ਸਾਡੇ ਨਾਲ ਸ਼ਾਮਲ

Follow us

10.7 C
Chandigarh
Tuesday, January 20, 2026
More
    Home Breaking News World Cup 202...

    World Cup 2023 : ਰਵਿੰਦਰ ਤੇ ਕੋਨਵੇ ਦੇ ਸੈਂਕੜੇ, ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

    ਕੋਨਵੇ ਅਤੇ ਰਾਚਿਨ ਦੀ 273 ਦੌੜਾਂ ਦੀ ਸਾਂਝੇਦਾਰੀ (World Cup Match ENG v NZ )

    ਅਹਿਮਦਾਬਾਦ।  ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਵਿਸ਼ਵ ਕੱਪ 2023 ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਹੀਰੋ ਰਹੇ ਨਿਊਜ਼ੀਲੈਂਡ ਦੇ ਬੱਲੇਬਾਜ਼ ਰਵਿੰਦਰ ਅਤੇ ਕੋਨਵੇ ਜਿੰਨਾਂ ਆਪਣੇ ਦਮਦਾਰ ਸੈਂਕੜੇ ਲਗਾਏ।  ਇਸ ਜਿੱਤ ਨਾਲ ਨਿਊਜ਼ੀਲੈਂਡ ਨੇ 2019 ਵਿਸ਼ਵ ਕੱਪ ਦੇ ਫਾਈਨਲ ‘ਚ ਇੰਗਲੈਂਡ ਹੱਥੋਂ ਮਿਲੀ ਦਰਦਨਾਕ ਹਾਰ ਦਾ ਬਦਲਾ ਵੀ ਲੈ ਲਿਆ। (World Cup Match ENG v NZ )

    World Cup Match ENG v NZ

    ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਇੰਗਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਇੰਗਲੈਂਡ ਟੀਮ ਨੇ 50 ਓਵਰਾਂ ‘ਚ 9 ਵਿਕਟਾਂ ‘ਤੇ 282 ਦੌੜਾਂ ਬਣਾਈਆਂ। 283 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਦੇ ਟਾਪ-3 ਬੱਲੇਬਾਜ਼ਾਂ ਨੇ 36.2 ਓਵਰਾਂ ‘ਚ ਹਾਸਲ ਕਰ ਲਿਆ। ਟੀਮ ਨੇ ਇਕ ਵਿਕਟ ਗੁਆ ਕੇ ਮੈਚ ਜਿੱਤ ਲਿਆ। ਡੇਵੋਨ ਕੋਨਵੇ ਅਤੇ ਰਚਿਨ ਰਵਿੰਦਰਾ ਨੇ ਦੌੜਾਂ ਦਾ ਪਿੱਛਾ ਕਰਦੇ ਹੋਏ ਵਿਸ਼ਵ ਕੱਪ ਇਤਿਹਾਸ ਦੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ। ਇਸ ਜੋੜੀ ਨੇ 273 ਅਜੇਤੂ ਦੌੜਾਂ ਜੋੜੀਆਂ। (World Cup Match ENG v NZ )

    ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

    ਦਰਅਸਲ, 283 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ ਨੇ 10 ਦੌੜਾਂ ‘ਤੇ ਪਹਿਲੀ ਵਿਕਟ (ਵਿਲ ਯੰਗ 0 ਦੌੜਾਂ) ਗੁਆ ਦਿੱਤੀ। ਉਸ ਸਮੇਂ ਲੱਗ ਰਿਹਾ ਸੀ ਕਿ ਘੱਟ ਸਕੋਰ ਵਾਲਾ ਮੈਚ ਰੋਮਾਂਚਕ ਹੋਵੇਗਾ, ਪਰ ਕੋਨਵੇ ਅਤੇ ਰਾਚਿਨ ਦੀ 273 ਦੌੜਾਂ ਦੀ ਸਾਂਝੇਦਾਰੀ ਨੇ ਇੰਗਲਿਸ਼ ਟੀਮ ਦੇ ਸਕੋਰ ਨੂੰ ਛੋਟਾ ਸਾਬਿਤ ਕਰ ਦਿੱਤਾ।

    LEAVE A REPLY

    Please enter your comment!
    Please enter your name here