ਵਿਸ਼ਵ ਕੱਪ 2023: ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾਇਆ

ਵਿਲੀਅਮਸਨ-ਮਿਸ਼ੇਲ ਦੇ ਅਰਧ ਸੈਂਕੜੇ, ਫਰਗੂਸਨ ਨੇ 3 ਵਿਕਟਾਂ ਲਈਆਂ

ਚੇਨਈ । ਵਿਸ਼ਵ ਕੱਪ 2023 ’ਚ  ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਚੇਨਈ ਦੇ ਚੇਪੌਕ ਮੈਦਾਨ ‘ਤੇ 8 ਵਿਕਟਾਂ ਨਾਲ ਹਾਰ ਦਿੱਤਾ।  ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 50 ਓਵਰਾਂ ‘ਚ 9 ਵਿਕਟਾਂ ‘ਤੇ 245 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 246 ਦੌੜਾਂ ਦਾ ਟੀਚਾ ਮਿਲਿਆ। ਨਿਊਜ਼ੀਲੈਂਡ ਨੇ ਇਹ ਟੀਚਾ ਬੜੀ ਆਸਾਨੀ ਨਾਲ ਦੋ ਵਿਕਟਾਂ ਗੁਆ ਕੇ 42.5 ਓਵਰਾਂ ’ਚ ਹੀ ਹਾਸਲ ਕਰ ਲਿਆ। ਕੇਨ ਵਿਲੀਅਮਸਨ ਨੇ 78 ਅਤੇ ਡੇਰਿਲ ਮਿਸ਼ੇਲ ਨੇ 89 ਦੌੜਾਂ ਬਣਾਈਆਂ।

ਬੰਗਲਾਦੇਸ਼ ਦੀ ਟੀਮ 50 ਓਵਰਾਂ ‘ਚ 9 ਵਿਕਟਾਂ ‘ਤੇ 245 ਦੌੜਾਂ ਬਣਾਈਆਂ

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਬੰਗਲਾਦੇਸ਼ ਨੇ ਸਿਰਫ 67 ਦੌੜਾਂ ‘ਤੇ 4 ਵਿਕਟਾਂ ਗੁਆ ਦਿੱਤੀਆਂ। ਲਿਟਨ ਦਾਸ 0, ਤਨਜੀਦ ਹਸਨ ਤਮੀਮ 16, ਮੇਹਦੀ ਹਸਨ ਮਿਰਾਜ 30 ਅਤੇ ਨਜ਼ਮੁਲ ਹੁਸੈਨ ਸ਼ਾਂਤੋ 7 ਦੌੜਾਂ ਬਣਾ ਕੇ ਆਊਟ ਹੋਏ। 4 ਵਿਕਟਾਂ ਛੇਤੀ  ਗੁਆਉਣ ਤੋਂ ਬਾਅਦ ਮੁਸ਼ਫਿਕੁਰ ਰਹੀਮ  ਨੇ ਕਮਾਨ ਸੰਭਾਲੀ। ਉਸ ਨੇ ਸ਼ਾਕਿਬ ਅਲ ਹਸਨ ਨਾਲ 96 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਆਪਣਾ ਅਰਧ ਸੈਂਕੜਾ ਵੀ ਪੂਰਾ ਕੀਤਾ। ਉਹ 66 ਦੌੜਾਂ ਬਣਾ ਕੇ ਬੋਲਡ ਹੋ ਗਿਆ ਅਤੇ ਬੰਗਲਾਦੇਸ਼ ਦੀ ਇਸ ਨੂੰ ਵੱਡੇ ਸਕੋਰ ‘ਤੇ ਲਿਜਾਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ। ਉਸ ਨੂੰ ਮੈਟ ਹੈਨਰੀ ਨੇ ਆਊਟ ਕੀਤਾ।

NZ Vs BAN

ਸ਼ੁਰੂਆਤੀ ਝਟਕਿਆਂ ਤੋਂ ਬਾਅਦ ਕਪਤਾਨ ਸ਼ਾਕਿਬ ਅਲ ਹਸਨ ਅਤੇ ਮੁਸ਼ਫਿਕੁਰ ਰਹੀਮ ਨੇ ਟੀਮ ਦੀ ਕਮਾਨ ਸੰਭਾਲੀ। ਦੋਵਾਂ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦੇ ਸਕੋਰ ਨੂੰ 100 ਦੌੜਾਂ ਤੋਂ ਪਾਰ ਪਹੁੰਚਾਇਆ। ਸ਼ਾਕਿਬ 40 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਦੋਵਾਂ ਵਿਚਾਲੇ 96 ਦੌੜਾਂ ਦੀ ਸਾਂਝੇਦਾਰੀ ਟੁੱਟ ਗਈ।