SL Vs AUS : ਐਡਮ ਜ਼ੈਂਪਾ ਨੇ 4 ਵਿਕਟਾਂ ਲਈਆਂ
ਲਖਨਊ। ਵਿਸ਼ਵ ਕੱਪ ਦੇ 14ਵਾਂ ਮੈਚ ‘ਚ ਸ਼੍ਰੀਲੰਕਾ ਤੇ ਆਸਟ੍ਰੇਲੀਆ ਦਰਮਿਆਨ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਸ੍ਰੀਲੰਕਾ ਨੇ ਨੂੰ 208 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਆਸਟਰੇਲੀਆ ਨੂੰ ਜਿੱਤ ਲਈ 210 ਦੌੜਾਂ ਦਾ ਟੀਚਾ ਦਿੱਤਾ ਹੈ। ਸ੍ਰੀਲੰਕਾ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 43.3 ਓਵਰਾਂ ‘ਚ 209 ਦੌੜਾਂ ‘ਤੇ ਆਲ ਆਊਟ ਹੋ ਗਈ। ਸ਼੍ਰੀਲੰਕਾ ਟੀਮ ਲਈ ਪਥੁਮ ਨਿਸਾਂਕਾ ਨੇ 61 ਦੌੜਾਂ ਅਤੇ ਕੁਸਲ ਪਰੇਰਾ ਨੇ 78 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਚਰਿਥ ਅਸਾਲੰਕਾ ਨੇ 25 ਦੌੜਾਂ ਦਾ ਯੋਗਦਾਨ ਦਿੱਤਾ। ਬਾਕੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ।
ਇਹ ਵੀ ਪੜ੍ਹੋ : 128 ਸਾਲਾਂ ਬਾਅਦ ਓਲੰਪਿਕ ‘ਚ ਕ੍ਰਿਕਟ ਦੀ ਐਂਟਰੀ, ਖੇਡੇ ਜਾਣਗੇ ਟੀ-20 ਮੁਕਾਬਲੇ
ਹਾਲਾਂਕਿ ਸ੍ਰੀਲੰਕਾ ਦੇ ਓਪਨਰ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਦੋਵਾਂ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਓਪਨਰਾਂ ਦੇ ਆਊਟ ਹੋਣ ਤੋਂ ਬਾਅਦ ਸ੍ਰੀਲੰਕਾ ਸੰਭਲ ਨਹੀ ਸਕੀ ਤੇ ਟੀਮ ਪੂਰੇ ਓਵਰ ਵੀ ਨਹੀਂ ਖੇਡ ਸਕੀ। ਆਸਟਰੇਲੀਆਈ ਟੀਮ ਲਈ ਐਡਮ ਜ਼ੈਂਪਾ ਨੇ 4 ਵਿਕਟਾਂ ਲਈਆਂ। ਕਪਤਾਨ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਗਲੇਨ ਮੈਕਸਵੈੱਲ ਨੂੰ ਵੀ ਇੱਕ ਸਫਲਤਾ ਮਿਲੀ।