀ ਰੁਕਣ ਨਾਲ ਹੀ ਪਾਣੀ ਦੀ ਬੱਚਤ ਦੀ ਸ਼ੁਰੂਆਤ ਹੋ ਜਾਏਗੀ। (World Water Day)