ਸਾਰਾ ਅਲੀ ਖਾਨੀ ਨੂੰ ਆਈ ਯਾਦ ਵੁਮੈਨ ਵਰਕਰ ਦੀ

ਸਾਰਾ ਅਲੀ ਖਾਨੀ ਨੂੰ ਆਈ ਯਾਦ ਵੁਮੈਨ ਵਰਕਰ ਦੀ

ਮੁੰਬਈ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨੀ ਨੂੰ ਲਾਕਡਾਊਨ ‘ਚ ਵਰਕਿੰਗ ਵੁਮੈਨ ਦੀ ਯਾਦ ਆਈ ਹੈ। ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਫਿਲਮ ਜਗਤ ਦਾ ਕੰਮ ਠੱਪ ਪੈ ਗਿਆ ਹੈ। ਸੈਫ ਅਲੀ ਖਾਨ ਅਤੇ ਅਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਨੂੰ ਆਪਣਾ ਕੰਮਕਾਰੀ ਮਹਿਲਾ ਦਾ ਅਵਤਾਰ ਯਾਦ ਆ ਰਿਹਾ ਹੈ। ਸਾਰਾ ਨੇ ਇੰਸਟਾਗ੍ਰਾਮ ‘ਤੇ ਫ਼ਿਲਮ ‘ਕੇਦਾਰਨਾਥ’, ‘ਸਿੰਬਾ’, ‘ਲਵ ਅੱਜਕਲ੍ਹ’, ਕੁਲੀ ਨੰ. 1 ਅਤੇ ‘ਅੰਤਰੀ ਰੇ’ ਦੇ ਸੈੱਟ ‘ਤੇ ਲਈਆਂ ਗਈਆਂ ਆਪਣੀਆਂ ਤਸਵੀਰਾਂ ਦਾ ਕੋਲਾਜ਼ ਸਾਂਝਾ ਕੀਤਾ ਹੈ।

ਕੋਲਾਜ ‘ਚ ਸਾਰਾ ਸਾਰੀਆਂ ਫਿਲਮਾਂ ਦਾ ਫਲੈਪਬੋਰਡ ਫੜਦੇ ਹੋਏ ਨਜ਼ਰ ਆ ਰਹੀ ਹੈ। ਤਸਵੀਰ ਕੈਪਸ਼ਨ ‘ਚ ਸਾਰਾ ਨੇ ਲਿਖਿਆ ਹੈ, ”ਬੁੱਧਵਾਰ ਨੂੰ ਇੱਕ ਕੰਮਕਾਜੀ ਮਹਿਲਾ ਹੋਣ ਦੀ ਯਾਦ ਆਉਂਦੀ ਹੈ, ਪਰ ਸਾਰਿਆ ਲਈ ਮੈਂ ਇੱਕ ਕੁੱਕ, ਕਲੀਨਰ, ਟੀਵੀ ਵੇਖਣ ਵਾਲੀ, ਰੀਡਰ, ਚਿੜਚਿੜੀ ਭੈਣ, ਜ਼ਰੂਰਤਮੰਦ ਬੇਟੀ, ਜਿੰਮੇਵਾਰ ਨਾਗਰਿਕ ਅਤੇ ਉਮੀਦ ਨਾਲ ਭਰੀ ਇਨਸਾਨ ਹਾਂ। ਘਰ ‘ਚ ਰਹੋ, ਸੇਫ ਰਹੋ,।” ਸਾਰਾ ਪਰਦੇ ‘ਤੇ ਆਖੀਰੀ ਵਾਰ ਇਮਤਿਆਜ਼ ਅਲੀ ਦੀ ਫਿਲਮ ਅਵ ਅੱਜਕਲ ‘ਚ ਕਾਰਤਿਕ ਆਰਇਨ ਨਾਲ ਨਜ਼ਰ ਆਈ ਸੀ। ਸਾਰਾ ਦੀ ਆਉਣ ਵਾਲੀ ਫਿਲਮਾਂ ‘ਚ ‘ਕੁਲੀ ਨੰਬਰ 1’ ਅਤੇ ‘ਅਤਰੰਗੀ ਰੇ’ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here