ਮਾਰਸ਼- ਇੰਗਲਿਸ਼ ਦੀਆਂ ਅਰਧਸੈਂਕੜੇ ਵਾਲੀਆਂ ਪਾਰੀਆਂ | ICC World Cup 2023
- ਐਡਮ ਜੰਪਾ ਸਭ ਤੋਂ ਸਫਲ ਗੇਂਦਬਾਜ਼ | ICC World Cup 2023
ਲਖਨਓ (ਏਜੰਸੀ)। ਇਸ ਵਾਰ ਵਿਸ਼ਵ ਕੱਪ 2023 ’ਚ ਸ਼ੁਰੂਆਤ ਤੋਂ ਸੰਘਰਸ਼ ਕਰ ਰਹੀ ਅਸਟਰੇਲੀਆ ਟੀਮ ਦਾ ਵੀ ਅਖੀਰ ਅੱਜ ਜਿੱਤ ਦਾ ਖਾਤਾ ਖੁੱਲ੍ਹ ਹੀ ਗਿਆ। ਅੱਜ ਸ੍ਰੀਲੰਕਾ ਅਤੇ ਅਸਟਰੇਲੀਆ ਵਿਚਕਾਰ ਮੁਕਾਬਲਾ ਲਖਨਓ ’ਚ ਖੇਡਿਆ ਗਿਆ। ਜਿੱਥੇ ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਸਟਰੇਲੀਆ ਨੂੰ ਜਿੱਤ ਲਈ 210 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਅਸਟਰੇਲੀਆ ਦੀ ਟੀਮ ਨੇ 5 ਵਿਕਟਾਂ ਬਾਕੀ ਰਹਿੰਦੇ ਹੋਏ 35.2 ਓਵਰਾਂ ’ਚ ਹਾਸਲ ਕਰ ਲਿਆ। ਇਹ ਅਸਟਰੇਲੀਆਈ ਟੀਮ ਦੀ ਇਸ ਵਿਸ਼ਵ ਕੱਪ ’ਚ ਪਹਿਲੀ ਜਿੱਤ ਹੈ। ਅਸਟਰੇਲੀਆ ਇਸ ਵਿਸ਼ਵ ਕੱਪ ’ਚ ਸ਼ੁਰੂਆਤ ਤੋਂ ਹੀ ਸੰਘਰਸ਼ ਕਰ ਰਿਹਾ ਸੀ। (ICC World Cup 2023)
ਇਹ ਵੀ ਪਡ੍ਹੋ : ਪੁਲਾੜ ’ਚ ਫਿਰ ਤੋਂ ਇਤਿਹਾਸ ਰਚੇਗਾ ਭਾਰਤ, ISRO ਵੱਲੋਂ ਵੱਡੀ ਖੁਸ਼ਖਬਰੀ
ਇਸ ਤੋਂ ਪਹਿਲਾਂ ਅਸਟਰੇਲੀਆ ਆਪਣੇ ਸ਼ੁਰੂਆਤੀ ਦੋਵੇਂ ਮੁਕਾਬਲੇ ਹਾਰ ਗਿਆ ਸੀ। ਪਹਿਲੇ ਮੁਕਾਬਲੇ ’ਚ ਅਸਟਰੇਲੀਆ ਨੂੰ ਭਾਰਤੀ ਟੀਮ ਨੇ 6 ਵਿਕਟਾਂ ਨਾਲ ਹਰਾ ਦਿੱਤਾ ਸੀ। ਉਸ ਤੋਂ ਬਾਅਦ ਦੱਖਣੀ ਅਫਰੀਕਾ ਤੋਂ ਅਸਟਰੇਲੀਆ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਜਾ ਕੇ ਅਸਟਰੇਲੀਆਂ ਨੂੰ ਜਿੱਤ ਮਿਲੀ ਹੈ। ਉਧਰ ਸ੍ਰੀਲੰਕਾ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਤੀਜੀ ਹਾਰ ਹੈ। ਅਸਟਰੇਲੀਆ ਵੱਲੋਂ ਮਿਚੇਲ ਮਾਰਸ਼ ਅਤੇ ਇੰਗਲਿਸ਼ ਨੇ ਅਰਧਸੈਂਕੜੇ ਵਾਲੀਆਂ ਪਾਰੀਆਂ ਖੇਡੀਆਂ। ਸ੍ਰੀਲੰਕਾ ਵੱਲੋਂ ਸਭ ਤੋਂ ਜ਼ਿਆਦਾ ਦਿਲਸ਼ਾਨ ਮਦੁਸ਼ੰਕਾ ਨੇ 3 ਵਿਕਟਾਂ ਹਾਸਲ ਕੀਤੀਆਂ। ਸ਼ੁਰੂਆਤ ’ਚ ਸ੍ਰੀਲੰਕਾ ਦੀ ਟੀਮ 1 ਵਿਕਟ ਦੇ ਨੁਕਸਾਨ ’ਤੇ 157 ਦੌੜਾਂ ਬਣਾ ਕੇ ਮਜ਼ਬੂਤ ਸਥਿਤੀ ’ਚ ਸੀ।
ਪਰ ਬਾਅਦ ’ਚ ਪੂਰੀ ਟੀਮ 209 ਦੌੜਾਂ ’ਤੇ ਢੇਰ ਹੋ ਗਈ। ਸ੍ਰੀਲੰਕਾ ਲਈ ਓਪਨਰ ਕੁਸ਼ਲ ਪਰੇਰਾ ਨੇ 78 ਅਤੇ ਪਥੁਮ ਨਿਸਾਂਕਾ ਨੇ 61 ਦੌੜਾਂ ਬਣਾਈਆਂ। ਅਸਟਰੇਲੀਆ ਦੀ ਜਿੱਤ ਤੋਂ ਬਾਅਦ ਅੰਕ ਸੂਚੀ ’ਚ ਵੱਡਾ ਫੇਰਬਦਲ ਹੋਇਆ ਹੈ। ਜਿਸ ਵਿੱਚ ਭਾਰਤੀ ਟੀਮ ਤਾਂ ਪਹਿਲਾਂ ਤੋਂ ਹੀ ਪਹਿਲੇ ਸਥਾਨ ’ਤੇ ਹੈ। ਜਦਕਿ ਸੂਚੀ ’ਚ ਆਖਿਰੀ ਨੰਬਰ ’ਤੇ ਕਾਬਿਜ਼ ਅਸਟਰੇਲੀਆ ਹੁਣ 8ਵੇਂ ਨੰਬਰ ’ਤੇ ਆ ਗਈ ਹੈ। ਜਦਕਿ ਸ੍ਰੀਲੰਕਾਂ 9ਵੇਂ ਸਥਾਨ ’ਤੇ ਚਲੀ ਗਈ ਹੈ। (ICC World Cup 2023)