Shambhu Border News: ਸ਼ੰਭੂ ਬਾਰਡਰ ਤੇ ਦੂਜੇ ਦਿਨ ਵੀ ਕਿਸਾਨਾਂ ਦੇ ਆਰਜੀ ਘਰਾਂ ਅਤੇ ਹੋਰ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ

Shambhu Border News
Shambhu Border News: ਸ਼ੰਭੂ ਬਾਰਡਰ ਤੇ ਦੂਜੇ ਦਿਨ ਵੀ ਕਿਸਾਨਾਂ ਦੇ ਆਰਜੀ ਘਰਾਂ ਅਤੇ ਹੋਰ ਮਲਬੇ ਨੂੰ ਹਟਾਉਣ ਦਾ ਕੰਮ ਜਾਰੀ

Shambhu Border News: ਹਰਿਆਣਾ ਦੀ ਤਰਫ ਤੋਂ ਵੀ ਕੰਕਰੀਟ ਦੀਆਂ ਕੰਧਾਂ ਤੇ ਹੋਰ ਲੋਕਾਂ ਨੂੰ ਵੱਡੀਆਂ ਮਸ਼ੀਨਾਂ ਨਾਲ ਜਾ ਰਿਹਾ ਤੋੜਿਆ

Shambhu Border News: ਪਟਿਆਲਾ (ਖੁਸ਼ਵੀਰ ਸਿੰਘ ਤੂਰ) ਸ਼ੰਭੂ ਬਾਰਡਰ ਤੇ ਦੇਰ ਰਾਤ ਪੁਲਿਸ ਵੱਲੋਂ ਕੀਤੀ ਕਾਰਵਾਈ ਅੱਜ ਦੂਜੇ ਦਿਨ ਵੀ ਜਾਰੀ ਰਹੀ। ਪੁਲਿਸ ਵੱਲੋਂ ਭਾਵੇਂ ਕਿ ਦੇਰ ਰਾਤ ਕਿਸਾਨਾਂ ਦੇ ਆਰਜੀ ਬਣਾਏ ਘਰ ਅਤੇ ਹੋਰ ਸਮਾਨ ਨੂੰ ਢਹਿ ਢੇਰੀ ਕਰ ਦਿੱਤਾ ਸੀ ਪਰ ਅੱਜ ਵੀ ਕਿਸਾਨਾਂ ਦੇ ਬਣਾਏ ਹੋਏ ਘਰਾਂ ਨੂੰ ਸੜਕਾਂ ਤੋਂ ਪਾਸੇ ਕੀਤਾ ਜਾ ਰਿਹਾ ਸੀ ਇਸ ਦੇ ਨਾਲ ਹੀ ਕਿਸਾਨਾਂ ਦੀਆਂ ਖੜੀਆਂ ਟਰਾਲੀਆਂ ਨੂੰ ਵੀ ਦੂਰ ਲੈ ਕੇ ਜਾਇਆ ਜਾ ਰਿਹਾ ਸੀ ਇਧਰ ਹਰਿਆਣਾ ਸਰਕਾਰ ਵੱਲੋਂ ਸ਼ੰਬੂ ਬਾਰਡਰ ਤੇ ਜੋ ਕੰਕਰੀਟ ਦੀਆਂ ਕੰਧਾਂ ਸਾਰੀਆਂ ਗਈਆਂ ਸਾਨੂੰ ਉਸ ਨੂੰ ਵੀ ਲਗਾਤਾਰ ਤੋੜਿਆ ਜਾ ਰਿਹਾ ਹੈ ਅਤੇ ਇੱਥੇ ਰੋਕਾਂ ਹਟਾਉਣ ਦਾ ਲਗਭਗ 50 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ।

Shambhu Border News

ਹਰਿਆਣਾ ਦੀ ਤਰਫ ਤੋਂ ਲਾਈਆਂ ਰੋਕਾਂ ਦਾ ਅੱਧਾ ਕੰਮ ਨਿਬੜਿਆ ਅੱਧਾ ਬਾਕੀ | Shambhu Border News

ਹਰਿਆਣਾ ਦੀ ਤਰਫ ਤੋਂ ਇੱਥੇ ਵੱਡੀਆਂ ਮਸ਼ੀਨਾਂ ਲਾ ਕੇ ਉਸਾਰੀਆਂ ਗਈਆਂ ਕੰਧਾਂ ਆਦਿ ਨੂੰ ਸੜਕ ਤੋਂ ਪਾਸੇ ਕਰਨ ਦਾ ਕੰਮ ਜਾਰੀ ਸੀ। ‌ ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਉਸਾਰੇ ਗਏ ਸਮਾਨ ਦੀ ਸਾਫ ਸਫਾਈ ਕਰਨ ਲਈ ਲਗਭਗ ਦੋ ਦਿਨ ਦਾ ਸਮਾਂ ਲੱਗ ਸਕਦਾ ਹੈ ਅਤੇ ਇਸ ਤੋਂ ਬਾਅਦ ਹੀ ਇੱਥੇ ਆਵਾਜਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇੱਥੇ ਅੱਜ ਕੁਝ ਕਿਸਾਨ ਆਏ ਅਤੇ ਉਹਨਾਂ ਵੱਲੋਂ ਆਪਣਾ ਸਮਾਨ ਲੈ ਕੇ ਜਾਇਆ ਗਿਆ । ਇਧਰ ਕਿਸਾਨ ਆਗੂ ਤੇਜਵੀਰ ਸਿੰਘ ਨੇ ਦਾਅਵਾ ਕੀਤਾ ਕਿ ਸ਼ੰਭੂ ਬਾਰਡਰ ਤੇ 50 -60 ਫੀਸਦੀ ਮੋਰਚਾ ਪਹਿਲਾਂ ਦੀ ਤਰ੍ਹਾਂ ਹੀ ਹੈ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਮੋਰਚਾ ਖਤਮ ਹੋਣ ਦੀਆਂ ਚਰਚਾਵਾਂ ਨੂੰ ਜਿਆਦਾ ਦਿਖਾਇਆ ਜਾ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇੱਥੇ ਪੁੱਜਣ। Punjab Kisan News

Read Also : Highways Punjab Haryana: ਪੂਰੀ ਤਰ੍ਹਾਂ ਖਾਲੀ ਕਰਵਾਏ ਜਾਣਗੇ ਹਾਈਵੇਅ, ਪੜ੍ਹੋ ਪੁਲਿਸ ਨੇ ਕੀ ਕਿਹਾ?, ਕਾਰਵਾਈ ਜਾਰੀ