ਵਿਲੀਅਮਸਨ ਪਹਿਲੇ ਇੱਕ ਰੋਜ਼ਾ ਤੋਂ ਬਾਹਰ

Williamson, Out, First, Two ODI

ਵਿਲੀਅਮਸਨ ਪਹਿਲੇ ਇੱਕ ਰੋਜ਼ਾ ਤੋਂ ਬਾਹਰ
ਖੱਬੇ ਮੋਢੇ ‘ਤੇ ਸੱਟ ਲੱਗਣ ਕਾਰਨ ਹੋਣਾ ਪਿਆ ਬਾਹਰ

ਹੈਮਿਲਟਨ, ਏਜੰਸੀ। ਭਾਰਤ ਤੋਂ ਟੀ-20 ਸੀਰੀਜ਼ 0-5 ਨਾਲ ਹਾਰ ਚੁੱਕੀ ਨਿਊਜ਼ੀਲੈਂਡ ਦੀ ਟੀਮ ਨੂੰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੀ ਇੱਕ ਰੋਜ਼ਾ ਸੀਰੀਜ਼ ਤੋਂ ਇੱਕ ਦਿਨ ਪਹਿਲਾਂ ਝਟਕਾ ਲੱਗਿਆ ਜਦੋਂ ਉਸ ਦੇ ਕਪਤਾਨ ਕੇਨ ਵਿਲੀਅਮਸਨ ਖੱਬੇ ਮੋਢੇ ‘ਚ ਸੱਟ ਕਾਰਨ ਪਹਿਲੇ ਇੱਕ ਰੋਜ਼ਾ ‘ਚੋਂ ਬਾਹਰ ਹੋ ਗਏ ਹਨ। ਵਿਲੀਅਮਸਨ ਦੀ ਥਾਂ ਟਾਮ ਲਾਥਮ ਕਪਤਾਨੀ ਸੰਭਾਲਣਗੇ। ਵਿਲੀਅਮਸਨ ਦੀ ਥਾਂ ਮਾਰਕ ਚੈਪਮੈਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਵਿਲੀਅਮਸਨ ਨੂੰ ਤੀਜ ਟੀ-20 ਦੌਰਾਨ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਹ ਟੀ-20 ਸੀਰੀਜ਼ ਦੇ ਆਖਰੀ ਦੋ ਮੁਕਾਬਲੇ ਨਹੀਂ ਖੇਡ ਸਕੇ ਸਨ। ਟੀਮ ਪ੍ਰਬੰਧਨ ਅਨੁਸਾਰ ਵਿਲੀਅਮਸਨ ਦੇ ਤੀਜੇ ਇੱਕ ਰੋਜ਼ਾ ਖੇਡਣ ਸਬੰਧੀ ਦੁਵਿਧਾ ਬਣੀ ਹੋਈ ਹੈ ਪਰ ਉਹਨਾਂ ਦੇ 21 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਦੋ ਟੈਸਟਾਂ ਦੀ ਲੜੀ ‘ਚ ਖੇਡਣ ਦੀ ਉਮੀਦ ਹੈ। ਮਾਰਕ ਨੇ ਭਾਰਤ ਏ ਖਿਲਾਫ਼ ਲਗਾਤਾਰ ਸੈਂਕੜੇ ਲਾਏ ਸਨ। Williamson

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here