ਮਹਿਲਾ ਟੀ20 ਵਿਸ਼ਵ ਕੱਪ ਸੈਮੀਫਾਈਨਲ : ਭਾਰਤ ਫਾਈਨਲ ਲਈ ਭਿੜੇਗਾ ਇੰਗਲੈਂਡ ਨਾਲ 

 ਸਮਾਂ ਸਵੇਰੇ 6 ਵਜੇ

 

ਹੁਣ ਤੱਕ ਇੰਗਲੈਂਡ ਵਿਰੁੱਧ 13 ਵਿੱਚੋਂ 10 ਮੈਚਾਂ ‘ਚ ਹਾਰਿਆ ਹੈ ਭਾਰਤ

 

ਹਰਮਨ, ਮੰਧਾਨਾ, ਮਿਤਾਲੀ, ਪੂਨਮ  ‘ਤੇ  ਰਹਿਣਗੀਆਂ ਆਸਾਂ

ਹਰਮਨ ਦੇ ਇੰਗਲੈਂਡ ਵਿਰੁੱਧ ਮੈਚ ਤੋਂ ਪਹਿਲਾਂ ਤੱਕ ਇਸ ਟੀ20 ਵਿਸ਼ਵ ਕੱਪ ‘ਚ 12 ਛੱਕੇ ਹੋ ਚੁੱਕੇ ਹਨ ਜੋ ਕਿ ਟੂਰਨਾਮੈਂਟ ਦਾ ਵਿਸ਼ਵ ਰਿਕਾਰਡ ਹੈ ਇਸ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੀ ਡੇਂਡਰਾ ਡਾਟਿਨ ਦੇ ਨਾਂਅ ਸੀ ਜਿੰਨਾਂ ਨੇ 2010 ‘ਚ 9 ਛੱਕੇ ਠੋਕੇ ਸਨ ਟੂਰਨਾਮੈਂਟ ‘ਚ ਹਰਮਨਪ੍ਰੀਤ ਦੇ ਛੱਕਿਆਂ ਦੀ ਔਸਤਨ ਲੰਬਾਈ 77 ਮੀਟਰ ਹੈ ਜਦੋਂਕਿ ਹੋਰ ਬੱਲੇਬਾਜਾਂ ਦੇ ਛੱਕਿਆਂ ਦੀ ਔਸਤਨ ਲੰਬਾਈ 71 ਮੀਟਰ ਰਹੀ ਟੂਰਨਾਮੈਂਟ ‘ਚ ਅੱਠ ਬੱਲੇਬਾਜ਼ ਹੀ ਕੁੱਲ 100 ਦੌੜਾਂ ਦਾ ਅੰਕੜਾ ਪਾਰ ਕਰ ਸਕੀਆਂ ਹਨ ਇਹਨਾਂ ਵਿੱਚੋਂ ਤਿੰਨ ਭਾਰਤ ਦੀਆਂ ਹਨ ਭਾਰਤੀ ਕਪਤਾਨ ਹਰਮਪ੍ਰੀਤ ਕੌਰ 167 ਦੌੜਾਂ ਬਣਾ ਕੇ ਟੂਰਨਾਮੈਂਟ ‘ਚ ਪਹਿਲੇ ਨੰਬਰ ‘ਤੇ ਹੈ ਜਦੋਂਕਿ ਉਸਤੋਂ ਬਾਅਦ ‘ਚ ਸਮਰਿਤੀ ਮੰਧਾਨਾ (144 ਦੌੜਾਂ,ਚੌਥਾ ਸਥਾਨ) ਅਤੇ ਮਿਤਾਲੀ ਰਾਜ (107 ਦੌੜਾਂ ਬਣਾ ਕੇ 7ਵੇਂ ਨੰਬਰ) ਹੈ ਗੇਂਦਬਾਜ਼ੀ ‘ਚ ਭਾਰਤ ਦੀ ਪੂਨਮ ਯਾਦਵ 8 ਵਿਕਟਾਂ ਲੈ ਕੇ ਤੀਸਰੇ ਸਥਾਨ ‘ਤੇ ਹੈ ਵੈਸਟਇੰਡੀਜ਼ ਦੀ ਡੀਨਡਰਾ 10 ਵਿਕਟਾਂ ਲੈ ਕੇ ਪਹਿਲੇ ਨੰਬਰ ‘ਤੇ ਹਨ

ਰੋਮਾਂਚਕ ਹੋਵੇਗਾ ਵਿੰਡੀਜ਼-ਆਸਟਰੇਲੀਆ ਸੈਮੀਫਾਈਨਲ ਵੀ

ਮਹਿਲਾ ਟੀ20 ਵਿਸ਼ਵ ਕੱਪ ‘ਚ ਵੈਸਟਇੰਡੀਜ਼ ਅਤੇ ਆਸਟਰੇਲੀਆ ਦਰਮਿਆਨ?ਹੋਣ ਵਾਲਾ ਪਹਿਲਾ ਸੈਮੀਫਾਈਨਲ ਮੈਚ ਕਾਫ਼ੀ ਰੋਮਾਂਚਕ ਹੋਣ ਦੀ ਆਸ ਹੈ ਵੈਸਟਇੰਡੀਜ਼ ਨੇ ਗਰੁੱਪ ਏ ਦੇ ਮੁਕਾਬਲੇ ‘ਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਗਰੁੱਪ ‘ਚ ਅੱਵਲ ਟੀਮ ਵਜੋਂ ਸੈਮੀਫਾਈਨਲ  ‘ਚ ਜਗ੍ਹਾ ਪੱਕੀ ਕੀਤੀ ਹੈ ਜਦੋਂਕਿ ਆਸਟਰੇਲੀਆ ਨੇ ਗਰੁੱਪ ਬੀ ‘ਚ ਭਾਰਤ ਹੱਥੋਂ ਮਿਲੀ ਹਾਰ ਕਾਰਨ?ਗਰੁੱਪ ਦੀ ਦੂਸਰੇ ਨੰਬਰ ਦੀ ਟੀਮ ਵਜੋਂ  ਵਿੰਡੀਜ਼ ਨਾਲ ਖੇਡਣਾ ਹੈ ਵੈਸਟਇੰਡੀਜ਼ ਦੀ ਟੀਮ ਪਿਛਲੀ ਵਿਸ਼ਵ ਕੱਪ ਜੇਤੂ ਹੈ ਜਦੋਂਕਿ ਆਸਟਰੇਲੀਆ ਦੀ ਟੀਮ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਹੈ

 

ਭਾਰਤ ਕੋਲ ਹਿਸਾਬ ਚੁਕਤਾ ਕਰਨ ਦਾ ਮੌਕਾ

ਸੈਮੀਫਾਈਨਲ ‘ਚ ਭਾਰਤ ਕੋਲ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ‘ਚ ਇੰਗਲੈਂਡ ਤੋਂ ਮਿਲੀ ਹਾਰ ਦਾ ਹਿਸਾਬ ਚੁਕਤਾ ਕਰਨ ਦਾ ਮੌਕਾ ਹੋਵੇਗਾ 23 ਜੁਲਾਈ 2017 ਨੂੰ ਖੇਡੇ ਗਏ ਉਸ ਮੈਚ ‘ਚ ਭਾਰਤ ਨੂੰ 9 ਦੌੜਾਂ ਨਾਲ ਹਰਾ ਕੇ ਇੰਗਲੈਂਡ ਚੈਂਪੀਅਨ ਬਣਿਆ ਸੀ ਵੈਸੇ ਦੋਹਾਂ ਟੀਮਾਂ ‘ਚ ਹੋਏ ਆਖ਼ਰੀ ਮੁਕਾਬਲੇ ‘ਚ ਭਾਰਤ ਜਿੱਤਿਆ ਸੀ ਇਹ ਮੈਚ ਇਸ ਸਾਲ 29 ਮਾਰਚ ਨੂੰ ਮੁੰਬਈ ‘ਚ ਖੇਡਿਆ ਗਿਆ ਸੀ

ਗਰੁੱਪ ਮੁਕਾਬਲਿਆਂ ਤੋਂ ਬਾਅਦ ਅੰਕ ਸੂਚੀ
ਗਰੁੱਪ ਏ
ਟੀਮ   ਮੈਚ ਜਿੱਤ ਹਾਰ ਅੰਕ
ਵੈਸਟਇੰਡੀਜ਼ 4   4   0  8
ਇੰਗਲੈਂਡ    4   2   1  5
ਦੱ.ਅਫ਼ਰੀਕਾ  4   2   2  4
ਸ਼੍ਰੀਲੰਕਾ      4  1   2  3
ਬੰਗਲਾਦੇਸ਼   4   0  4  0
ਗਰੁੱਪ ਬੀ
ਟੀਮ   ਮੈਚ ਜਿੱਤ ਹਾਰ ਅੰਕ
ਭਾਰਤ      4  4   0    8
ਆਸਟਰੇਲੀਆ 4   3   1    6
ਨਿਊਜ਼ੀਲੈਂਡ   4   2   2    4
ਪਾਕਿਸਤਾਨ   4   1   3   2
ਆਇਰਲੈਂਡ   4   0   4   0

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।