ਨਵੀਂ ਦਿੱਲੀ | ਹਰ ਸਾਲ 5 ਜੂਨ ਨੂੰ ਮਨਾਏ ਜਾਣ ਵਾਲੇ ਵਿਸ਼ਵ ਵਾਤਾਵਰਣ ਦਿਵਸ ਨੂੰ ਲੈ ਕੇ ਇਸ ਵਾਰ ਭਾਰਤ ਸਰਕਾਰ ਨੇ ਖਾਸ ਤਿਆਰੀਆਂ ਕੀਤੀਆਂ ਹਨ। ਵਾਤਾਵਰਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ 4 ਜੂਨ ਦੀ ਸ਼ਾਮ ਨੂੰ ਇੱਕ ਪ੍ਰੋਗਰਾਮ ਸੈਲਫੀ ਵਿਦ ਸੈਪਲਿੰਗ ( #SelfieWithSapling) ਲਾਂਚ ਕੀਤਾ। ਇਸ ਦੇ ਤਹਿਤ ਉਨ੍ਹਾਂ ਨੇ ਦੇਸ਼ ਦੇ ਹਰ ਵਿਅਕਤੀ ਨੂੰ ਅੱਜ ਦੇ ਦਿਨ ਇੱਕ ਰੁੱਖ ਲਗਾ ਕੇ ਉਸ ਦੀ ਸੈਲਫੀ ਇਸ ਹੈਸ਼ਟੈਗ ਨਾਲ ਪਾਉਣ ਲਈ ਕਿਹਾ ਸੀ। ਇਸ ਦੇ ਤਹਿਤ ਅੱਜ ਦੇਸ਼ ਦੇ ਕਈ ਹੋਰ ਮੰਤਰੀਆਂ ਨੂੰ ਵੀ ਰੁੱਖ ਲਗਾਉਂਦੇ ਹੋਏ ਦੇਖਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।