ਰੇਲ ’ਚ ਸਫਰ ਕਰ ਰਹੀ ਔਰਤ ਹੋਈ ਲੁੱਟ ਦਾ ਸ਼ਿਕਾਰ, ਚਾਰ ਨੌਜਵਾਨ ਪੈਸਿਆਂ ਤੇ ਗਹਿਣਿਆਂ ਨਾਲ ਭਰਿਆ ਬੈਗ ਲੈ ਕੇ ਫਰਾਰ

tarin

ਲੁੱਟ ਦਾ ਸ਼ਿਕਾਰ ਹੋਈ ਔਰਤ ਪੰਜਾਬ ਦੇ ਅਬੋਹਰ ਦੀ ਰਹਿਣ ਵਾਲੀ

(ਸੱਚ ਕਹੂੰ ਨਿਊਜ਼) ਰੋਹਤਕ। ਰੇਲ ’ਚ ਸਫਰ ਕਰ ਰਹੀ ਇੱਕ ਔਰਤ ਲੁੱਟ ਦਾ ਸ਼ਿਕਾਰ ਹੋ ਗਈ, ਲੁਟੇਰੇ ਮਹਿਲਾ ਦੀ ਸਾਮਾਨ ਦੀ ਟਰਾਲੀ ‘ਚੋਂ ਲੱਖਾਂ ਰੁਪਏ ਦੇ ਗਹਿਣਿਆਂ ਅਤੇ ਨਗਦੀ ਨਾਲ ਭਰਿਆ ਛੋਟਾ ਬੈਗ ਚੋਰੀ ਕਰਕੇ ਲੈ ਗਿਆ। ਇਸ ਲੁੱਟ ਦਾ ਔਰਤ ਨੂੰ ਉਸ ਸਮੇਂ ਪਤਾ ਚੱਲਿਆ ਜਦੋਂ ਉਹ ਰੋਹਤਕ ਰੇਲਵੇ ਸਟੇਸ਼ਨ ‘ਤੇ ਉਤਰ ਕੇ ਟਰਾਲੀ ’ਚ ਰੱਖੇ ਸਮਾਨ ਦੀ ਜਾਂਚ ਕੀਤੀ ਤਾਂ ਉਸ ਨੂੰ ਛੋਟਾ ਬੈਗ ਨਾ ਮਿਲਣ ‘ਤੇ ਚੋਰੀ ਹੋਣ ਦਾ ਪਤਾ ਲੱਗਾ। ਇਸ ਮਾਮਲੇ ਵਿੱਚ ਮਹਿਲਾ ਨੇ ਮੁਲਜ਼ਮ ਖ਼ਿਲਾਫ਼ ਜੀਆਰਪੀ ਥਾਣੇ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੁੱਟ ਦਾ ਸ਼ਿਕਾਰ ਹੋਈ ਔਰਤ ਪੰਜਾਬ ਦੇ ਅਬੋਹਰ ਦੀ ਰਹਿਣ ਵਾਲੀ ਹੈ। ਉਹ ਰੇਲ ਵਿੱਚ ਸਵਾਰ ਹੋ ਕੇ ਪੰਜਾਬ ਤੋਂ ਰੋਹਤਕ ਆ ਰਹੀ ਸੀ। ਉਸ ਦਾ ਸਾਰਾ ਸਮਾਨ ਟਰਾਲੀ ਵਿੱਚ ਉਸ ਦੇ ਸਾਹਮਣੇ ਰੱਖਿਆ ਹੋਇਆ ਸੀ। ਸਾਮਾਨ ਵਿੱਚ ਸੋਨੇ ਦੀਆਂ ਦੋ ਮੁੰਦਰੀਆਂ, ਦੋ ਚਾਂਦੀ ਦੇ ਸਿੱਕੇ, 90 ਹਜ਼ਾਰ ਦੀ ਨਗਦੀ ਇੱਕ ਛੋਟੇ ਬੈਗ ਸੀ।

ਪੁਲਿਸ ਖੰਗਾਲ ਰਹੀ ਹੈ ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਕੈਮਰੇ

ਉਸ ਨੇ ਦੱਸਿਆ ਕਿ ਜਿਵੇਂ ਹੀ ਰੋਹਤਕ ਜੰਕਸ਼ਨ ‘ਤੇ ਪਲੇਟਫਾਰਮ ‘ਤੇ ਪਹੁੰਚਣ ਲਈ ਰੇਲਗੱਡੀ ਹੌਲੀ ਹੋਣ ਲੱਗੀ ਤਾਂ ਕੋਚ ‘ਚ ਆਏ 4 ਨੌਜਵਾਨਾਂ ਨੇ ਉਨ੍ਹਾਂ ਤੋਂ ਸਾਮਾਨ ਦੀ ਟਰਾਲੀ ਖੋਹ ਲਈ ਅਤੇ ਉਸ ਦੇ ਆਸ-ਪਾਸ ਖੜ੍ਹੇ ਹੋ ਗਏ। ਉਤਰਨ ਸਮੇਂ ਭੀੜ ਜਿਆਦਾ ਹੋਣ ਕਾਰਨ ਉਹ ਉਨਾਂ ਲੁਟੇਰਿਆਂ ਨੂੰ ਫੜ ਨਹੀਂ ਸਕੀ। ਜਿਵੇਂ ਹੀ ਰੇਲਗੱਡੀ ਰੁਕੀ ਤਾਂ ਨੌਜਵਾਨ ਟਰਾਲੀ ਛੱਡ ਕੇ ਭੱਜ ਗਏ ਤੇ ਉਸ ’ਚੋਂ ਇੱਕ ਛੋਟਾ ਜਿਹਾ ਬੈਗ ਲੈ ਕੇ ਫਰਾਰ ਹੋ ਗਏ ਜਿਸ ’ਚ ਨਗਦੀ ਤੇ ਸੋਨਾ-ਚਾਂਦੀ ਦੇ ਗਹਿਣੇ ਸਨ।

ਮਾਮਲੇ ‘ਚ ਸ਼ਿਕਾਇਤਕਰਤਾ ਨੀਲਮ ਦਾ ਕਹਿਣਾ ਹੈ ਕਿ ਉਕਤ ਚਾਰ ਨੌਜਵਾਨ ਹੀ ਉਸ ਦਾ ਬੈਗ ਲੈ ਗਏ ਹਨ। ਜੀਆਰਪੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਟੇਸ਼ਨ ‘ਤੇ ਲੱਗੇ ਸੀਸੀਟੀਵੀ ਫੁਟੇਜ ਤੋਂ ਮੁਲਜ਼ਮ ਨੌਜਵਾਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਲੁਟੇਰਿਆਂ ਨੂੰ ਫੜਨ ਲਈ ਥਾਂ-ਥਾਂ ਚੈਕਿੰਗ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here