World Environment Day: ਸੇਵਾਦਾਰਾਂ ਨੇ ਲੱਖਾਂ ਦੀ ਗਿਣਤੀ “ਚ ਪੌਦੇ ਲਾ ਉਹਨਾਂ ਦੀ ਕੀਤੀ ਸੰਭਾਲ

World Environment Day
World Environment Day: ਸੇਵਾਦਾਰਾਂ ਨੇ ਲੱਖਾਂ ਦੀ ਗਿਣਤੀ "ਚ ਪੌਦੇ ਲਾ ਉਹਨਾਂ ਦੀ ਕੀਤੀ ਸੰਭਾਲ

(ਵਿੱਕੀ ਕੁਮਾਰ) ਮੋਗਾ। ਦਿਨ ਪ੍ਰਤੀ ਦਿਨ ਵਿਗੜ ਰਹੇ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ। ਵਾਤਾਵਰਨ ਦੇ ਵਿਗਾੜ ਕਾਰਨ ਅੱਜ ਦੇਸ਼ ਦੇ ਵੱਡੇ ਸ਼ਹਿਰ ਪਿਛਲੇ ਕਈ ਸਾਲਾਂ ਤੋਂ ਉੱਚੇ ਤਾਪਮਾਨ ਅਤੇ ਪ੍ਰਦੂਸ਼ਿਤ ਹਵਾ ਵਿੱਚ ਰਹਿ ਰਹੇ ਹਨ। ਇਹ ਹਾਲਤ ਸਿਰਫ ਦਿੱਲੀ ਜਾਂ ਮੁੰਬਈ ਵਰਗੇ ਸ਼ਹਿਰਾਂ ਦੀ ਹੀ ਨਹੀਂ ਸਗੋਂ ਪੂਰੀ ਦੁਨੀਆ ਦੀ ਹੈ। ਅੱਜ, ਤਾਪਮਾਨ ਵਿੱਚ ਤੇਜੀ ਨਾਲ ਤਬਦੀਲੀ ਦਾ ਪ੍ਰਭਾਵ ਨਾ ਸਿਰਫ ਮਨੁੱਖਾਂ ਲਈ ਸਗੋਂ ਧਰਤੀ ਦੇ ਸਾਰੇ ਜੀਵਾਂ ਲਈ ਇਕ ਵੱਡਾ ਖਤਰਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਕਈ ਜਾਨਵਰ ਅਲੋਪ ਹੋ ਰਹੇ ਹਨ। ਇਸ ਦੇ ਨਾਲ ਹੀ ਲੋਕ ਕੈਂਸਰ ਵਰਗੀਆਂ ਸਾਹ ਦੀਆਂ ਬਿਮਾਰੀਆਂ ਦੀ ਲਪੇਟ ਵਿਚ ਵੀ ਆ ਰਹੇ ਹਨ।  World Environment Day

ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਗਲੋਬਲ ਵਾਰਮਿੰਗ ਦਾ ਖਦਸ਼ਾ ਵੱਧ ਰਿਹਾ ਹੈ

ਅੱਜ ਦੇ ਸਮੇਂ ਵਿੱਚ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਗਲੋਬਲ ਵਾਰਮਿੰਗ ਦਾ ਖਦਸ਼ਾ ਵੱਧ ਰਿਹਾ ਹੈ। ਜਿਸ ਕਾਰਨ ਗਰਮੀ ਦਾ ਪ੍ਰਕੋਪ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਆਏ ਸਾਲ ਵੱਧ ਰਹੀ ਗਰਮੀ ਦੇ ਕਾਰਨ ਬਹੁੱਤ ਵੱਡੀ ਗਿਣਤੀ ਵਿੱਚ ਮੌਤਾਂ ਹੋ ਜਾਂਦੀਆਂ ਹਨ। ਜੋ ਕਿ ਬਹੁੱਤ ਵੱਡੀ ਚਿੰਤਾਂ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅਜੋਕੇ ਸਮੇਂ ਵਿੱਚ ਲੋੜ ਹੈ ਵੱਧ ਤੋਂ ਵੱਧ ਦਰੱਖਤ ਲਾਉਣ ਦੀ। ਪਰ ਇਨਸਾਨ ਦੇ ਲਾਲਚ ਨੇ ਸਭ ਕੁੱਝ ਤਹਿਸ ਨਹਿਸ ਕਰ ਦਿੱਤਾ ਹੈ। World Environment Day

ਇਸ ਦੇ ਉਲਟ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਨੇ ਸਾਧ-ਸੰਗਤ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਦਾ ਹੋਕਾ ਦਿੱਤਾ। ਜਿਸ ’ਤੇ ਅਮਲ ਕਰਦਿਆਂ ਸਾਧ-ਸੰਗਤ, ਸੇਵਾਦਾਰਾਂ ਨੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪੌਦੇ ਲਗਾਕੇ ਵਿਸ਼ਵ ਨੂੰ ਹਰਿਆ ਭਰਿਆ ਬਣਾਉਣ ਲਈ ਜੀਅ ਤੋੜ ਮਿਹਨਤ ਕਰ ਰੱਖੀ ਹੈ।

ਇਹ ਵੀ ਪੜ੍ਹੋ: ਪੌਦੇ ਲਗਾਉਣ ਨਾਲ ਹੀ ਘੱਟੇਗਾ ਪਾਰਾ, ਵਾਤਾਵਰਣ ਦਿਵਸ ਮੌਕੇ ਪੌਦੇ ਲਾਏ

ਇਸੇ ਲੜੀ ਤਹਿਤ ਜਿਲ੍ਹਾ ਮੋਗਾ ਦੀ ਸਾਧ ਸੰਗਤ ਜਿਸ ਵਿੱਚ ਬਲਾਕ ਮੋਗਾ, ਬਲਾਕ ਧਰਮਕੋਟ, ਬਲਾਕ ਨਿਹਾਲ ਸਿੰਘ ਵਾਲਾ, ਬਲਾਕ ਧਰਮਕੋਟ, ਬਲਾਕ ਬੁੱਟਰ ਬੱਧਨੀ ਤੇ ਬਲਾਕ ਮਾੜੀ ਮੁਸਤਫ਼ਾ ਵੱਲੋਂ ਸਾਲ 2019 ਤੋਂ ਲੈ ਕੇ ਸਾਲ 2023 ਤੱਕ ਦੇ ਇਹਨਾਂ 5 ਸਾਲਾਂ ਵਿੱਚ ਜਿਲ੍ਹੇ ਭਰ ਵਿੱਚ ਤਕਰੀਬਨ 1 ਲੱਖ 37 ਹਜ਼ਾਰ 701 ਬੂਟੇ ਲਗਾਏ।

ਇਹ ਵੀ ਪੜ੍ਹੋ: World Environment Day ’ਤੇ ਵਿਸ਼ੇਸ਼ : ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਲਿਆਈ ਹਰਿਆਲੀ

ਅੱਜ ਇਸ ਮੌਕੇ ਗੁਰਜੀਤ ਸਿੰਘ 85 ਮੈਂਬਰ ਨਾਲ ਗੱਲ ਬਾਤ ਕਰਦਿਆਂ ਉਹਨਾਂ ਦੱਸਿਆ ਕਿ ਇਹ ਸੇਵਾ ਕਾਰਜ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਰਹਿਨੁਮਾਈ ਸਦਕਾ ਹੋ ਰਹੇ ਹਨ। ਉਹਨਾਂ ਅੱਗੇ ਦੱਸਦਿਆਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਬਚਨ ਹਨ ਕਿ ਇਹਨਾਂ ਪੌਦਿਆਂ ਨੂੰ ਧਰਤੀ ਵਿੱਚ ਲਾ ਕੇ ਇਹ ਪੌਦੇ ਜਦੋਂ ਤੱਕ ਵੱਡੇ ਨਹੀਂ ਹੋ ਜਾਂਦੇ ਇਹਨਾਂ ਦੀ ਸਾਂਭ ਸੰਭਾਲ ਬੱਚਿਆਂ ਵਾਂਗ ਕਰਨੀ ਹੈ ਜਿਸ ’ਤੇ ਸਾਧ ਸੰਗਤ ਅਮਲ ਕਰਦੀ ਹੋਈ ਸਮੇਂ ਸਿਰ ਇਹਨਾਂ ਪੌਦਿਆਂ ਦੀ ਸੰਭਾਲ ਕਰਦੀ ਰਹਿੰਦੀ ਹੈ। ਜਿਸਦਾ ਕਿ ਸਮੁੱਚੀ ਮਨੁੱਖਤਾ ਨੂੰ ਲਾਹਾ ਮਿਲੇਗਾ। World Environment Day

World Environment Day

ਉਹਨਾਂ ਅੱਗੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਪੌਦੇ ਲਾ ਕੇ ਕਈ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ’ਤੇ ਦਰਜ ਹਨ। ਜਿਵੇਂ ਕਿ ਡੇਰਾ ਸੱਚਾ ਸੌਦਾ ਵੱਡੇ ਪੱਧਰ ’ਤੇ ਪੌਦੇ ਲਾਉਣ ਵਿੱਚ ਉਦਮ ਕਰ ਰਿਹਾ ਹੈ। ਉਸੇ ਤਰ੍ਹਾਂ ਹੋਰ ਧਾਰਮਿਕ ਸੰਸਥਾਵਾਂ, ਸਿਆਸੀ ਤੇ ਰਾਜਸੀ ਲੋਕਾਂ ਨੂੰ ਵੀ ਉਦਮ ਕਰਨਾ ਚਾਹੀਦਾ ਹੈ ਤਾਂ ਕਿ ਗਲੋਬਲ ਵਾਰਮਿੰਗ ਦੇ ਵਧਣ ਕਾਰਨ ਮੌਸਮ ਵਿੱਚ ਮਾੜਾ ਬਦਲਾਅ ਅਤੇ ਵੱਧ ਰਹੀ ਗਰਮੀ ਤੋਂ ਨਿਜ਼ਾਤ ਹਾਸਲ ਕੀਤੀ ਜਾ ਸਕੇ।