ਵਿਸ਼ਵ ਕੱਪ: ਨਿਊਜ਼ੀਲੈਂਡ ਨੂੰ ਹਰਾ ਭਾਰਤ ਸੈਮੀ ਫਾਈਨਲ ‘ਚ

India, Final, T-20 World Cup

ਭਾਰਤ ਦੀ ਲਗਾਤਾਰ ਤੀਜੀ ਜਿੱਤ
ਸੈਮੀ ਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ

ਮੈਲਬੌਰਨ, ਏਜੰਸੀ ।ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਮੁਕਾਬਲੇ ‘ਚ ਭਾਰਤ ਮਹਿਲਾ ਟੀਮ ਨੇ ਨਿਊਜ਼ੀਲੈਂਡ ਨੂੰ ਤਿੰਨ ਦੌੜਾਂ ਨਾਲ ਹਰਾ ਕੇ ਸੈਮੀ ਫਾਈਨਲ ‘ਚ ਜਗ੍ਹਾ ਪੱਕੀ ਕਰ ਲਈ ।ਵੀਰਵਾਰ ਨੂੰ ਮੈਲਬੌਰਨ ‘ਚ ਖੇਡੇ ਗਏ ਮੈਚ ‘ਚ ਭਾਰਤ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ ‘ਤੇ 133 ਦੌੜਾਂ ਬਣਾਈਆਂ । ਇਸ ਦੇ ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 6 ਵਿਕਟਾਂ ‘ਤੇ 130 ਦੌੜਾਂ ਹੀ ਬਣਾ ਸਕੀ। ਭਾਰਤ ਦੀ ਟੂਰਨਾਮੈਂਟ ‘ਚ ਇਹ ਲਗਾਤਾਰ ਤੀਜੀ ਜਿੱਤ ਹੈ। ਟੀਮ ਨੇ ਪਹਿਲੇ ਮੁਕਾਬਲੇ ‘ਚ ਅਸਟਰੇਲੀਆ ਨੂੰ 17 ਅਤੇ ਫਿਰ ਬੰਗਲਾਦੇਸ਼ ਨੂੰ 18 ਦੌੜਾਂ ਨਾਲ ਹਰਾਇਆ ਸੀ। ਭਾਰਤ ਵੱਲੋਂ ਸੇਫਾਲੀ ਵਰਮਾ ਨੇ ਸਭ ਤੋਂ ਜ਼ਿਆਦਾ 46 ਦੌੜਾਂ ਅਤੇ ਤਾਨੀਆ ਭਾਟੀਆ ਨੇ 23 ਦੌੜਾਂ ਦੀ ਪਾਰੀ ਖੇਡੀ । ਸੇਫਾਲੀ ਨੂੰ ਮੈਨ ਆਫ ਦ ਮੈਚ ਐਲਾਨਿਆ ਗਿਆ ।

ਭਾਰਤ ਦੀਆਂ ਤਿੰਨ ਖਿਡਾਰਨਾਂ ਕਪਤਾਨ ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ ਅਤੇ ਵੇਦਾ ਕ੍ਰਿਸ਼ਨਾਮੂਰਤੀ ਦਹਾਈ ਦਾ ਅੰਕੜਾ ਨਹੀਂ ਛੂਹ ਸਕੀਆਂ । ਸੋਫੀ ਡੇਵਾਇਨ ਦੀ ਗੇਂਦ ‘ਤੇ ਦੀਪਤੀ (8 ਦੌੜਾਂ) ਦਾ ਕੈਚ ਹੇਲੇ ਜੇਨਸੇਨ ਨੇ ਫੜਿਆ । ਹਰਮਨਪ੍ਰੀਤ ਨੂੰ 1 ਦੌੜ ‘ਤੇ ਲੈੱਗ ਕਸਪੇਰੇਕ ਨੇ ਆਪਣੀ ਗੇਂਦ ‘ਤੇ ਕੈਚ ਆਊਟ ਕੀਤਾ । ਉੱਥੇ ਵੇਦਾ ਨੂੰ 6 ਦੌੜਾਂ ‘ਤੇ ਅਮੇਲੀਆ ਕੇਰ ਨੇ ਲੱਤ ਅੜਿੱਕਾ ਕੀਤਾ। ਰੋਜਮੈਰੀ ਮੈਰ ਨੇ ਦੋ ਵਿਕਟਾਂ ਲਈਆਂ ਉਨ੍ਹਾਂ ਨੇ ਤਾਨੀਆ ਭਾਟੀਆ (23 ਦੌੜਾਂੰ) ਅਤੇ ਜੇਮਿਮਾ ਰੋਡ੍ਰਿਗਜ (10 ਦੌੜਾਂ) ਨੂੰ ਅਮੇਲੀਆ ਕੇਰ ਹੱਥੋਂ ਕੈਚ ਆਊਟ ਕਰਵਾਇਆ।

ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਣਾ 11 ਦੌੜਾਂ ਬਣਾ ਕੇ ਪਵੇਲੀਅਤ ਪਰਤ ਗਈ ਉਨ੍ਹਾਂ ਨੂੰ ਲੀ ਤਹੂਹੂ ਨੇ ਕਲੀਨ ਬੋਲਡ ਕੀਤਾ। ਨਿਊਜ਼ੀਲੈਂਡ ਲਈ ਅਮੇਲੀਆ ਕੇਰ ਅਤੇ ਰੋਜਮੈਰੀ ਮੈਰ ਨੇ 2-2 ਵਿਕਟਾਂ ਹਾਸਲ ਕੀਤੀਆਂ ।ਕਪਤਾਨ ਸੋਫੀ ਡੇਵਾਇਨ, ਲੀ ਤਹੂਹੂ ਅਤੇ ਲੈਗ ਕਸਪੇਰੇਕ ਨੂੰ 1-1 ਸਫਲਤਾ ਮਿਲੀ। ਉੱਥੇ ਹੀ ਨਿਊਜ਼ੀਲੈਂਡ ਲਈ ਅਮੇਲੀਆ ਕੇਰ ਨੇ ਸਭ ਤੋਂ ਜ਼ਿਆਦਾ 34, ਕੇਟੀ ਮਾਰਟਿਨ ਨੇ 25, ਮੇਡੀ ਗ੍ਰੀਨ ਨੇ 24 ਦੌੜਾਂ ਦੀ ਪਾਰੀ ਖੇਡੀ।

ਦੀਪਤੀ , ਸਿਖਾ , ਰਾਜੇਸ਼ਵਰੀ, ਪੂਨਮ ਤੇ ਰਾਧਾ ਨੂੰ ਮਿਲੀ 1-1 ਸਫਲਤਾ

ਉੱਥੇ ਭਾਰਤ ਦੀ ਦੀਪਤੀ ਸ਼ਰਮਾ, ਸਿਖਾ ਪਾਂਡੇ, ਰਾਜੇਸ਼ਵਰੀ ਗਾਇਕਵਾੜ, ਪੂਨਮ ਯਾਦਵ ਅਤੇ ਰਾਧਾ ਯਾਦਵ ਨੂੰ 1-1 ਸਫਲਤਾ ਮਿਲੀ । ਰਾਜੇਸ਼ਵਰੀ ਦੀ ਗੇਂਦ ‘ਤੇ ਮੇੱਡੀ ਦਾ ਕੈਚ ਵਿਕਟਕੀਪਰ ਤਾਨੀਆ ਭਾਟੀਆ ਨੇ ਫੜਿਆ। ਪੂਨਮ ਨੇ ਕੀਵੀ ਕਪਤਾਨ ਸੋਫੀ ਡੇਵਾਇਨ ਨੂੰ 14 ਦੌੜਾਂ ‘ਤੇ ਆਊਟ ਕੀਤਾ ਉਨ੍ਹਾਂ ਦਾ ਕੈਚ ਰਾਧਾ ਨੇ ਫੜਿਆ । ਦੀਪਤੀ ਨੇ ਸੂਜੀ ਬੇਟਸ ਨੂੰ 6 ਦੌੜਾਂ ‘ਤੇ ਕਲੀਨ ਬੋਲਡ ਕੀਤਾ ਉੱਥੇ ਸਿਖਾ ਨੇ ਰਾਚੇਲ ਪ੍ਰੀਸਟ ਨੂੰ ਪਵੇਲੀਅਨ ਭੇਜਿਆ 12 ਦੌੜਾਂ ‘ਤੇ ਖੇਡ ਰਹੀ ਪ੍ਰੀਸਟ ਦਾ ਕੈਚ ਰਾਧਾ ਨੇ ਫੜਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।