ਹੱਡੀਆਂ ਦੇ ਇਲਾਜ ’ਚ ਆਏ ਕ੍ਰਾਂਤੀਕਾਰੀ ਬਦਲਾਅ ਨਾਲ ਕੋਈ ਖਿਡਾਰੀ ਨਹੀਂ ਛੱਡੇਗਾ ਖੇਡਣਾ : ਡਾ. ਗੁਪਤਾ

Treatment of Bones Sachkahoon

ਘੁੜਸਵਾਰੀ ਕਰਦੀ ਮਹਿਲਾ ਦੀ ਟੇਰਿਬਲ ਟਰਾਇਡ ਦੀ ਸੱਟ ਨੂੰ ਸਿੰਗਲ ਸਟੇਜ ਸਰਜਰੀ ਨਾਲ ਕੀਤਾ ਠੀਕ

(ਗੁਰਪ੍ਰੀਤ ਸਿੰਘ) ਸੰਗਰੂਰ। ਹੱਡੀ ਦੀ ਸੱਟ ਦੇ ਕਾਰਨ ਪਹਿਲਾਂ ਕਈ ਖਿਡਾਰੀ ਆਪਣਾ ਕਰੀਅਰ ਅੱਧ ਵਿਚ ਛੱਡਣ ਨੂੰ ਮਜ਼ਬੂਰ ਹੋ ਜਾਂਦੇ ਸਨ, ਪਰ ਹੁਣ ਹੱਡੀਆਂ ਦੇ ਇਲਾਜ ਵਿਚ ਆਏ ਕ੍ਰਾਂਤੀਕਾਰੀ ਬਦਆਲ ਨਾਲ ਨੌਜਵਾਨ ਖਿਡਾਰੀ ਕਿਸੇ ਵੀ ਤਰ੍ਹਾਂ ਦੀ ਸੱਟ ਨਾਲ ਆਪਣਾ ਕੈਰੀਅਰ ਅੱਧ ਵਿਚਾਲੇ ਨਹੀਂ ਛੱਡਦੇ ਇਹ ਕਹਿਣਾ ਹੈ ਮੰਨੇ-ਪ੍ਰਮੰਨੇ ਹੱਡੀ ਰੋਗ ਮਾਹਿਰ ਡਾ. ਰਵੀ ਗੁਪਤਾ ਦਾ, ਜੋ ਕਿ ਅੱਜ ਸੰਗਰੂਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਫੋਰਟਿਸ ਹਸਪਤਾਲ ਮੋਹਾਲੀ ਵਿੱਚ ਸਪਰੋਟਰਸ ਮੈਡੀਸਨ ਦੇ ਡਾਇਰੈਕਟਰ ਡਾ. ਰਵੀ ਗੁਪਤਾ ਨੇ ਕਿਹਾ ਇਨਸਾਨ ਦਾ ਸਰੀਰ ਇੱਕ ਮਸ਼ੀਨ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਖਿਡਾਰੀ ਹੋਵੇ ਜਾਂ ਕੋਈ ਆਮ ਵਿਅਕਤੀ ਜੇਕਰ ਉਸਦੇ ਕਿਸੇ ਵੀ ਅੰਗ ’ਤੇ ਹਲਕੀ ਜਿਹੀ ਵੀ ਸੱਟ ਲੱਗਦੀ ਹੈ, ਤਾਂ ਉਸਦਾ ਅਸਰ ਪੂਰੇ ਸ਼ਰੀਰ ’ਤੇ ਦਿਖਾਈ ਦਿੰਦਾ ਹੈ।

ਸਾਡੇ ਰੋਜ਼ਾਨਾ ਛੋਟੀਆਂ ਮੋਟੀਆਂ ਸੱਟਾਂ ਲੱਗਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਹੱਡੀਆਂ ਦੇ ਇਲਾਜ ਵਿਚ ਕਾਫ਼ੀ ਬਦਲਾਅ ਆਉਣ ਨਾਲ ਕਿਸੇ ਵੀ ਤਰ੍ਹਾਂ ਦੀ ਹੱਡੀ ਦੀ ਸੱਟ ਨੂੰ ਠੀਕ ਕੀਤਾ ਜਾ ਸਕਦਾ ਹੈ, ਪਰ ਉਕਤ ਵਿਅਕਤੀ ਸਹੀ ਇਲਾਜ ਦੇ ਲਈ ਅਜਿਹੇ ਹਸਪਤਾਲ ਵਿਚ ਪਹੁੰਚੇ ਜਿੱਥੇ ਹੱਡੀਆਂ ਦੇ ਮਾਹਿਰ ਡਾਕਟਰ ਅਤੇ ਤਕਨੀਕਾਂ ਹੋਣ। ਉਨ੍ਹਾਂ ਦੱਸਿਆ ਕਿ ਉਹ ਆਪਣੇ ਡਾਕਟਰੀ ਕੈਰੀਅਰ ਵਿਚ ਹੱਡੀ ਦੀ ਸੱਟ ਨਾਲ ਪੀੜ੍ਹਤ ਕਈ ਨੌਜਵਾਨ ਖਿਡਾਰੀਆਂ ਦਾ ਸਫਲ ਇਲਾਜ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹਰ ਹੱਡੀ ਦੀ ਸੱਟ ਵਿਚ ਆਪ੍ਰੇਸ਼ਨ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੇ ਸੱਟਾਂ ਲੱਗਣਾ ਆਮ ਗੱਲ ਹੈ, ਪਹਿਲਾਂ ਕਈ ਵਾਰ ਖਿਡਾਰੀਆਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਆਪਣਾ ਕੈਰੀਅਰ ਛੱਡਣ ਲਈ ਮਜ਼ਬੂਰ ਹੋਣਾ ਪੈਂਦਾ ਸੀ, ਪਰ ਹੁਣ ਕਿਸੇ ਵੀ ਹੱਡੀ ਨਾਲ ਜੁੜੀ ਚੋਟ ਨੂੰ ਜਲਦ ਠੀਕ ਕੀਤਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ