Shahbaz Sharif : ਕੀ ਭਾਰਤ ਵਿਰੋਧ ਦੀ ਨੀਤੀ ’ਤੇ ਹੀ ਅੱਗੇ ਵਧਣਗੇ ਸ਼ਾਹਬਾਜ਼

Shahbaz Sharif

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਦੇ ਆਗੂ ਸ਼ਾਹਬਾਜ਼ ਸ਼ਰੀਫ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਸਾਂਸਦਾਂ ਦੇ ਚੋਰ-ਚੋਰ ਦੇ ਨਾਅਰਿਆਂ ਅਤੇ ਹੰਗਾਮਿਆਂ ਵਿਚਕਾਰ ਸ਼ਾਹਬਾਜ਼ ਸ਼ਰੀਫ ਨੂੰ ਗਠਜੋੜ ਸਰਕਾਰ ਦਾ ਪ੍ਰਧਾਨ ਮੰਤਰੀ ਚੁਣਿਆ ਗਿਆ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸ਼ਾਹਬਾਜ਼ ਦੂਜੀ ਵਾਰ ਪਾਕਿਸਤਾਨ ਦੀ ਵਾਗਡੋਰ ਸੰਭਾਲ ਰਹੇ ਹਨ 336 ਮੈਂਬਰਾਂ ਵਾਲੇ ਸਦਨ ’ਚ ਸ਼ਰੀਫ ਨੂੰ 201 ਵੋਟਾਂ ਮਿਲੀਆਂ ਜਦੋਂਕਿ ਸੁੰਨੀ ਇਤੇਹਾਦ ਕਾਊਂਸਿਲ (ਜਿਸ ਨੂੰ ਇਮਰਾਨ ਦੀ ਪੀਟੀਆਈ ਦੀ ਹਮਾਇਤ ਹਾਸਲ ਸੀ) ਦੇ ਉਮੀਦਵਾਰ ਉਮਰ ਆਯੂਬ ਖਾਨ ਨੂੰ 92 ਵੋਟਾਂ ਮਿਲੀਆਂ ਆਪਣੇ ਜੇਤੂ ਭਾਸ਼ਣ ’ਚ ਸ਼ਾਹਬਾਜ਼ ਨੇ ਦੇਸ਼ ਦੇ ਸਾਹਮਣੇ ਮੌਜੂਦਾ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਇੱਕ ਵਾਰ ਫਿਰ ਕਸ਼ਮੀਰ ਦਾ ਰਾਗ ਛੇੜਿਆ। (Shahbaz Sharif)

ਉਨ੍ਹਾਂ ਕਿਹਾ ਕਿ ਕਸ਼ਮੀਰ ’ਚ ਕਸ਼ਮੀਰੀਆਂ ਦਾ ਖੂਨ ਰੋੜਿ੍ਹਆ ਜਾ ਰਿਹਾ ਹੈ ਅਤੇ ਪੂਰੀ ਘਾਟੀ ਖੂਨ ਨਾਲ ਸੁਰਖ਼ ਹੋ ਗਈ ਹੈ ਪਿਛਲੇ ਮਹੀਨੇ ਹੋਈਆਂ ਵਿਵਾਦਤ ਆਮ ਚੋਣਾਂ ਤੋਂ ਬਾਅਦ ਇਮਰਾਨ ਖਾਨ ਦੀ ਹਮਾਇਤ ਵਾਲੇ 93 ਉਮੀਦਵਾਰਾਂ ਨੂੰ ਜਿੱਤ ਮਿਲੀ ਦੂਜੇ ਨੰਬਰ ’ਤੇ ਨਵਾਜ਼ ਸ਼ਰੀਫ ਦੀ ਪੀਐਮਐਲ-ਐਨ ਰਹੀ ਜਿਸ ਨੇ 75 ਸੀਟਾਂ ਹਾਸਲ ਕੀਤੀਆਂ ਬਿਲਾਵਲ ਭੁੱਟੋ ਦੀ ਪੀਪੀਪੀ 54 ਸੀਟਾਂ ਨਾਲ ਤੀਜੇ ਸਥਾਨ ’ਤੇ ਰਹੀ 17 ਸੀਟਾਂ ਐਮਕਿਊਐਮ ਨੂੰ ਮਿਲੀਆਂ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਨਤੀਜਾ ਇਹ ਹੋਇਆ ਕਿ ਪਾਕਿਸਤਾਨ ’ਚ ਇੱਕ ਵਾਰ ਫਿਰ ਗਠਜੋੜ ਦੀ ਰਾਜਨੀਤੀ ਦਾ ਦੌਰ ਸ਼ੁਰੂ ਹੋ ਗਿਆ ਸ਼ਾਹਬਾਜ਼ ਦੇ ਵੱਡੇ ਭਰਾ ਅਤੇ ਤਿੰਨ ਵਾਰ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਗਠਜੋੜ ਸਰਕਾਰ ਦੇ ਗਠਨ ਦਾ ਕੰਮ ਸੌਂਪ ਦਿੱਤਾ ਗਿਆ। (Shahbaz Sharif)

ਇਮਰਾਨ ਖਾਨ ਦੀ ਪੀਟੀਆਈ ਨੂੰ ਸੱਤਾ ’ਚੋਂ ਬਾਹਰ ਰੱਖਣ ਲਈ ਪੀਐਮਐਲ-ਐਨ ਅਤੇ ਪੀਪੀਪੀ ਨੇ 4 ਛੋਟੀਆਂ ਪਾਰਟੀਆਂ ਨਾਲ ਗਠਜੋੜ ਕਰਕੇ ਸ਼ਾਹਬਾਜ਼ ਸ਼ਰੀਫ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਬਣਾ ਦਿੱਤਾ ਪੀਪੀਪੀ ਤੋਂ ਇਲਾਵਾ ਸ਼ਾਹਬਾਜ਼ ਨੂੰ ਮੁਤਾਹਿਦਾ ਕੌਮੀ ਮੂਵਮੈਂਟ, ਪਾਕਿਸਤਾਨ ਮੁਸਲਿਮ ਲੀਗ-ਕਿਊ, ਬਲੂਚਿਸਤਾਨ ਅਵਾਮੀ ਪਾਰਟੀ, ਪਾਕਿਸਤਾਨ ਮੁਸਲਿਮ ਲੀਗ ਜੈੱਡ, ਇਸਤੇਹਕਾਮ-ਏ-ਪਾਕਿਸਤਾਨ ਪਾਰਟੀ ਅਤੇ ਨੈਸ਼ਨਲ ਪਾਰਟੀ ਦੀ ਹਮਾਇਤ ਪ੍ਰਾਪਤ ਸੀ ਹਾਲਾਂਕਿ, ਸੱਤਾ ਦੀ ਮਜ਼ਬੂਰੀ ਦੇ ਚੱਲਦੇ ਪਰਸਪਰ ਵਿਰੋਧੀ ਵਿਚਾਰਧਾਰਾ ਵਾਲੇ ਸੰਯੁਕਤ ਗਠਜੋੜ ਨੇ ਇੱਕ ਬਾਰ ਤਾਂ ਸਰਕਾਰ ਬਣਾ ਕੇ ਸ਼ਾਹਬਾਜ਼ ਨੂੰ ਪਾਕਿਸਤਾਨ ਦੀ ਕਮਾਨ ਸੌਂਪ ਦਿੱਤੀ ਹੈ ਪਰ ਸ਼ਾਹਬਾਜ ਸ਼ਰੀਫ ਦਾ ਰਾਹ ਓਨਾ ਸੌਖਾ ਨਹੀਂ ਹੈ ਘਰੇਲੂ ਅਤੇ ਸੰਸਾਰਿਕ ਮੋਰਚਿਆਂ ’ਤੇ ਕਈ ਚੁਣੌਤੀਆਂ ਉਨ੍ਹਾਂ ਸਾਹਮਣੇ ਹਨ। (Shahbaz Sharif)

Punjab Govt : ਪੰਜਾਬ ਸਰਕਾਰ ਕਿਸਾਨਾਂ ਨੂੰ ਦੇਣ ਜਾ ਰਹੀ ਐ ਇੱਕ ਹੋਰ ਤੋਹਫਾ

ਪਹਿਲੀ, ਪਿਛਲੇ ਇੱਕ ਡੇਢ ਦਹਾਕੇ ’ਚ ਪਾਕਿਸਤਾਨ ਆਰਥਿਕ ਮੋਰਚੇ ’ਤੇ ਬੁਰੀ ਤਰ੍ਹਾਂ ਪੱਛੜ ਰਿਹਾ ਹੈ ਉਸ ਦੀ ਅਰਥਵਿਵਸਥਾ ਤੇਜ਼ੀ ਨਾਲ ਡਿੱਗ ਰਹੀ ਹੈ ਮਹਿੰਗਾਈ ਅਸਮਾਨ ਛੂਹ ਰਹੀ ਹੈ ਸਿੱਕਾ-ਪਸਾਰ 30 ਫੀਸਦੀ ਦੀ ਰਿਕਾਰਡ ਦਰ ਨਾਲ ਵਧ ਰਿਹਾ ਹੈ ਆਰਥਿਕ ਵਿਕਾਸ ’ਤੇ ਰੋਕ ਲੱਗੀ ਹੋਈ ਹੈ ਰਾਜਕੋਸ਼ੀ ਅਤੇ ਚਾਲੂ ਖਾਤੇ ਦੇ ਦੋਹਰੇ ਘਾਟੇ ਦਾ ਸੰਕਟ ਪਾਕਿਸਤਾਨ ’ਤੇ ਮੰਡਰਾ ਰਿਹਾ ਹੈ ਪਾਕਿਸਤਾਨ ਨੂੰ ਡਿਫਾਲਟ ਹੋਣ ਤੋਂ ਬਚਾਉਣ ਲਈ ਆਈਐਮਐਫ ਦੇ 24900 ਕਰੋੜ ਦੇ ਰਾਹਤ ਪੈਕੇਜ਼ ਦੀ ਸਮਾਂ-ਹੱਦ ਇਸ ਮਹੀਨੇ ਦੇ ਅੰਤ ’ਚ ਖਤਮ ਹੋਣ ਵਾਲੀ ਹੈ ਦੂਜੀ, ਪਾਕਿਸਤਾਨ ਦੀ ਅਰਥਵਿਵਸਥਾ ਨੂੰ ਪਟੜੀ ’ਤੇ ਲਿਆਉਣ ਤੋਂ ਇਲਾਵਾ ਗਠਜੋੜ ਦੇ ਨਾਲ ਤਾਲਮੇਲ ਬਿਠਾਉਣਾ ਦੂਜੀ ਵੱਡੀ ਚੁਣੌਤੀ ਹੈ ਹਾਲਾਂਕਿ ਸੱਤਾ ਦੀ ਮਜ਼ਬੂਰੀ ਭੁੱਟੋ ਅਤੇ ਸ਼ਰੀਫ ਨੂੰ ਇਕੱਠਿਆਂ ਨਾਲ ਤਾਂ ਲੈ ਆਈ ਹੈ। (Shahbaz Sharif)

ਪਰ ਜਿਸ ਤਰ੍ਹਾਂ ਭੁੱਟੋ ਅਤੇ ਸ਼ਰੀਫ ਪਰਿਵਾਰਾਂ ਵਿਚਕਾਰ ਸਿਆਸੀ ਵਿਰੋਧਤਾ ਦੀ ਸਥਿਤੀ ਰਹੀ ਹੈ, ਉਸ ਨੂੰ ਦੇਖਦੇ ਹੋਏ ਗਠਜੋੜ ਦੀ ਉਮਰ ਕੀ ਹੋਵੇਗੀ ਕਿਹਾ ਨਹੀਂ ਜਾ ਸਕਦਾ ਹੈ ਪਿਛਲੀ ਵਾਰ ਵੀ ਦੋਵਾਂ ਵਿਚਕਾਰ ਤਜ਼ਰਬਾ ਕੋਈ ਬਹੁਤ ਜ਼ਿਆਦਾ ਚੰਗਾ ਨਹੀਂ ਰਿਹਾ ਦੂਜੇ ਪਾਸੇ ਕਈ ਕਾਨੂੰਨੀ ਅੜਿੱਕਿਆਂ ਦੇ ਬਾਵਜ਼ੂਦ ਇਮਰਾਨ ਖਾਨ ਹੁਣ ਵੀ ਹਰਮਨਪਿਆਰੇ ਹਨ ਅਤੇ ਜ਼ਿਆਦਾਤਰ ਉਨ੍ਹਾਂ ਦੀ ਪਾਰਟੀ ਨਾਲ ਜੁੜੇ ਅਜ਼ਾਦ ਉਮੀਦਵਾਰਾਂ ਦੀ ਹੋਂਦ ਬਣੀ ਹੋਈ ਹੈ ਅਜਿਹੇ ’ਚ ਸੰਸਦ ਦੇ ਅੰਦਰ ਵੀ ਆਨੇ-ਬਹਾਨੇੇ ਸਰਕਾਰ ਵਿਰੋਧੀ ਸੁਰ ਉੱਠਦੇ ਦਿਖਾਈ ਦੇਣਗੇ ਤੀਜੀ, ਕਿਉਂਕਿ ਸ਼ਾਹਬਾਜ਼ ਫੌਜ ਦੀ ਮੱਦਦ ਨਾਲ ਸੱਤਾ ’ਚ ਆਏ ਹਨ ਫੌਜ ਨੇ ਵੀ ਚੋਣਾਂ ’ਚ ਇਮਰਾਨ ਨੂੰ ਹਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਉਨ੍ਹਾਂ ਨੂੰ ਚੋਣਾਂ ਲੜਨ ਲਈ ਅਯੋਗ ਕਰਾਰ ਦਿੱਤਾ। (Shahbaz Sharif)

ਭਗਵੰਤ ਮਾਨ ਨੇ ਕੀਤੀਆਂ ਪ੍ਰੇਮ ਭਰੀਆਂ ਗੱਲਾਂ, ਪੜ੍ਹੋ ਤੇ ਜਾਣੋ…

ਇੱਥੋਂ ਤੱਕ ਕਿ ਉਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਵੀ ਖੋਹ ਲਿਆ ਗਿਆ ਸੀ ਅਜਿਹੇ ’ਚ ਸ਼ਾਹਬਾਜ਼ ਸ਼ਰੀਫ ਨੂੰ ਪੂਰੀ ਤਰ੍ਹਾਂ ਫੌਜ ’ਤੇ ਨਿਰਭਰ ਰਹਿਣਾ ਪਵੇਗਾ ਹਾਲਾਂਕਿ, ਹਾਲੇ ਫੌਜ ਦਾ ਜੋ ਰੁਖ਼ ਹੈ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਅਗਲੇ ਇੱਕ-ਡੇਢ ਸਾਲ ਤੱਕ ਫੌਜ ਸ਼ਾਹਬਾਜ਼ ਨੂੰ ਡਿਸਟਰਬ ਨਹੀਂ ਕਰੇਗੀ ਫੌਜ ਵੀ ਚਾਹੁੰਦੀ ਹੈ ਕਿ ਪਾਕਿਸਤਾਨ ’ਚ ਰਣਨੀਤਿਕ ਸਥਿਰਤਾ ਯਕੀਨੀ ਹੋਵੇ ਜਿਸ ਨਾਲ ਦੇਸ਼ ’ਚ ਨਿਵੇਸ਼ ਵਧੇ ਅਤੇ ਅਰਥਵਿਵਸਥਾ ਪਟੜੀ ’ਤੇ ਪਰਤ ਸਕੇ ਚੌਥੀ ਚੁਣੌਤੀ ਸਰਕਾਰ ਦੀ ਜਾਇਜ਼ਤਾ ਨੂੰ ਲੈ ਕੇ ਹੈ ਵਿਰੋਧੀ ਧਿਰ ਸਰਕਾਰ ’ਤੇ ਚੋਣਾਂ ’ਚ ਜ਼ਬਰਦਸਤ ਘਪਲਾ ਕੀਤੇ ਜਾਣ ਦਾ ਦੋਸ਼ ਲਾ ਰਹੇ ਹਨ ਮਾਮਲਾ ਕੋਰਟ ’ਚ ਹੈ ਪੰਜਵੀਂ ਅਤੇ ਸਭ ਤੋਂ ਅਹਿਮ ਚੁਣੌਤੀ ਹੈ ਭਾਰਤ ਨਾਲ ਸਬੰਧਾਂ ਦਾ ਸੁਧਾਰਨਾ ਅਗਸਤ 2019 ’ਚ ਜਦੋਂ ਭਾਰਤ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾਇਆ ਸੀ।

ਉਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਪੂਰੀ ਤਰ੍ਹਾਂ ਪਟੜੀ ਤੋਂ ਉੱਤਰੇ ਹੋਏ ਹਨ ਇੱਥੋਂ ਤੱਕ ਕਿ ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਹਾਈ ਕਮਿਸ਼ਨਰਾਂ ਨੂੰ ਵੀ ਵਾਪਸ ਬੁਲਾ ਲਿਆ ਸੀ ਪਰ ਹੁਣ ਪਿਛਲੇ ਕੁਝ ਮਹੀਨਿਆਂ ਤੋਂ ਪਾਕਿਸਤਾਨ ਨੇ ਭਾਰਤ ਦੇ ਨਾਲ ਠੰਢੇ ਪਏ ਕੁਟਨੀਤਿਕ ਰਿਸ਼ਤਿਆਂ ’ਚ ਜਾਨ ਫੂਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ ਸਬੰਧ ਬਿਹਤਰ ਕਰਨ ਦੀ ਦਿਸ਼ਾ ’ਚ ਪਹਿਲ ਕਰਦਿਆਂ ਪਾਕਿਸਤਾਨ ਨੇ ਸਾਦ ਅਹਿਮਦ ਨੂੰ ਨਵੀਂ ਦਿੱਲੀ ਦੇ ਪਾਕਿਸਤਾਨ ਹਾਈ ਕਮਿਸ਼ਨ ’ਚ ਨਵਾਂ ਚਾਰਜ ਡੀ ਅਫੇਅਰਸ (ਸੀਡੀਏ) ਬਣਾ ਕੇ ਭੇਜਿਆ ਹੈ ਹੁਣ ਹਾਈ ਕਮਿਸ਼ਨ ਸ਼ੁਰੂ ਹੋਣ ਤੋਂ ਬਾਅਦ ਪਾਕਿਸਤਾਨ ਨੇ ਇਸ ਸਾਲ ਇੱਥੇ ਰਾਸ਼ਟਰੀ ਦਿਵਸ ਮਨਾਉਣ ਕਰਨ ਦਾ ਫੈਸਲਾ ਲਿਆ ਹੈ ਕੁੱਲ ਮਿਲਾ ਕੇ ਕਿਹਾ ਜਾਵੇ। (Shahbaz Sharif)

ਤਾਂ ਪਾਕਿਸਤਾਨ ਵੱਲੋਂ ਪਹਿਲਾਂ ਸੀਡੀਏ ਭੇਜਣਾ ਅਤੇ ਹੁਣ ਨਵੀਂ ਦਿੱਲੀ ’ਚ ਆਪਣਾ ਰਾਸ਼ਟਰੀ ਦਿਵਸ ਮਨਾਉਣਾ ਦੋ ਅਜਿਹੇ ਕਦਮ ਹਨ ਜਿਨ੍ਹਾਂ ਨੂੰ ਪਾਕਿਸਤਾਨ ਵੱਲੋਂ ਭਾਰਤ ਨਾਲ ਸਿਆਸੀ ਸਬੰਧ ਸੁਧਾਰਨ ਦੇ ਸੰਕੇਤ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ ਐਨਾ ਹੀ ਨਹੀਂ ਨਵੇਂ ਚੁਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਵਿਦੇਸ਼ ਨੀਤੀ ਦਾ ਵਿਜ਼ਨ ਰੱਖਦਿਆਂ ਸਮਾਨਤਾ ਦੇ ਸਿਧਾਂਤ ਦੇ ਆਧਾਰ ’ਤੇ ਗੁਆਂਢੀ ਦੇਸ਼ਾਂ ਨਾਲ ਸੁਹਿਰਦ ਸਬੰਧ ਬਣਾਉਣ ਦੀ ਗੱਲ ਵੀ ਕਹੀ ਸੀ। (Shahbaz Sharif)

ਪਰ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਸ਼ਾਹਬਾਜ਼ ਸ਼ਰੀਫ ਤੇ ਬਿਲਾਵਲ ਭੁੱਟੋ ਇਮਰਾਨ ਖਾਨ ਨੂੰ ਸੱਤਾ ਤੋਂ ਦੂਰ ਰੱਖਣ ਲਈ ਫੌਜ ਦੀ ਗੋਦ ’ਚ ਬੈਠੇ ਹਨ ਅਤੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਤੁਰੰਤ ਸ਼ਾਹਬਾਜ਼ ਸ਼ਰੀਫ ਨੇ ਕਸ਼ਮੀਰ ਮਸਲੇ ਦਾ ਰਾਗ ਅਲਾਪਦਿਆਂ ਸੰਸਾਰਕ ਭਾਈਚਾਰੇ ਤੋਂ ਕਸ਼ਮੀਰ ’ਚ ਚੁੱਪੀ ਤੋੜਨ ਦੀ ਅਪੀਲ ਕਰਦਿਆਂ ਨੈਸ਼ਨਲ ਅਸੈਂਬਲੀ ’ਚ ਕਸ਼ਮੀਰੀਆਂ ਅਤੇ ਫਲਸਤੀਨੀਆਂ ਦੀ ਅਜ਼ਾਦੀ ਲਈ ਮਤਾ ਪਾਸ ਕਰਨ ਦੀ ਗੱਲ ਕਹੀ ਹੈ, ਉਸ ਨੂੰ ਦੇਖਦਿਆਂ ਲੱਗਦਾ ਹੈ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਫਿਰ ਤੋਂ ਭਾਰਤ ਵਿਰੋਧ ਦੇ ਇੱਕ ਸੂਤਰੀ ਸਿਧਾਂਤ ’ਤੇ ਹੀ ਅੱਗੇ ਵਧਦੀ ਹੋਈ ਦਿਖਾਈ ਦੇਵੇਗੀ। (Shahbaz Sharif)