ਗੋਹੇ ਤੋਂ ਲੱਕੜ ਬਣਾਉਣ ਵਾਲੀ ਮਸ਼ੀਨ ਦਾ ਨਿਗਮ ਕਮਿਸ਼ਨਰ ਵੱਲੋਂ ਉਦਘਾਟਨ
ਘਲੋੜੀ ਗੇਟ ਸਥਿਤ ਸਮਸ਼ਾਨ ਘਾਟ ’ਚ ਲਗਾਈ ਲੱਕੜ ਬਣਾਉਣ ਵਾਲੀ ਮਸ਼ੀਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਅੰਤਿਮ ਸਸਕਾਰ ਸਮੇਂ ਲੱਕੜ ਨੂੰ ਬਾਹਰ ਤੋਂ ਲਿਆਉਣ ਦੀ ਬਜਾਏ ਸਮਸ਼ਾਨ ਘਾਟ ਦੇ ਅੰਦਰ ਹੀ ਪੈਦਾ ਕਰਨ ਵਾਲੀ ਮਸ਼ੀਨ ਦਾ ਅੱਜ ਘਲੋੜੀ ਗੇਟ ਮੜੀਆਂ ਵਿਖੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ ਨੇ ਉਦਘਾਟਨ ਕੀਤਾ। ਇਸ ਮੌਕੇ ਸਮਸ਼ਾਨ ਘਾਟ ਮੈਨੇਜਮੈਂਟ ਕਮੇਟੀ ਦੇ ਸਮੂਹ ਅਹੁਦੇਦਾਰ ਵੀ ਮੌਜੂਦ ਸਨ। ਨਗਰ ਨਿਗਮ ਪਟਿਆਲਾ ਨੇ ਇੱਕ ਮਸ਼ੀਨ ਜੋ ਕਿ ਗੋਹੇ ਤੋਂ ਲੱਕੜ ਬਣਾਉਂਦੀ ਹੈ, ਸਥਾਨਕ ਘਲੋੜੀ ਗੇਟ ਮੜੀਆਂ ਨੂੰ ਦਿੱਤੀ ਹੈ। ਬਿਜਲੀ ’ਤੇ ਚੱਲਣ ਵਾਲੀ ਇਹ ਮਸ਼ੀਨ ਕਰੀਬ 2 ਤੋਂ 3 ਫੁੱਟ ਲੰਬੀ ਲੱਕੜ ਪੈਦਾ ਕਰ ਸਕਦੀ ਹੈ। (Patiala News)
ਬਿਜਲੀ ਨਾਲ ਚੱਲਣ ਵਾਲੀ ਇਹ ਮਸ਼ੀਨ ਕਰੀਬ 2 ਤੋਂ 3 ਫੁੱਟ ਲੰਬੀ ਲੱਕੜ ਕਰੇਗੀ ਪੈਦਾ : ਨਿਗਮ ਕਮਿਸ਼ਨਰ
ਇਸ ਸਬੰਧੀ ਘਲੋੜੀ ਗੇਟ ਮੜੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਨਿਗਮ ਪਟਿਆਲਾ ਨੇ ਘਲੋੜੀ ਗੇਟ ਮੜੀਆਂ ਨੂੰ 2 ਅਜਿਹੀਆਂ ਮਸ਼ੀਨਾਂ ਦਿੱਤੀਆਂ ਹਨ, ਜਿਹੜੀਆਂ ਗੋਹੇ ਤੋਂ ਲੱਕੜ ਪੈਦਾ ਕਰਦੀਆਂ ਹਨ, ਇਨ੍ਹਾਂ ਵਿੱਚੋਂ ਇੱਕ ਮਸ਼ੀਨ ਚਾਲੂ ਹਾਲਤ ਵਿੱਚ ਹੈ ਅਤੇ ਦੂਜੀ ਮਸ਼ੀਨ ਖਰਾਬ ਹਾਲਤ ਵਿੱਚ ਹੈ, ਜੋ ਕੇ ਜਲਦੀ ਠੀਕ ਕਰਵਾ ਲਈ ਜਾਏਗੀ। ਉਨ੍ਹਾਂ ਦੱਸਿਆ ਕਿ ਮਸ਼ੀਨ ਵਿੱਚ ਵਰਤਿਆ ਜਾਣ ਵਾਲਾ ਗੋਹਾ ਸਰਕਾਰੀ ਗਊਸ਼ਾਲਾ ਤੋਂ ਲਿਆਂਦਾ ਜਾਵੇਗਾ ਅਤੇ ਇੱਕ ਮਜ਼ਦੂਰ ਪੱਕਾ ਹੀ ਲਗਾ ਦਿੱਤਾ ਜਾਏਗਾ, ਜੋ ਕੇ ਗੋਹੇ ਤੋਂ ਇਸ ਮਸ਼ੀਨ ਰਾਹੀਂ ਲੱਕੜ ਬਣਾਉਣ ਦਾ ਕੰਮ ਕਰੇਗਾ। (Patiala News)
ਲੱਕੜ ਨੂੰ ਹੋਰ ਮਜਬੂਤ ਅਤੇ ਨਾ ਟੁੱਟਣ ਵਾਲੀ ਬਣਾਉਣ ਵਾਸਤੇ ਗੋਹੇ ਵਿੱਚ ਲੱਕੜ ਦਾ ਬੁਰਾਦਾ ਮਿਕਸ ਕੀਤਾ ਜਾਇਆ ਕਰੇਗਾ। ਉਨ੍ਹਾਂ ਦੱਸਿਆ ਕਿ ਗੋਹੇ ਤੋਂ ਬਣੀ ਇਸ ਲੱਕੜ ਦਾ ਸਾਇਜ਼ 2 ਤੋਂ 3 ਫੁੱਟ ਹੋ ਸਕਦਾ ਹੈ ਅਤੇ ਕਈ ਵਾਰ ਵਿਚਕਾਰ ਤੋਂ ਟੁੱਟ ਕੇ ਇਸ ਦਾ ਸਾਇਜ਼ ਅੱਧਾ ਵੀ ਰਹਿ ਸਕਦਾ ਹੈ। ਇਸ ਨੂੰ ਸੁੱਕਣ ’ਤੇ 3-4 ਦਿਨ ਲੱਗ ਸਕਦੇ ਹਨ।.
ਇਸ ਲਈ ਇੱਕ ਵਾਰ ਸੱੁਕਣ ਤੋਂ ਬਾਅਦ ਫਿਰ ਇਸ ਦੀ ਮਜਬੂਤੀ ਲੱਕੜ ਵਾਂਗ ਹੀ ਹੋਏਗੀ। ਉਨ੍ਹਾਂ ਦੱਸਿਆ ਕਿ ਜੇਕਰ ਇਹ ਪ੍ਰੋਜੈਕਟ ਸਫਲ ਹੋ ਜਾਂਦਾ ਹੈ ਤਾਂ ਇਸ ਨਾਲ ਹਜ਼ਾਰਾਂ ਰੁਪਏ ਦੀ ਲੱਕੜ ਬਚ ਸਕਦੀ ਹੈ। ਇਸ ਦੌਰਾਨ ਸ਼ੈੱਡ ਅਤੇ ਹੋਰ ਕੰਮ ਕਰਵਾਉਣ ਦੀ ਮੰਗ ’ਤੇ ਕਮਿਸ਼ਨਰ ਨੇ ਤੁਰੰਤ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਪ੍ਰਧਾਨ ਬਾਲ ਕਿ੍ਰਸ਼ਨ ਸਿੰਗਲਾ, ਸੰਜੇ ਸਿੰਗਲਾ, ਪਰਵੇਸ ਮੰਗਲਾ, ਐਨ ਕੇ ਜੇਨ, ਕੁੰਦਨ ਗੋਗੀਆ, ਤਰਸੇਮ ਬਾਂਸਲ, ਰਿਸ਼ਬ ਜੈਨ, ਪਵਨ ਗੋਇਲ, ਰਜੀਵ ਬਾਂਸਲ, ਕਾਲਾ ਧੀਰਜ ਅਤੇ ਵਿਸ਼ਾਲ ਗਰਗ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ