ਸੰਗਰੂਰ ‘ਚ ਸੂਬਾ ਪੱਧਰੀ ਮਹਿਲਾ ਖੇਡਾਂ ਹੋਈਆਂ ਸਮਾਪਤ

Women, Game, Sangrur

ਜ਼ਿਆਦਾ ਨਤੀਜਿਆਂ ‘ਚ ਲੁਧਿਆਣਾ ਰਿਹਾ ਮੋਹਰੀ

ਸੰਗਰੂਰ (ਗੁਰਪ੍ਰੀਤ ਸਿੰਘ) | ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ-25 (ਮਹਿਲਾ) ਅੱਜ ਸਮਾਪਤ ਹੋ ਗਈਆਂ। ਅੱਜ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਾਜਵੰਤ ਸਿੰਘ ਜ਼ਿਲ੍ਹਾ ਸੈਨਿਕ ਭਲਾਈ ਅਫਸਰ, ਸੰਗਰੂਰ ਸਨ ਅੱਜ ਵੱਖ-ਵੱਖ ਹੋਏ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਜੈਵਲਿਨ ਥਰੋਅ ਵਿੱਚ ਕਮਲਦੀਪ ਕੌਰ ਲੁਧਿਆਣਾ ਨੇ ਪਹਿਲਾ, ਗੁਰਪ੍ਰੀਤ ਕੌਰ ਲੁਧਿਆਣਾ ਨੇ ਦੂਸਰਾ ਅਤੇ ਸਾਲੂ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ਾਟ-ਪੁੱਟ ਈਵੈਟ ਵਿੱਚ ਗੁਰਬਾਣੀ ਕੌਰ ਲੁਧਿਆਣਾ ਨੇ ਪਹਿਲਾ, ਸੁਨੀਤਾ ਗੁਰਦਾਸਪੁਰ ਨੇ ਦੂਸਰਾ ਅਤੇ ਪਰਮਿੰਦਰ ਕੌਰ ਮੋਗਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। 3000 ਮੀਟਰ ਫਾਇਨਲ ਵਿੱਚ ਅਮਨਦੀਪ ਕੌਰ ਲੁਧਿਆਣਾ ਨੇ ਪਹਿਲਾ ਸਥਾਨ,  ਨਿਭਾ ਕੁਮਾਰੀ ਪਟਿਆਲਾ ਨੇ ਦੂਸਰਾ ਸਥਾਨ ਅਤੇ ਪੂਜਾ ਕੁਮਾਰੀ ਹੁਸ਼ਿਆਰਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂ ਲੜਕੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਯੋਗਰਾਜ ਜਿਲ੍ਹਾ ਖੇਡ ਅਫਸਰ ਸੰਗਰੂਰ,  ਰਣਬੀਰ ਸਿੰਘ ਜੂਨੀਅਰ ਅਥਲੈਟਿਕ ਕੋਚ, ਗੁਰਦਿੱਤ ਸਿੰਘ ਅਥਲੈਟਿਕ ਕੋਚ, ਹਰਚੰਦ ਸਿੰਘ ਜੂਨੀਅਰ ਜਿਮਨਾਸਟਿਕ ਕੋਚ, ਹਰਮਿੰਦਰਪਾਲ ਸਿੰਘ ਅਥਲੈਟਿਕ ਕੋਚ ਤੋਂ ਇਲਾਵਾ
ਕਨਵੀਨਰ/ਕੋ ਕਨਵੀਨਰ ਅਤੇ ਸਮੂਹ ਕੋਚਿਜ ਹਾਜਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here