ਵਿਸ਼ਵ ਕੱਪ : ਸਨਸਨੀਖੇਜ਼ ਨਤੀਜੇ ਜਾਰੀ, ਮੈਕਸਿਕੋ ਨੇ ਬਰਾਬਰੀ ਤੇ ਰੋਕਿਆ ਬ੍ਰਾਜ਼ੀਲ

ਰੋਸਤੋਵ ਓਨ ਦੋਨ (ਏਜੰਸੀ) ਫੁੱਟਬਾਲ ਵਿਸ਼ਵ ਕੱਪ ‘ਚ ਇਸ ਵਾਰ ਸਨਸਨੀਖੇਜ਼ ਨਤੀਜ਼ਿਅਦਾ ਦਾ ਸਿਲਸਿਲਾ ਜਾਰੀ ਹੈ ਪਿਛਲੀ ਚੈਂਪੀਅਨ ਜਰਮਨੀ ਦੀ ਸਨਸਨੀਖੇਜ਼ ਹਾਰ ਤੋਂ ਬਾਅਦ ਪੰਜ ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੂੰ ਸਵਿਟਜ਼ਰਲੈਂਡ ਨੇ ਐਤਵਾਰ ਨੂੰ ਗਰੁੱਪ ਈ ਮੁਕਾਬਲੇ ‘ਚ 1-1 ਦੇ ਡਰਾਅ ‘ਤੇ ਰੋਕ ਕੇ ਅੰਕ ਵੰਡ ਲਏ।

ਬ੍ਰਾਜ਼ੀਲ ਨੇ 20ਵੇਂ ਮਿੰਟ ‘ਚ ਵਾਧਾ ਬਣਾ ਲਿਆ ਸੀ ਪਰ ਸਟਿਜ਼ਰਲੈਂਡ ਨੂੰ ਦੂਸਰੇ ਅੱਧ ‘ਚ 50 ਮਿੰਟ ‘ਚ ਸਟੀਵਨ ਜ਼ੁਬੇਰ ਨੇ ਕਾਰਨਰ ਕਿੱਕ ‘ਤੇ ਸ਼ਾਨਦਾਰ ਹੈਡਰ ਨਾਲ ਗੋਲ ਕਰਕੇ ਬਰਾਬਰੀ ‘ਤੇ ਲਿਆ ਦਿੱਤਾ ਇਸ ਤੋਂ ਪਹਿਲਾਂ ਮੈਚ ਦੇ 20ਵੇਂ ਮਿੰਟ ‘ਚ ਫਿਲਪ ਕੋਟਿਨ੍ਹੋ ਨੇ ਜ਼ਬਰਦਸਤ ਸ਼ਾਟ ਨਾਲ ਗੋਲ ਕਰਕੇ ਬ੍ਰਾਜ਼ੀਲ ਨੂੰ ਵਾਧਾ ਦਿਵਾਇਆ ਸੀ ਜੋ ਅੱਧੇ ਸਮੇਂ ਤੱਕ ਹੀ ਕਾਇਮ ਰਹਿ ਸਕਿਆ।

ਕੋਟਿਨ੍ਹੋ ਦਾ 25 ਗਜ਼ ਦੀ ਦੂਸਰੀ ਤੋਂ ਜ਼ੋਰਦਾਰ ਸ਼ਾਟ ਲਹਿਰਾਉਂਦਾ ਹੋਇਆ ਗੋਲ ਪੋਸਟ ਦੇ ਅੰਦਰੂਨੀ ਹਿੱਸੇ ਨਾਲ ਲੱਗਦਾ ਹੋਇਆ ਗੋਲ ‘ਚ ਚਲਿਆ ਗਿਆ ਪਹਿਲੇ ਅੱਧ ‘ਚ ਲਗਾਤਾਰ ਸੰਘਰਸ਼ ਕਰ ਰਹੀ ਸਵਿਸ ਟੀਮ ਨੇ ਦੂਸਰੇ ਅੱਧ ‘ਚ ਰਫ਼ਤਾਰ ਫੜੀ ਅਤੇ ਪਿਛਲੀ ਸੈਮੀਫਾਈਨਲਿਸਟ ਬ੍ਰਾਜ਼ੀਲ ਨੂੰ ਹੈਰਾਨ ਕਰ ਦਿੱਤਾ ਮੈਚ ਦੇ 50ਵੇਂ ਮਿੰਟ ‘ਚ ਮਿਲੀ ਕਾਰਨਰ ਕਿੱਕ ‘ਤੇ ਜ਼ੁਬੇਰ ਨੇ ਹਵਾ ‘ਚ ਕਾਫ਼ੀ ਉੱਚੀ ਛਾਲ ਮਾਰਦਿਆਂ ਸ਼ਾਨਦਾਰ ਹੈਡਰ ਲਗਾਇਆ ਅਤੇ ਬ੍ਰਾਜ਼ੀਲੀ ਗੋਲਕੀਪਰ ਕੋਲ ਇਸ ਨੂੰ ਰੋਕਣ ਲਈ ਕੋਈ ਮੌਕਾ ਨਹੀਂ ਸੀ।

ਸਵਿਟਜ਼ਰਲੈਂਡ ਦੇ ਡਿਫੈਂਡਰਾਂ ਨੇ ਬ੍ਰਾਜ਼ੀਲ ਦੇ ਸਟਾਰ ਫਾਰਵਰਡ ਨੇਮਾਰ ਨੂੰ ਪੂਰੀ ਤਰ੍ਹਾਂ ਮਾਰਕ ਕਰਕੇ ਰੱਖਿਆ ਅਤੇ ਉਸਨੂੰ ਖੁੱਲ੍ਹਣ ਦਾ ਮੌਕਾ ਨਹੀਂ ਦਿੱਤਾ ਨੇਮਾਰ ਨੂੰ ਕਈ ਵਾਰ ਤਾਂ ਜਰਸੀ ਫੜ ਕੇ ਸੁੱਟ ਦਿੱਤਾ ਗਿਆ ਜਾਂ ਫਿਰ ਉਸਨੂੰ ਪਿੱਛੇ ਤੋਂ ਧੱਕਾ ਮਾਰ ਦਿੱਤਾ ਗਿਆ ਇਸ ਨਤੀਜੇ ਤੋਂ ਬਾਅਦ ਗਰੁੱਪ ਈ ‘ਚ ਸਰਬੀਆ ਤਿੰਨ ਅੰਕਾਂ ਨਾਲ ਸਭ ਤੋਂ ਅੱਗੇ ਹੈ ਜਿਸ ਨੇ ਕੋਸਟਾਰਿਕਾ ਨੂੰ ਇਸ ਤੋਂ ਪਹਿਲਾਂ 1-0 ਨਾਲ ਹਰਾਇਆ ਸੀ।

ਇਸ ਤੋਂ ਪਹਿਲਾਂ 20ਵੇਂ ਮਿੰਟ ‘ਚ ਬ੍ਰਾਜ਼ੀਲ ਦੇ ਕੋਟਿਨ੍ਹੋ ਦਾ 25 ਗਜ਼ ਦੀ ਦੂਰੀ ਤੋਂ ਜ਼ੋਰਦਾਰ ਸ਼ਾਟ ਵਲ ਖਾਂਦਾ ਹੋਇਆ ਗੋਲ ਪੋਸਟ ਦੇ ਅੰਦਰੂਨੀ ਹਿੱਸੇ ‘ਤੇ ਲੱਗਦਾ ਹੋਇਆ ਗੋਲ ‘ਚ ਚਲਿਆ ਗਿਆ ਪਹਿਲੇ ਅੱਧ ‘ਚ ਲਗਾਤਾਰ ਸੰਘਰਸ਼ ਕਰ ਰਹੀ ਸਵਿਸ ਟੀਮ ਨੇ ਦੂਸਰੇ ਅੱਧ ‘ਚ ਤੇਜ਼ੀ ਫੜੀ ਅਤੇ ਬ੍ਰਾਜ਼ੀਲ ਨੂੰ ਬਰਾਬਰੀ ਦਾ ਗੋਲ ਕਰਕੇ ਜ਼ੋਰਦਾਰ ਝਟਕਾ ਦਿੱਤਾ।