ਸੇਰੇਨਾ ਨੇ ਮਾਂ ਬਨਣ ਤੋਂ ਬਾਅਦ ਪਹਿਲੀ ਵਾਰ ਵਿੰਬਲਡਨ ‘ਚ ਵਾਪਸੀ ਕੀਤੀ
ਲੰਦਨ, (ਏਜੰਸੀ)। ਵਿਸ਼ਵ ਦੀ ਸਾਬਕਾ ਨੰਬਰ ਇੱਕ ਖਿਡਾਰੀ ਅਮਰੀਕਾ ਦੀ ਸੇਰੇਨਾ ਵਿਲਿਅਮਸਨ ਨੇ ਲੰਮੇ ਅਰਸੇ ਬਾਅਦ ਵਿੰਬਲਡਨ ‘ਚ ਵਾਪਸੀ ਕੀਤੀ ਹਾਲਾਂਕਿ ਉਸਨੂੰ ਪਹਿਲੇ ਹੀ ਗੇੜ ‘ਚ 105ਵੀਂ ਰੈਂਕ ਦੀ ਅਰਾਂਕਸ਼ਾ ਸਾਂਚੇਜ਼ ਨੂੰ ਹਰਾਉਣ ‘ਚ ਪਸੀਨੇ ਛੁੱਟ ਗਏ ਜਦੋਂਕਿ ਤਿੰਨ ਵਾਰ ਦੇ ਗਰੈਂਡ ਸਲੈਮ ਚੈਂਪਿਅਨ ਸਟੇਨਿਸਲਾਸ ਵਾਵਰਿੰਕਾ ਨੇ ਛੇਵਾਂ ਦਰਜਾ ਪ੍ਰਾਪਤ ਗ੍ਰੇਗੋਰ ਦਮਿਤਰੋਵ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਸੇਰੇਨਾ ਨੇ ਮਾਂ ਬਨਣ ਤੋਂ ਬਾਅਦ ਪਹਿਲੀ ਵਾਰ ਵਿੰਬਲਡਨ ‘ਚ ਵਾਪਸੀ ਕੀਤੀ ਹੈ ਅਤੇ ਮਹਿਲਾ ਸਿੰਗਲ ਦੇ ਪਹਿਲੇ ਗੇੜ ‘ਚ ਅਰਾਂਕਸ਼ਾ ਨੂੰ 7-5, 6-3 ਨਾਲ ਹਰਾ ਦਿੱਤਾ ਸੱਤ ਵਾਰ ਦੀ ਚੈਂਪਿਅਨ ਅਮਰੀਕੀ ਖਿਡਾਰੀ ਲਈ ਇਸ ਵਾਰ ਵਿੰਬਲਡਨ ‘ਚ ਮਾਹੌਲ ਕਾਫ਼ੀ ਵੱਖਰਾ ਸੀ ਜਿੱਥੇ ਉਸਨੂੰ ਸ਼੍ਰੀਮਤੀ ਵਿਲਿਅਮਜ਼ ਕਹਿ ਕੇ ਬੁਲਾਇਆ ਗਿਆ ਸੇਰੇਨਾ ਨੇ ਪਿਛਲੇ ਸਾਲ ਅਲੇਕਿਸ ਓਹਾਨਿਅਨ ਨਾਲ ਸ਼ਾਦੀ ਕੀਤੀ ਸੀ ਜਦੋਂਕਿ ਆਸਟਰੇਲੀਅਨ ਓਪਨ ਤੋਂ ਬਾਅਦ ਉਸਨੇ ਬੇਟੀ ਨੂੰ ਜਨਮ ਦਿੱਤਾ ਸੀ। (Wimbledon Tennis Championships)
ਆਖ਼ਰੀ ਵਾਰ 2015 ਅਤੇ 2016 ‘ਚ ਚੈਂਪਿਅਨ ਰਹੀ ਸੀ 2017 ‘ਚ ਨਹੀਂ ਖੇਡੀ ਸੀ
36 ਸਾਲ ਦੀ ਸੇਰੇਨਾ ਲਈ ਹਾਲਾਂਕਿ ਮਾਂ ਬਣਨ ਤੋਂ ਬਾਅਦ ਵਾਪਸੀ ਸੌਖੀ ਨਹੀਂ ਰਹੀ ਅਤੇ ਪਹਿਲੇ ਹੀ ਗੇੜ ‘ਚ ਉਹ ਹਾਲੈਂਡ ਦੀ ਵਿਰੋਧੀ ਖਿਡਾਰੀ ਵਿਰੁੱਧ 29 ਫ਼ਾਲਤੂ ਗਲਤੀਆਂ ਕਰ ਬੈਠੀ ਜਦੋਂਕਿ ਛੇ ਮੈਚ ਅੰਕਾਂ ਬਾਅਦ ਜਾ ਕੇ ਮੈਚ ਜਿੱਤ ਸਕੀ 23 ਵਾਰ ਦੀ ਗਰੈਂਡ ਸਲੈਮ ਚੈਂਪਿਅਨ ਲੰਮੀ ਗੈਰਮੌਜ਼ੂਦਗੀ ਦੇ ਕਾਰਨ ਡਬਲਿਊਟੀਏ ਰੈਂਕਿੰਗ ‘ਚ 181ਵੇਂ ਸਥਾਨ ‘ਤੇ ਖ਼ਿਸਕ ਗਈ ਹੈ ਸੇਰੇਨਾ ਨੇ ਇੰਗਲੈਂਡ ‘ਚ ਲਗਾਤਾਰ 15ਵੀਂ ਜਿੱਤ ਦਰਜ ਕੀਤੀ ਉਹ ਆਖ਼ਰੀ ਵਾਰ ਸਾਲ 2015 ਅਤੇ 2016 ‘ਚ ਇੱਥੇ ਚੈਂਪਿਅਨ ਰਹੀ ਸੀ ਜਦੋਂਕਿ 2017 ‘ਚ ਨਹੀਂ ਖੇਡੀ ਸੀ ਅਮਰੀਕੀ ਖਿਡਾਰੀ ਦੂਸਰੇ ਗੇੜ ‘ਚ ਬੁਲਗਾਰੀਆ ਦੀ ਕੁਆਲੀਫਾਇਰ ਵਿਕਟੋਰੀਆ ਟੋਮੋਵਾ ਨਾਲ ਖੇਡੇਗੀ।
ਆਲ ਇੰਗਲੈਂਡ ਦੇ ਮਹਿਲਾ ਸਿੰਗਲ ਦੇ ਇੱਕ ਹੋਰ ਮੁਕਾਬਲੇ ‘ਚ ਚੈੱਕ ਗਣਰਾਜ ਦੀ ਕੈਟਰੀਨਾ ਸਿਨਿਆਕੋਵਾ ਨੇ 5-3 ਨਾਲ ਪੱਛੜਨ ਤੋਂ ਬਾਅਦ ਅਮਰੀਕਾ ਦੀ ਕੋਕੋ ਵੇਂਡੇਵੇਗੇ ਵਿਰੁੱਧ ਤਿੰਨ ਘੰਟੇ ਤੱਕ ਚੱਲੇ ਮੈਰਾਥਨ ਮੈਚ ‘ਚ 6-7, 6-3, 8-6 ਨਾਲ ਜਿੱਤ ਦਰਜ ਕੀਤੀ ਪੁਰਸ਼ਾਂ ‘ਚ ਤਿੰਨ ਵਾਰ ਦੇ ਚੈਂਪਿਅਨ ਵਾਵਰਿੰਕਾ ਨੇ ਵੀ ਬੁਲਗਾਰੀਆ ਦੇ ਦਿਮੀਤਰੋਵ ਨੂੰ ਸਖ਼ਤ ਸੰਘਰਸ਼ ‘ਚ ਪੱਛੜਨ ਬਾਅਦ 1-6, 7-6, 7-6,6-4 ਨਾਲ ਹਰਾਇਆ ਪਿਛਲੇ ਸਾਲ ਗੋਡੇ ਦੀ ਸੱਟ ਕਾਰਨ ਏਟੀਪੀ ਰੈਂਕਿੰਗ ‘ਚ 224 ਵੇਂ ਨੰਬਰ ‘ਤੇ ਖ਼ਿਸਕ ਗਏ ਸਵਿਸ ਖਿਡਾਰੀ ਨੇ ਛੇਵਾਂ ਦਰਜਾ ਪ੍ਰਾਪਤ ਦਿਮੀਤਰੋਵ ਵਿਰੁੱਧ ਬਿਹਤਰੀਨ ਖੇਡ ਦਿਖਾਈ ਅਤੇ ਅਗਲੇ ਗੇੜ ‘ਚ ਇਟਲੀ ਦੇ ਕੁਆਲੀਫਾਇਰ ਥਾੱਮਸ ਫਾਬਿਆਨੋ ਵਿਰੁੱਧ ਖੇਡਣਾ ਤੈਅ ਕੀਤਾ ਕ੍ਰੋਏਸ਼ੀਆ ਦੇ ਇਵੋ ਕਾਰਲੋਵਿਚ ਨੇ 39 ਸਾਲ ਦੀ ਉਮਰ ‘ਚ 14ਵੀਂ ਵਾਰ ਵਿੰਬਲਡਨ ‘ਚ ਮੌਜ਼ੂਦਗੀ ਦਰਜ ਕਰਵਾਈ ਅਤੇ ਰੂਸ ਦੇ ਮਿਖਾਈਲ ਯੁਜਨੀ ਵਿਰੁੱਧ 4-6, 7-5, 7-6, 6-3 ਦੀ ਜਿੱਤ ‘ਚ 36 ਏਸ ਲਗਾਏ।