ਚੈਂਪੀਅਨ’ ਬ੍ਰਾਵੋ ਦੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ

 ਆਈਪੀਐਲ ਅਤੇ ਵਿਸ਼ਵ ਦੀਆਂ ਦੂਸਰੀਆਂ ਟੀ20 ਲੀਗ ਂਚ ਖੇਡਣਾ ਰਹੇਗਾ ਜਾਰੀ

ਬਾਰਬਾਡੋਸ, 25 ਅਕਤੂਬਰ 

ਆਪਣੇ ਗੀਤ ‘ਚੈਂਪੀਅਨ ਓ ਚੈਂਪੀਅਨ’ ਨਾਲ ਸਾਰਿਆਂ ਨੂੰ ਥਿੜਕਾਉਣ ਵਾਲੇ ਵੈਸਟਇੰਡੀਜ਼ ਦੇ ਸਟਾਰ ਹਰਫ਼ਨਮੌਲਾ ਡਵੇਨ ਬ੍ਰਾਵੋ ਨੇ ਆਪਣੇ 14 ਸਾਲਾਂ ਦੇ ਸੁਨਹਿਰੀ ਕਰੀਅਰ ‘ਤੇ ਰੋਕ ਲਗਾ ਦਿੱਤੀ ਹੈ 35 ਸਾਲਾ ਬ੍ਰਾਵੋ ਨੇ ਹਾਲਾਂਕਿ ਦੁਨੀਆਂ ਭਰ ‘ਚ ਚੱਲ ਰਹੀਆਂ ਟੀ20 ਕ੍ਰਿਕਟ ਲੀਗਾਂ ‘ਚ ਖੇਡਦੇ ਰਹਿਣ ਦਾ ਫੈਸਲਾ ਕੀਤਾ ਹੈ ਉਹ ਆਈਪੀਐਲ ਦੇ ਵੀ ਮਸ਼ਹੂਰ ਅਤੇ ਪਸੰਦੀਦਾ ਖਿਡਾਰੀਆਂ ਵਿੱਚੋਂ ਇੱਕ ਹਨ ਬ੍ਰਾਵੋ ਨੇ ਵੈਸਟਇੰਡੀਜ਼ ਵੱਲੋਂ ਆਖ਼ਰੀ ਅੰਤਰਰਾਸ਼ਟਰੀ ਮੈਚ ਦੋ ਸਾਲ ਪਹਿਲਾਂ ਸਤੰਬਰ 2016 ‘ਚ ਪਾਕਿਸਤਾਨ ਵਿਰੁੱਧ ਖੇਡਿਆ ਸੀ

 

 
ਬ੍ਰਾਵੋ ਨੇ ਆਪਣੇ ਬਿਆਨ ‘ਚ ਕਿਹਾ ਕਿ ਮੈਂ ਕ੍ਰਿਕਟ ਜਗਤ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ 14 ਸਾਲ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ ਸਾਰੇ ਫਾਰਮੇਟ ਤੋਂ ਸੰਨਿਆਸ ਲੈ ਰਿਹਾ ਹਾਂ ਬ੍ਰਾਵੋ ਨੇ ਕਿਹਾ ਕਿ ਮੈਨੂੰ ਇੰਝ ਲੱਗਦਾ ਹੈ ਕਿ ਇੱਕ ਪੇਸ਼ੇਵਰ ਕ੍ਰਿਕਟਰ ਦੇ ਤੌਰ ‘ਤੇ ਆਪਣੇ ਕਰੀਅਰ ਨੂੰ ਹੋਰ ਲੰਮੇ ਸਮੇਂ ਤੱਕ ਜਾਰੀ ਰੱਖਣ ਲਈ ਮੈਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਆਪਣੇ ਨਵੇਂ ਖਿਡਾਰੀਆਂ ਨੂੰ ਸੌਂਪਣਾ ਚਾਹੀਦਾ ਹੈ  ਬ੍ਰਾਵੋ ਦੀ ਰਿਟਾਇਰਮੈਂਟ ਦੇ ਐਲਾਨ ਦੇ ਨਾਲ ਹੀ ਉਸਦੇ ਰਾਸ਼ਟਰੀ ਟੀਮ ‘ਚ ਵਾਪਸੀ ਦੀਆਂ ਗੱਲਾਂ ‘ਤੇ ਰੋਕ ਲੱਗ ਗਈ ਹੈ

 

 

ਨਾਟਕੀ ਢੰਗ ਦਾ ਰਿਹਾ ਸੀ ਆਖ਼ਰੀ ਇੱਕ ਰੋਜ਼ਾ

 

ਵਿੰਡੀਜ਼ ਹਰਫ਼ਨਮੌਲਾ ਨੇ ਚਾਰ ਸਾਲ ਪਹਿਲਾਂ 2014 ‘ਚ ਆਪਣਾ ਆਖ਼ਰੀ ਇੱਕ ਰੋਜ਼ਾ ਖੇਡਿਆ ਸੀ ਧਰਮਸ਼ਾਲਾ ‘ਚ ਭਾਰਤ ਵਿਰੁੱਧ ਇਹ ਮੈਚ ਕਾਫ਼ੀ ਨਾਟਕੀ ਮੋੜ ‘ਤੇ ਖ਼ਤਮ ਹੋÎਇਆ ਸੀ ਜਿਸ ਤੋਂ ਬਾਅਦ ਵੈਸਟਇੰਡੀਜ਼ ਦੀ ਟੀਮ ਨੇ ਆਪਣੇ ਬੋਰਡ ਨਾਲ ਫੀਸ ਭੁਗਤਾਨ ਵਿਵਾਦ ਕਾਰਨ ਖੇਡਣ ਤੋਂ ਇਨਕਾਰ ਕੀਤਾ ਸੀ ਅਤੇ ਆਪਣੇ ਦੇਸ਼ ਪਰਤ ਗਈ ਸੀ ਬ੍ਰਾਵੋ ਉਸ ਸਮੇਂ ਵੈਸਟਇੰਡੀਜ਼ ਟੀਮ ਦੇ ਕਪਤਾਨ ਸਨ ਅਤੇ ਉਹ ਸਿਰਫ਼ ਟਾੱਸ ‘ਚ ਨਿੱਤਰੇ ਜਿਸ ਤੋਂ ਬਾਅਦ ਪੂਰੀ ਵਿੰਡੀਜ਼ ਟੀਮ ਨੇ ਖੇਡਣ ਤੋਂ ਇਨਕਾਰ ਕਰਕੇ ਆਪਣਾ ਵਿਰੋਧ ਪ੍ਰਗਟ ਕੀਤਾ ਸੀ ਇਸ ਤੋਂ ਬਾਅਦ ਬ੍ਰਾਵੋ ਨੂੰ ਇੱਕ ਰੋਜ਼ਾ ‘ਚ ਖੇਡਣ ਦਾ ਦੁਬਾਰਾ ਮੌਕਾ ਨਹੀਂ ਮਿਲਿਆ

 

ਬ੍ਰਾਵੋ ਨੇ ਆਪਣਾ ਆਖ਼ਰੀ ਟੈਸਟ ਮੈਚ 2010 ‘ਚ ਖੇਡਿਆ ਸੀ ਪਰ ਬਾਅਦ ‘ਚ ਉਹ ਇੱਕ ਮਾਹਿਰ ਟੀ20 ਕ੍ਰਿਕਟਰ ਬਣ ਗਏ
2004 ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਸ਼ੁਰੂਆਤ ਕਰਨ ਵਾਲੇ ਬ੍ਰਾਵੋ ਨੇ ਆਪਣੇ ਕਰੀਅਰ ‘ਚ 40 ਟੈਸਟ, 164 ਇੱਕ ਰੋਜ਼ਾ ਅਤੇ 66 ਟੀ20 ਮੈਚ ਖੇਡੇ ਹਨ ਕੈਰੇਬਿਆਈ ਹਰਫ਼ਨਮੌਲਾ ਨੇ ਟੈਸਟ ਕਰੀਅਰ ‘ਚ ਤਿੰਨ ਸੈਂਕੜਿਆਂ ਸਮੇਤ 31.42 ਦੀ ਔਸਤ ਨਾਲ 2200 ਦੌੜਾਂ ਬਣਾਈਆਂ ਅਤੇ 39.83 ਦੀ ਔਸਤ ਨਾਲ 86 ਵਿਕਟਾਂ ਲਈਆਂ ਇੱਕ ਰੋਜ਼ਾ ਉਹਨਾਂ 25.36 ਦੀ ਔਸਤ ਨਾਲ 82.30 ਦੇ ਸਟਰਾਈਕ ਰੇਟ ਨਾਲ 2968 ਦੌੜਾਂ ਬਣਾਈਆਂ ਅਤੇ 199 ਵਿਕਟਾਂ ਲਈਆਂ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।