2028 ‘ਚ ਦੇਖਾਂਗੇ ਚੀਨ ਨੂੰ: ਰਾਠੌੜ

‘ਖੇਡੋ ਇੰਡੀਆ’ ਖੇਡਾਂ ਦੇ ਐਲਾਨ ਮੌਕੇ ਬੋਲੇ ਖੇਡ ਮੰਤਰੀ

ਨਵੀਂ ਦਿੱਲੀ, 9 ਦਸੰਬਰ 
ਭਾਰਤ ਨੂੰ ਅੰਤਰਰਾਸ਼ਟਰੀ ਖੇਡ ਮਹਾਂਸ਼ਕਤੀ ਬਣਾਉਣ ਦਾ ਸੁਪਨਾ ਲੈ ਕੇ ਚੱਲ ਰਹੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਇੱਥੇ ਮਹਾਰਾਸ਼ਟਰ ਦੇ ਪੂਨੇ ‘ਚ 9 ਤੋਂ 20 ਜਨਵਰੀ 2019 ਤੱਕ ਹੋਣ ਵਾਲੀਆਂ ਦੂਸਰੀਆਂ ‘ਖੇਡੋ ਇੰਡੀਆ’ ਯੂਥ ਖੇਡਾਂ ਦਾ ਐਲਾਨ ਕਰਨ ਮੌਕੇ ਕਿਹਾ ਕਿ ਅਸੀਂ ਦੇਸ਼ ‘ਚ ਖਿਡਾਰੀਆਂ ਦਾ ਅਜਿਹਾ ਢਾਂਚਾ ਤਿਆਰ ਕਰਾਂਗੇ ਜਿਸ ਅੱਗੇ ਚੀਨ 2028 ਦੀਆਂ ਉਲੰਪਿਕ ‘ਚ ਠਹਿਰ ਨਹੀਂ ਸਕੇਗਾ

 

ਖੇਡੋ ਇੰਡੀਆ ਯੂਥ ਖੇਡਾਂ ਦਾ ਦੂਸਰਾ ਸੀਜ਼ਨ ਪੂਨਾ ਦੇ ਛੱਤਰਪਤੀ ਸਪੋਰਟਸ ਕੰਪਲੈਕਸ ‘ਚ 9 ਤੋਂ 20 ਜਨਵਰੀ ਤੱਕ

 

ਖੇਡ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਅਸੀਂ ਖਿਡਾਰੀਆਂ ਦੀ ਇੱਕ ਫੌਜ ਤਿਆਰ ਕਰ ਸਕਾਗੇ ਅਤੇ ਫਿਰ 2028 ਦੀਆਂ ਓਲੰਪਿਕ ‘ਚ ਦੇਖਾਂਗੇ ਕਿ ਚੀਨ ਸਾਡੇ ਸਾਹਮਣੇ ਕਿੱਥੇ ਠਹਿਰਦਾ ਹੈ ਰਾਠੌੜ ਨੇ ਨਾਲ ਹੀ ਕਿਹਾ ਕਿ ਅਸੀਂ ਪੂਰੇ ਦੇਸ਼ ‘ਚ ਅਜਿਹਾ ਮਾਹੌਲ ਬਣਾ ਰਹੇ ਹਾਂ ਕਿ ਖੇਡ ਸਿਰਫ਼ ਮਨੋਰੰਜਨ ਨਾ ਰਹੇ ਸਗੋਂ ਨੌਜਵਾਨ ਖ਼ੁਦ ਨੂੰ ਅੱਵਲ ਬਣਾਉਣ ਲਈ ਖੇਡਣ ਤਾਂ ਕਿ ਦੇਸ਼ ਵੀ ਮਜ਼ਬੂਤ ਬਣੇ ਅਤੇ ਭਾਰਤ ਅੰਤਰਰਾਸ਼ਟਰੀ ਪੱਧਰ ‘ਤੇ ਇੱਕ ਖੇਡ ਮਹਾਂਸ਼ਕਤੀ ਦੇ ਤੌਰ ‘ਤੇ ਉੱਭਰੇ ਖੇਡੋ ਇੰਡੀਆ ਯੂਥ ਖੇਡਾਂ ਦਾ ਦੂਸਰਾ ਸੀਜ਼ਨ ਪੂਨਾ ਦੇ ਛੱਤਰਪਤੀ ਸਪੋਰਟਸ ਕੰਪਲੈਕਸ ‘ਚ 9 ਤੋਂ 20 ਜਨਵਰੀ ਤੱਕ ਹੋਵੇਗਾ ਜਿਸ ਵਿੱਚ 29 ਰਾਜਾਂ ਅਤੇ ਸੱਤ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਲਗਭੱਗ 6000 ਅਥਲੀਟ ਹਿੱਸਾ ਲੈਣਗੇ ਇਹਨਾਂ ਖੇਡਾਂ ‘ਚ ਅੰਡਰ 17 ਅਤੇ ਅੰਡਰ 21 ਉਮਰ ਵਰਗਾਂ ‘ਚ 18 ਖੇਡਾਂ ਕਰਵਾਈਆਂ ਜਾਣਗੀਆਂ

 

 ਖੇਡੋ ਇੰਡੀਆ ਨਵੇਂ ਭਾਰਤ ਦੀ ਨੀਂਹ

 

ਖੇਡ ਚੈਨਲ ਸਟਾਰ ਸਪੋਰਟਸ ਇਹਨਾਂ ਖੇਡਾਂ ਨੂੰ ਪੰਜ ਭਾਸ਼ਾਵਾਂ ਅੰਗਰੇਜ਼ੀ, ਹਿੰਦੀ, ਤਮਿਲ, ਤੇਲਗੁ ਅਤੇ ਕੰਨੜ੍ਹ ‘ਚ ਪ੍ਰਸਾਰਨ ਕਰੇਗਾ ਪਿਛਲੇ ਸਾਲ ਇਹਨਾਂ ਖੇਡਾਂ ‘ਚ 570 ਬੱਚਿਆਂ ਨੂੰ ਵਜੀਫ਼ਾ ਦਿੱਤਾ ਗਿਆ ਸੀ ਅਤੇ 1000 ਬੱਚਿਆਂ ਨੂੰ ਫ਼ਾਇਦਾ ਪਹੁੰਚਿਆ ਸੀ ‘ਖੇਡੋ ਇੰਡੀਆ’ ਯੂਥ ਖੇਡਾਂ ਦਾ ਐਲਾਨ?ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ  ਖੇਡੋ ਇੰਡੀਆ ਨਵੇਂ ਭਾਰਤ ਦੀ ਨੀਂਹ ਰੱਖ ਰਿਹਾ ਹੈ ਅਤੇ ਇਸ ਦੇ ਰਾਹੀਂ ਅਸੀਂ ਭਵਿੱਖ ਲਈ ਹਜ਼ਾਰਾਂ ਖਿਡਾਰੀ ਤਿਆਰ ਕਰ ਰਹੇ ਹਾਂ ਖੇਡੋ ਇੰਡੀਆ ਹਰ ਸਾਲ 1000 ਅਥਲੀਟਾਂ ਨੂੰ ਟਰੇਨਿੰਗ ਦੇਵੇਗਾ ਅਤੇ ਉਹਨਾਂ ਹਰ ਪੱਖੋਂ ਮੱਦਦ ਕਰੇਗਾ ਰਾਠੌੜ ਨੇ ਕਿਹਾ ਕਿ ਖੇਡੋ ਇੰਡੀਆ ‘ਚ ਖੇਡਣ ਵਾਲੇ ਬੱਚਿਆਂ ‘ਚ ਮਨੁ ਭਾਕਰ, ਜੇਰੇਮੀ ਲਾਲਰਿਨਨੁੰਗਾ, ਸੌਰਭ ਚੌਧਰੀ, ਲਕਸ਼ੇ ਸੈਨ, ਇਸ਼ਾ ਸਿੰਘ, ਤਬਾਬੀ ਦੇਵੀ ਅਤੇ ਸ਼੍ਰੀਹਰਿ ਨਟਰਾਜ ਨੇ ਏਸ਼ੀਆਈ, ਰਾਸ਼ਟਰਮੰਡਲ ਖੇਡਾਂ ਅਤੇ ਆਈਏਐਫ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ‘ਚ ਤਮਗਾ ਜੇਤੂ  ਪ੍ਰਦਰਸ਼ਨ ਨਾਲ ਆਪਣੀ ਪਛਾਣ ਬਣਾਈ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।