ਮੁਲਾਜ਼ਮ ਤੇ ਔਰਤ ਦੋਵੇਂ ਹਸਪਤਾਲ ‘ਚ ਦਾਖਲ, ਤਿੰਨ ਖਿਲਾਫ਼ ਮਾਮਲਾ | Home Guard Employee
- ਵੀਡੀਓ ਹੋਈ ਵਾਇਰਲ | Home Guard Employee
ਸਾਦਿਕ, (ਅਰਸ਼ਦੀਪ ਸੋਨੀ)। ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮਚਾਕੀ ਮੱਲ ਸਿੰਘ ਵਿਖੇ ਕੁਝ ਵਿਅਕਤੀਆਂ ਵੱਲੋਂ ਹੋਮਗਾਰਡ ਦੇ ਇੱਕ ਵਲੰਟੀਅਰ ਨੂੰ ਦਰੱਖਤ ਨਾਲ ਬੰਨ੍ਹ ਕੇ ੀਂਕੁੱਟ-ਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵੀਡੀਓ ‘ਚ ਇੱਕ ਔਰਤ ਵਰਦੀਧਾਰੀ ਮੁਲਾਜ਼ਮ ਨੂੰ ਬੁਰੀ ਤਰ੍ਹਾਂ ਕੁੱਟ ਰਹੀ ਹੈ। ਬੇਸ਼ੱਕ ਇਸ ਮਾਮਲੇ ਵਿੱਚ ਥਾਣਾ ਸਦਰ ਫਰੀਦਕੋਟ ਵਿਖੇ ਪ੍ਰਭਾਵਿਤ ਹੋਮਗਾਰਡ ਵਲੰਟੀਅਰ ਦੇ ਬਿਆਨਾਂ ‘ਤੇ ਪਿੰਡ ਮਚਾਕੀ ਮੱਲ ਸਿੰਘ ਵਾਲਾ ਨਿਵਾਸੀ ਇੱਕ ਔਰਤ ਸਮੇਤ ਤਿੰਨ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪ੍ਰੰਤੂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵਲੰਟੀਅਰ ਦੀ ਕੁੱਟਮਾਰ ਕਰਨ ਮੌਕੇ ਪਿੰਡ ਨਿਵਾਸੀ ਭਾਰੀ ਗਿਣਤੀ ਵਿੱਚ ਮੌਕੇ ‘ਤੇ ਹਾਜ਼ਰ ਸਨ ਬਿਆਨ ਕਰਤਾ ਹੋਮਗਾਰਡ ਇਕਬਾਲ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਪਿੰਡ ਫਿੱਡੇ ਕਲਾਂ (ਫਰੀਦਕੋਟ) ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਜਦੋਂ ਉਹ ਫਰੀਦਕੋਟ ਜ਼ਿਲ੍ਹਾ ਕਚਹਿਰੀਆਂ ਵਿੱਚੋਂ ਆਪਣੀ ਡਿਊਟੀ ਪੂਰੀ ਕਰਨ ਉਪਰੰਤ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਫਿੱਡੇ ਕਲਾਂ ਨੂੰ ਵਾਇਆ ਮਚਾਕੀ ਮੱਲ ਸਿੰਘ ਵਾਲਾ ਜਾ ਰਿਹਾ ਸੀ ਤਾਂ ਕਰੀਬ 5.30 ਵਜੇ ਜਦ ਉਹ ਪਿੰਡ ਮਚਾਕੀ ਮੱਲ ਸਿੰਘ ਵਾਲਾ ਵਿਖੇ ਪੁੱਜਾ ਤਾਂ ਉਹ ਰਾਜੂ ਪੁੱਤਰ ਗਮਦੂਰ ਸਿੰਘ ਦੇ ਬੂਹੇ ਅੱਗੋਂ ਦੀ ਲੰਘਣ ਲੱਗਾ ਤਾਂ ਉੱਥੇ ਪਹਿਲਾਂ ਤੋਂ ਹੀ ਖੜ੍ਹੀ ਨਵਦੀਪ ਕੌਰ, ਰਾਜੂ ਸਿੰਘ, ਗਮਦੂਰ ਸਿੰਘ ਅਤੇ ਇਹਨਾਂ ਨਾਲ ਹੋਰ ਅਣਪਛਾਤੇ ਆਦਮੀ ਔਰਤਾਂ ਨੇ ਉਸ ਨੂੰ ਰੋਕ ਲਿਆ ਅਤੇ ਜਬਰਦਸਤੀ ਖਿੱਚ ਕੇ ਆਪਣੇ ਘਰ ਲੈ ਗਏ।
ਇਹ ਵੀ ਪੜ੍ਹੋ : ਹੜ੍ਹ ਦੇ ਸੰਕਟ ’ਚ ਸੂਬੇ ਤੇ ਕੇਂਦਰ ਮਿਲ ਕੇ ਕੰਮ ਕਰਨ
ਉਸ ਨੇ ਦੋਸ਼ ਲਾਇਆ ਕਿ ਇਸ ਉਪਰੰਤ ਪਿੰਡ ਦੇ ਇੱਕ ਡਾਕਟਰ ਨਾਮੀ ਵਿਅਕਤੀ ਨੇ ਉਸ ਦਾ ਮੋਬਾਈਲ ਝਪੱਟਾ ਮਾਰ ਕੇ ਉਸ ਦੀ ਜੇਬ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਪੱਗ ਨਾਲ ਦਰੱਖਤ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਵਰਦੀ ਦੇ ਸ਼ੋਲਡਰ ਵੀ ਪਾੜ ਦਿੱਤੇ। ਪਤਾ ਲੱਗਣ ‘ਤੇ ਥਾਣਾ ਸਦਰ ਕੋਟਕਪੂਰਾ ਮੁਖੀ ਮੁਖਤਿਆਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਬੱਬਲਜੀਤ ਸਿੰਘ ਵਾਸੀ ਪਿੰਡ ਗੋਲੇਵਾਲਾ ਨੇ ਪੁਲਸ ਪਾਰਟੀ ਸਮੇਤ ਪਿੰਡ ਪਹੁੰਚ ਕੇ ਉਸ ਨੂੰ ਛੁਡਵਾਇਆ ਅਤੇ ਲਿਆ ਕੇ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ।
ਬਿਆਨ ਕਰਤਾ ਨੇ ਦੱਸਿਆ ਕਿ ਇਸ ਦੀ ਵਜਾ ਰੰਜਿਸ਼ ਇਹ ਹੈ ਕਿ ਉਸ ਨੇ ਰਾਜੂ ਸਿੰਘ ਨੂੰ ਪੈਸੇ ਉਧਾਰ ਦਿੱਤੇ ਸਨ ਜਿੰਨਾਂ ਦੀ ਉਹ ਰਾਜੂ ਸਿੰਘ ਤੋਂ ਅਕਸਰ ਮੰਗ ਕਰਦਾ ਰਹਿੰਦਾ ਸੀ ਥਾਣਾ ਸਦਰ ਮੁਖੀ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਹਰਿੰਦਰ ਸਿੰਘ ਸੰਧੂ ਏ.ਐਸ.ਆਈ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ ਦੂਜੇ ਪਾਸੇ ਇਸ ਦੌਰਾਨ ਵੀਡੀਓ ਵਿੱਚ ਕੁੱਟਮਾਰ ਕਰਨ ਵਾਲੀ ਔਰਤ ਨੇ ਕਿਹਾ ਕਿ ਇਕਬਾਲ ਸਿੰਘ ਨਾਂਅ ਦਾ ਹੋਮਗਾਰਡ ਸ਼ਰਾਬੀ ਹਲਾਤ ‘ਚ ਉਸ ਦੇ ਘਰ ਵਿੱਚ ਵੜ ਆਇਆ ਸੀ।