ਵਿਸ਼ਵ ਕੱਪ : ਅਫਗਾਨਿਸਤਾਨ ਨੇ ਨੀਂਦਰਲੈਂਡ ਹਰਾਇਆ, ਪਾਕਿਸਤਾਨ ਫਸਿਆ ਮੁਸ਼ਕਲ ‘ਚ

AFG Vs NED

AFG Vs NED : ਨੀਦਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਲਖਨਊ । ਅਫਗਾਨਿਸਤਾਨ ਨੇ ਵਿਸ਼ਵ ਕੱਪ 2023 ‘ਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਨੀਦਰਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਅਫਗਾਨਿਸਤਾਨ ਸੈਮੀਫਾਈਨਲ ਦੀ ਦੌੜ ‘ਚ ਬਰਕਰਾਰ ਹੈ। ਟੀਮ 7 ਮੈਚਾਂ ‘ਚ ਚੌਥੀ ਜਿੱਤ ਨਾਲ ਅੰਕ ਸੂਚੀ ‘ਚ 5ਵੇਂ ਸਥਾਨ ‘ਤੇ ਪਹੁੰਚ ਗਈ ਹੈ। ਅਫਗਾਨਿਸਤਾਨ ਦੇ 8 ਅੰਕ ਹਨ। AFG Vs NED  ਇਸ ਜਿੱਤ ਨੇ ਪਾਕਿਸਤਾਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪਾਕਿਸਤਾਨ ਦੇ ਸੈਮੀਫਾਈਨ ਦੀਆਂ ਉਮੀਦਾਂ ਨੂੰ ਤੱਕਡ਼ਾ ਝਟਕਾ ਲੱਗਿਆ ਹੈ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਈ ਨੀਦਰਲੈਂਡ ਦੀ ਟੀਮ 46.3 ਓਵਰਾਂ ‘ਚ 179 ਦੌੜਾਂ ‘ਤੇ ਆਲ ਆਊਟ ਹੋ ਗਈ। ਜਵਾਬ ’ਚ ਅਫਗਾਨਿਸਤਾਨ ਦੇ ਬੱਲੇਬਾਜ਼ਾਂ ਨੇ 31.3 ਓਵਰਾਂ ‘ਚ 3 ਵਿਕਟਾਂ ਗੁਆ ਕੇ 180 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ।

AFG Vs NED

ਇਹ ਵੀ ਪੜ੍ਹੋ : ਸੂਬੇ ਦੇ 31 ਸਕੂਲਾਂ ਦੇ ਨਾਂਅ ਰੱਖੇ ਗਏ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਂਅ ’ਤੇ

180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫਗਾਨਿਸਤਾਨ ਦੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ। ਟੀਮ ਨੇ ਪਹਿਲੇ 10 ਓਵਰਾਂ ‘ਚ ਇਕ ਵਿਕਟ ‘ਤੇ 55 ਦੌੜਾਂ ਬਣਾਈਆਂ। ਹਾਲਾਂਕਿ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ 10 ਦੌੜਾਂ ਬਣਾ ਕੇ ਛੇਤੀ ਆਊਟ ਹੋ ਗਏ। 27 ਦੌੜਾਂ ‘ਤੇ ਪਹਿਲੀ ਵਿਕਟ ਗੁਆਉਣ ਤੋਂ ਬਾਅਦ ਇਬਰਾਹਿਮ ਜ਼ਦਰਾਨ ਅਤੇ ਰਹਿਮਤ ਸ਼ਾਹ ਨੇ ਰਨ ਰੇਟ ਨੂੰ ਹੇਠਾਂ ਨਹੀਂ ਜਾਣ ਦਿੱਤਾ। 10ਵੇਂ ਓਵਰ ‘ਚ ਰਹਿਮਤ ਨੇ ਮੀਕਰਾਨ ਦੀ ਗੇਂਦ ‘ਤੇ 3 ਚੌਕੇ ਜੜੇ ਅਤੇ ਟੀਮ ਦੇ ਸਕੋਰ ਨੂੰ 50 ਤੋਂ ਪਾਰ ਲੈ ਗਏ। ਰਹਿਮਤ ਨੇ ਆਪਣੇ ਵਨਡੇ ਕਰੀਅਰ ਵਿੱਚ 3500 ਦੌੜਾਂ ਵੀ ਪੂਰੀਆਂ ਕੀਤੀਆਂ। ਅਫਗਾਨਿਸਤਾਨ ਦੀ ਟੀਮ ਲਗਾਤਾਰ ਤੀਜੀ ਜਿੱਤ ਦੇ ਨਾਲ ਅੰਕ ਸੂਚੀ ਵਿੱਚ 5ਵੇਂ ਸਥਾਨ ‘ਤੇ ਆ ਗਈ ਹੈ। ਜਦੋਂਕਿ ਨੀਦਰਲੈਂਡ ਲਗਾਤਾਰ ਦੂਜੀ ਹਾਰ ਤੋਂ ਬਾਅਦ ਬਾਹਰ ਹੋਣ ਦੀ ਕਗਾਰ ‘ਤੇ ਹੈ। 34ਵੇਂ ਮੈਚ ਤੋਂ ਬਾਅਦ ਅਫਗਾਨਿਸਤਾਨ ਦੇ ਅੰਕ ਸੂਚੀ ‘ਚ 8 ਅੰਕ ਹਨ, ਜਦਕਿ ਨੀਦਰਲੈਂਡ 4 ਅੰਕਾਂ ਨਾਲ 8ਵੇਂ ਨੰਬਰ ‘ਤੇ ਹੈ। AFG Vs NED