ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਕੀ 22 ਫਰਵਰੀ ਨ...

    ਕੀ 22 ਫਰਵਰੀ ਨੂੰ ਬੰਦ ਹੋਣਗੇ ਪੈਟਰੋਲ ਪੰਪ, ਜਾਣੋ ਕੀ ਹੈ ਰਣਨੀਤੀ

    Petrol Pumps

    ਚੰਡੀਗੜ੍ਹ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੋਆਬਾ ਗਰੁੱਪ ਵੱਲੋਂ 22 ਫਰਵਰੀ ਨੂੰ ਪੈਟਰੋਲ ਪੰਪ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਹੁਣ ਦੇਸ਼ ਦੀਆਂ ਤਿੰਨ ਮੁੱਖ ਪੈਟਰੋਲੀਅਮ ਕੰਪਨੀਆਂ ਇੰਡੀਅਨ ਆਇਲ, ਹਿੰਦੋਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਦੇ ਆਲਾ ਅਧਿਕਾਰੀਆਂ ਨਾਲ 22 ਤਰੀਕ ਨੂੰ ਹੋਣ ਵਾਲੀ ਬੈਠਕ ਕਾਰਨ ਐਸੋਸੀਏਸ਼ਨ ਵੰਲੋਂ ਇਹ ਫੈਸਲਾ ਵਾਪਸ ਲਿਆ ਗਿਆ ਹੈ। (Petrol Pumps)

    ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਨੇ ਦੱਸਿਆ ਕਿ ਪੈਟਰੋਲੀਅਮ ਕੰਪਨੀਆਂ ਦੇ ਆਲਾ ਅਧਿਕਾਰੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ 22 ਫਰਵਰੀ ਨੂੰ ਮੁੰਬਈ ’ਚ ਹੋਣ ਵਾਲੀ ਮੀਟਿੰਗ ’ਚ ਪੈਟਰੋਲ ਪੰਪ ਡੀਲਰਾਂ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲੀਅਮ ਕੰਪਨੀਆਂ ਦੀ ਡੀਲਰਾਂ ਨਾਲ ਆਖਰੀ ਬੈਠਕ ਸਾਲ 2018 ਵਿੱਚ ਹੋਈ ਸੀ। ਤੇਲ ਕੰਪਨੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੈਟਰੋਲੀਅਮ ਕਾਰੋਬਾਰੀਆਂ ਨੂੰ ਪੈਟਰੋਲ ਅਤੇ ਡੀਲਜ਼ ਦੀਆਂ ਕੀਮਤਾਂ ’ਤੇ ਦਿੱਤੀ ਜਾਣ ਵਾਲੀ ਕਮਿਸ਼ਨ ਰਾਸ਼ੀ ’ਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਗਿਆ। (Petrol Pumps)

    Also Read : ਵਿਦੇਸ਼ੀ ਮੁਦਰਾ ਭੰਡਾਰ ’ਚ ਭਾਰੀ ਗਿਰਾਵਟ, 5.24 ਅਰਬ ਡਾਲਰ ਡਿੱਗ ਕੇ 617.23 ਅਰਬ ਡਾਲਰ ’ਤੇ

    ਇਸ ਦੇ ਵਿਰੋਧ ’ਚ ਡੀਲਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ, ਪੈਟਰੋਲੀਅਮ ਮੰਤਰਾਲੇ ਅਤੇ ਤੇਲ ਕੰਪਨੀਆਂ ਦੇ ਆਲਾ ਅਧਿਕਾਰੀਆਂ ਸਮੇਤ ਸੂਬਾ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਸੌਂਪੇ ਜਾ ਚੁੱਕੇ ਹਨ। ਇਸ ਦੇ ਬਾਵਜ਼ੂਦ ਡੀਲਰਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ ਦੇ ਵਿਰੋਧ ’ਚ ਪੰਜਾਬ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਵੱਲੋਂ 22 ਫਰਵਰੀ ਨੂੰ ਹੜਤਾਲ ’ਤੇ ਜਾਣ ਦਾ ਫ਼ੈਸਲਾ ਲਿਆ ਗਿਆ ਸੀ। ਹੁਣ ਫਿਲਹਾਲ 22 ਫਰਵਰੀ ਨੂੰ ਹੋਣ ਵਾਲੀ ਬੈਠਕ ਕਾਰਨ ਐਸੋਸੀਏਸ਼ਨ ਵੱਲੋਂ ਹੜਤਾਲ ਰੱਦ ਕਰ ਦਿੱਤੀ ਗਈ ਹੈ। ਇਸ ਸਵਾਲ ਦੇ ਜਵਾਬ ’ਚ ਪਰਮਜੀਤ ਸਿੰਘ ਦੋਆਬਾ ਨੇ ਸਾਫ਼ ਕੀਤਾ ਕਿ ਪੈਟਰੋਲੀਅਮ ਕੰਪਨੀਆਂ ਅਤੇ ਡੀਲਰਾਂ ਦਰਮਿਆਨ ਹੋਣ ਵਾਲੀ ਬੈਠਕ ਦੇ ਜੇਕਰ ਸਾਰਥਕ ਨਤੀਜੇ ਨਹੀਂ ਆਉਂਦੇ ਹਨ ਤਾਂ ਫਿਰ ਡੀਲਰ 29 ਫਰਵਰੀ ਨੂੰ ਹੜਤਾਲ ’ਤੇ ਜਾ ਸਕਦੇ ਹਨ।

    LEAVE A REPLY

    Please enter your comment!
    Please enter your name here