ਸਾਡੇ ਨਾਲ ਸ਼ਾਮਲ

Follow us

15.3 C
Chandigarh
Monday, February 9, 2026
More
    Home ਦੇਸ਼ ਵਿਸ਼ਵ ਹਿੰਦੂ ਮਹ...

    ਵਿਸ਼ਵ ਹਿੰਦੂ ਮਹਾਸਭਾ ਰਣਜੀਤ ਬਚਨ ਦੀ ਗੋਲੀ ਮਾਰ ਕੇ ਹੱਤਿਆ

    World Hindu Mahasabha Ranjit Bachchan shot dead

    ਸਿਰ ‘ਚ ਗੋਲੀ ਲੱਗਣ ਕਾਰਨ ਮੌਤ

    ਲਖਨਊ। ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹਜਰਤਗੰਜ ‘ਚ ਵਿਸ਼ਵ ਹਿੰਦੂ ਮਹਾਸਭਾ (World Hindu Mahasabha) ਦੇ ਸੂਬਾ ਪ੍ਰਧਾਨ ਰਣਜੀਤ ਬਚਨ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਉਸ ਸਮੇਂ ਕੀਤੀ ਗਈ, ਜਦੋਂ ਉਹ ਸੈਰ ਕਰਨ ਗਏ ਸੀ। ਦਰਅਸਲ ਰਣਜੀਤ ਬੱਚਨ ਜਦੋਂ ਸਵੇਰ ਦੀ ਸੈਰ ਕਰਨ ਲਈ ਨਿਕਲੇ ਸੀ, ਤਾਂ ਬਾਈਕ ਸਵਾਰ ਬਦਮਾਸ਼ਾਂ ਨੇ ਉਨ੍ਹਾਂ ‘ਤੇ ਤਾਬਤੋੜ ਗੋਲੀਆਂ ਦੀ ਬੁਛਾਰ ਕਰ ਦਿੱਤੀ, ਹਾਦਸੇ ਦੌਰਾਨ ਰਣਜੀਤ ਦੇ ਸਿਰ ‘ਚ ਗੋਲੀ ਵੱਜਣ ਕਾਰਨ ਮੌਕੇ ‘ਤੇ ਹੀ ਮੌਤ ਹੋਈ ਗਈ। ਜਾਣਕਾਰੀ ਮਿਲਦਿਆਂ ਹੀ ਪੁਲਿਸ ਪਹੁੰਚੀ ਅਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ‘ਚ ਜੁੱਟ ਗਈ ਹੈ। ਦੱਸਣਯੋਗ ਹੈ ਕਿ ਗੋਰਖਪੁਰ ਦੇ ਰਹਿਣ ਵਾਲੇ ਰਣਜੀਤ ਬੱਚਨ ਹਜਰਤਗੰਜ ਦੀ ਓ.ਸੀ.ਆਰ ਇਮਾਰਤ ਦੇ ਬੀ-ਬਲਾਕ ‘ਚ ਰਹਿੰਦੇ ਸੀ। ਇਸ ਤੋਂ ਪਹਿਲਾਂ ਰਣਜੀਤ ਸਮਾਜਵਾਦੀ ਪਾਰਟੀ ਨਾਲ ਵੀ ਜੁੜੇ ਰਹੇ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here