ਮਾਸਕੋ (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਟੀਮ ਅਤੇ ਪਿਛਲੀ ਚੈਂਪੀਅਨ ਜਰਮਨੀ ਦਾ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਹੀ ਗੇੜ ‘ਚ ਬਾਹਰ ਹੋ ਜਾਣਾ ਅਤੇ ਟੂਰਨਾਮੈਂਟ ‘ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਅਤੇ ਮੇਜ਼ਬਾਨ ਰੂਸ ਦਾ ਦੋ ਮੁਕਾਬਲੇ ਜਿੱਤ ਕੇ ਦੂਸਰੇ ਗੇੜ ‘ਚ ਪਹੁੰਚ ਜਾਣਾ ਵਿਸ਼ਵ ਕੱਪ ਦੇ ਗਰੁੱਪ ਗੇੜ ਦੇ ਸਭ ਤੋਂ ਹੈਰਾਨ ਕਰਨ ਵਾਲੇ ਨਤੀਜੇ ਰਹੇ ਜਰਮਨੀ ਦੇ ਉਲਟਫੇਰ ਦਾ ਸ਼ਿਕਾਰ ਹੋਣ ਜਾਣ ਵਿੱਚ ਦੁਨੀਆਂ ਦੇ ਦੋ ਸਭ ਤੋਂ ਵੱਡੇ ਖਿਡਾਰੀਆਂ ਲਿਓਨਲ ਮੈਸੀ ਦੀ ਅਰਜਨਟੀਨਾ ਅਤੇ ਨੇਮਾਰ ਦੀ ਬ੍ਰਾਜ਼ੀਲ ਦਾ ਸ਼ੁਰੂਆਤੀ ਲੜਖੜਾਹਟ ਤੋਂ ਬਾਅਦ ਸੰਭਲ ਕੇ ਨਾੱਕਆਊਟ ਗੇੜ ‘ਚ ਪਹੁੰਚ ਜਾਣਾ ਵਿਸ਼ਵ ਕੱਪ ਨੂੰ ਸੰਤੁਲਿਤ ਕਰ ਗਿਆ।
ਮੈਸੀ ਅਤੇ ਨੇਮਾਰ ਦੇ ਸਮੇਂ ਦੇ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਨੇ ਇਕੱਲੇ ਦਮ ‘ਤੇ ਯੂਰੋ ਚੈਂਪੀਅਨ ਪੁਰਤਗਾਲ ਨੂੰ ਦੂਸਰੇ ਗੇੜ ‘ਚ ਪਹੁੰਚਾਇਆ ਅਤੇ ਵਿਸ਼ਵ ਕੱਪ ਦਾ ਸਟਾਰਡਮ ਬਰਕਰਾਰ ਰੱਖਿਆ। ਮੇਜ਼ਬਾਨ ਰੂਸ ਨੇ ਤਮਾਮ ਆਲੋਚਨਾਵਾਂ ਨੂੰ ਝੁਠਲਾਉਂਦੇ ਹੋਏ ਆਪਣੇ ਪਹਿਲੇ ਮੈਚ ਜਿੱਤੇ ਅਤੇ ਨਾਕਆਊਟ ਗੇੜ ‘ਚ ਜਗ੍ਹਾ ਬਣਾਈ ਰੂਸ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਦੀ ਟੀਮ ਹੈ ਅਤੇ ਉਸਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਤ ‘ਚ ਪਾਇਆ ਰੂਸ ਦੇ ਪ੍ਰਦਰਸ਼ਨ ਨੇ ਮੇਜ਼ਬਾਨ ਦੇਸ਼ ਦੇ ਉਤਸ਼ਾਹ ਨੂੰ ਹੋਰ ਦੁੱਗਣਾ ਕਰ ਦਿੱਤਾ ਹੈ।
ਏਸ਼ੀਆਈ ਟੀਮਾਂ ‘ਚ ਜਾਪਾਨ ਦਾ ਹੈਰਤਅੰਗੇਜ਼ ਪ੍ਰਦਰਸ਼ਨ ਰਿਹਾ ਅਤੇ ਉਸਨੇ ਸਾਫ਼ ਸੁਥਰੀ ਖੇਡ ਦੀ ਬਦੌਲਤ ਅਗਲੇ ਗੇੜ ‘ਚ ਜਗ੍ਹਾ ਬਣਾ ਲਈ ਇੰਗਲੈਂਡ ਨੇ ਪਨਾਮਾ ਨੂੰ 6-1 ਨਾਲ ਹਰਾ ਕੇ ਨਾ ਸਿਰਫ਼ ਆਪਣੀ ਸਭ ਤੋਂ ਵੱਡੀ ਜਿੱਤ ਸਗੋਂ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਗਰੁੱਪ ਗੇੜ ‘ਚ ਹੀ ਵਿਸ਼ਵ ਕੱਪ ਇਤਿਹਾਸ ‘ਚ ਸਭ ਤੋਂ ਜ਼ਿਆਦਾ ਪੈਨਲਟੀ ਦਾ ਰਿਕਾਰਡ ਟੁੱਟਿਆ। ਇਸ ਦੇ ਨਾਲ ਹੀ ਵੀਡੀਓ ਰੈਫਰਲ ਸਿਸਟਮ ਲਗਾਤਾਰ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਜਿਸ ਦਾ ਵਿਸ਼ਵ ਕੱਪ ‘ਚ ਪਹਿਲੀ ਵਾਰ ਇਸਤੇਮਾਲ ਹੋ ਰਿਹਾ ਹੈ ਵਿਸ਼ਵ ਕੱਪ ‘ਚ ਆਖ਼ਰੀ 10 ਮਿੰਟਾਂ ‘ਚ ਕਾਫ਼ੀ ਗੋਲ ਹੋਏ ਜਿਸ ਨੇ ਕਈ ਸਮੀਕਰਨ ਅਤੇ ਨਤੀਜੇ ਬਦਲ ਦਿੱਤੇ ਜਿਸ ਨਾਲ ਵਿਸ਼ਵ ਕੱਪ ਕਾਫ਼ੀ ਰੋਮਾਂਚਕ ਬਣ ਗਿਆ।
ਜਰਮਨੀ ਨੂੰ ਆਪਣੇ ਖ਼ਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ‘ਚ ਹੀ ਮੈਕਸਿਕੋ ਹੱਥੋਂ 0-1 ਨਾਲ ਹਾਰ ਜਾਣਾ ਪਿਆ ਪਰ ਕੋਰਿਆਈ ਟੀਮ ਨੇ ਉਸਨੂੰ ਇੰਜ਼ਰੀ ਸਮੇਂ ਦੇ ਦੋ ਗੋਲਾਂ ਦੀ ਬਦੌਲਤ 2-0 ਸ਼ਰਮਨਾਕ ਹਾਰ ਦਾ ਘੁੱਟ ਪਿਆ ਕੇ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਵੀ ਕੀਤਾ ਕੋਰੀਆ ਦੀ ਇਹ ਵਿਸ਼ਵ ਕੱਪ ‘ਚ ਇਤਿਹਾਸਕ ਜਿੱਤ ਸੀ ਵਿਸ਼ਵ ਕੱਪ ਦੇ ਇਤਿਹਾਸ ‘ਚ ਇਹ ਛੇਵਾਂ ਮੌਕਾ ਸੀ ਜਦੋਂ ਚੈਂਪੀਅਨ ਟੀਮ
ਪਹਿਲੇ ਹੀ ਗੇੜ ‘ਚ ਬਾਹਰ ਹੋਈ ਹੈ ਸਿਰਫ਼ ਬ੍ਰਾਜ਼ੀਲ 2002 ‘ਚ ਖ਼ਿਤਾਬ ਜਿੱਤਣ ਤੋਂ ਬਾਅਦ ਅਗਲੇ ਵਿਸ਼ਵ ਕੱਪ ‘ਚ ਗਰੁੱਪ ਗੇੜ ਤੋਂ ਅੱਗੇ ਗਈ ਸੀ ਫਰਾਂਸ, ਇਟਲੀ, ਸਪੇਨ ਅਤੇ ਹੁਣ ਜਰਮਨੀ ਚਾਰ ਯੂਰਪੀ ਤਾਕਤਾਂ ਆਪਣੇ ਖ਼ਿਤਾਬ ਦੇ ਬਚਾਅ ‘ਚ ਪਹਿਲੇ ਗੇੜ ਦਾ ਅੜਿੱਕਾ ਪਾਰ ਨਹੀਂ ਕਰ ਸਕੀਆਂ ਰੂਸ ਨੇ ਆਲੋਚਕਾਂ ਨੂੰ ਵੀ ਬਣਾਇਆ।
ਪਿਛਲੇ ਕੁਝ ਸਾਲਾਂ ‘ਚ ਡੋਪਿੰਗ ਦੇ ਵਿਵਾਦਾਂ ਨਾਲ ਜੂਝ ਰਹੇ ਅਤੇ ਫੀਫਾ ਵਿਸ਼ਵ ਕੱਪ ‘ਚ ਸਭ ਤੋਂ ਹੇਠਲੀ ਰੈਂਕਿੰਗ ਦੇ ਨਾਲ ਨਿੱਤਰੇ ਮੇਜ਼ਬਾਨ ਰੂਸ ਨੇ ਟੂਰਨਾਮੈਂਟ ‘ਚ ਵਿਸਫੋਟਕ ਸ਼ੁਰੂਆਤ ਕਰਦੇ ਹੋਏ ਉਦਘਾਟਨ ਮੈਚ ‘ਚ ਸਉਦੀ ਅਰਬ ਨੂੰ 5-0 ਨਾਲ ਰਗੜਿਆ ਅਤੇ ਉਹਨਾਂ ਆਲੋਚਕਾਂ ਨੂੰ ਸ਼ਾਂਤ ਕਰ ਦਿੱਤਾ ਜੋ ਰੂਸ ਨੂੰ ਬੇਹੱਦ ਕਮਜ਼ੋਰ ਮੰਨ ਰਹੇ ਸਨ ਅਤੇ ਇਹ ਦਾਅਵਾ ਕਰ ਰਹੇ ਸਨ ਕਿ ਰੂਸ ਸ਼ੁਰੂਆਤੀ ਗੇੜ ‘ਚ ਹੀ ਬਾਹਰ ਹੋ ਜਾਵੇਗਾ ਰੂਸ ਨੇ ਦੂਸਰੇ ਮੈਚ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਮਿਸਰ ਨੂੰ 3-1 ਨਾਲ ਹਰਾ ਕੇ ਨਾੱਕਆਊਟ ਗੇੜ ‘ਚ ਪ੍ਰਵੇਸ਼ ਕਰ ਲਿਆ ਹਾਲਾਂਕਿ ਰੂਸ ਨੂੰ ਤੀਸਰੇ ਮੈਚ ‘ਚ ਦੋ ਵਾਰ ਦੇ ਸਾਬਕਾ ਚੈਂਪੀਅਨ ਉਰੁਗੁਵੇ ਨੇ 3-0 ਨਾਲ ਹਰਾਇਆ ਪਰ ਮੇਜ਼ਬਾਨ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਵੀ ਆਪਣਾ ਮੁਰੀਦ ਬਣਾ ਲਿਆ।
ਰੋਨਾਲਡੋ ਨੇ ਆਪਣੇ ਦਮ ‘ਤੇ ਪੁਰਤਗਾਲ ਨੂੰ ਪਹੁੰਚਾਇਆ ਨਾਕਆਊਟ ‘ਚ
ਪੁਰਤਗਾਲ ਦੇ ਕਪਤਾਨ ਕਰਿਸ਼ਮਾਈ ਸਟਰਾਈਕਰ ਕ੍ਰਿਸਟਿਆਨੋ ਰੋਨਾਲਡੋ ਨੇ ਵਿਸ਼ਵ ਕੱਪ ‘ਚ ਆਉਂਦੇ ਹੀ ਆਪਣੀ ਛਾਪ ਛੱਡ ਦਿੱਤੀ ਰੋਨਾਲਡੋ ਦੀ ਜ਼ਬਰਦਸਤ ਹੈਟ੍ਰਿਕ ਦੇ ਦਮ ‘ਤੇ ਪੁਰਤਗਾਲ ਨੇ ਪਹਿਲੇ ਮੈਚ ‘ਚ ਸਾਬਕਾ ਚੈਂਪੀਅਨ ਸਪੇਨ ਵਿਰੁੱਧ 3-3 ਨਾਲ ਡਰਾਅ ਖੇਡਿਆ ਦੁਨੀਆਂ ਦੇ ਸਭ ਤੋਂਕਰਿਸ਼ਮਾਈ ਸਟਰਾਈਕਰ ਰੋਨਾਲਡੋ ਦੇ ਹੈਡਰ ਨਾਲ ਕੀਤੇ ਜ਼ਬਰਦਸਤ ਗੋਲ ਦੇ ਦਮ ‘ਤੇ ਪੁਰਤਗਾਲ ਨੇ ਮੋਰੱਕੋ 1-0 ਨਾਲ ਹਰਾਇਆ ਅਤੇ ਨਾਕਆਊਟ ‘ਚ ਜਗ੍ਹਾ ਪੱਕੀ ਕੀਤੀ ਹਾਲਾਂਕਿ ਰੋਨਾਲਡੋ ਨੇ ਤੀਸਰੇ ਮੈਚ ‘ਚ ਇਰਾਨ ਵਿਰੁੱਧ ਪੈਨਲਟੀ ਵੀ ਗੁਆਈ ਪਰ ਉਸਦੇ ਪਹਿਲੇ ਦੋ ਮੈਚਾਂ ਦੇ ਪ੍ਰਦਰਸ਼ਨ ਦੇ ਦਮ ‘ਤੇ ਪੁਰਤਗਾਲ ਨਾੱਕਆਊਟ ‘ਚ ਜਗ੍ਹਾ ਬਣਾਉਣ ‘ਚ ਕਾਮਯਾਬ ਰਿਹਾ ਅਤੇ ਉਸਦਾ ਜਾਦੂ ਇਸ ਵਿਸ਼ਵ ਕੱਪ ‘ਚ ਸਿਰ ਚੜ੍ਹ ਕੇ ਬੋਲ ਰਿਹਾ ਹੈ।