ਵਪਾਰੀ ਵਰਗ ਦੇ ਸੁਝਾਅ ਲੈ ਕੇ ਆਪ ਕਰੇਗੀ ਚੋਣ ਮੈਨੀਫੈਸਟੋ ਤਿਆਰ : ਹਰਪਾਲ ਚੀਮਾ
ਕਿਹਾ, ਪੰਜਾਬ ਦੀ ਇੰਡਟਰੀ ਨੂੰ ਮੁੜ ਲੀਹਾਂ ਤੇ ਲਿਆਂਦਾ ਜਾਵੇਗਾ
(ਨਰੇਸ਼ ਕੁਮਾਰ) ਸੰਗਰੂਰ । ਆਮ ਆਦਮੀ ਪਾਰਟੀ ਵੱਲੋਂ ਅੱਜ ਸੰਗਰੂਰ ਵਿਖੇ ਪੰਜਾਬ ਦੇ ਵਪਾਰੀਆਂ ਲਈ ਇੱਕ ਸੰਵਾਦ ਪ੍ਰੋਗਰਾਮ ਰੱਖਿਆ ਗਿਆ। ਜਿਸ ਦੀ ਅਗਵਾਈ ਆਪ ਦੇ ਸੀਨੀਅਰ ਆਗੂ ਹਰਪਾਲ ਚੀਮਾ ਨੇ ਕੀਤੀ। ਇਸ ਮੌਕੇ ਪਾਰਟੀ ਦੇ ਟਰੇਡ ਵਿੰਗ ਦੇ ਪੰਜਾਬ ਦੇ ਆਗੂ ਤੋਂ ਇਲਾਵਾ ਵਪਾਰੀ ਵਰਗ ਨਾਲ ਸੰਬੰਧਿਤ ਆਗੂ ਵੀ ਸਾਮਿਲ ਹੋਏ। ਪ੍ਰੋਗਰਾਮ ਵਿਚ ਪੰਜਾਬ ਦੇ ਟਰੇਡ ਵਿੰਗ ਦੇ ਅਹੁਦੇਦਾਰਾ ਨੇ ਵਪਾਰੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਪੰਜਾਬ ਦੀ ਇੰਡਸਟਰੀ ਲਈ ਸਰਕਾਰ ਆਉਣ ਤੇ ਟੈਕਸ ਰਾਹਤ ਦੇਣ ਅਤੇ ਹੋਰ ਵੀ ਰਿਆਤਾਂ ਦੇਣ ਦੀ ਗੱਲ ਕਹੀ ਗਈ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਰਪਾਲ ਚੀਮਾ ਨੇ ਕਿਹਾ ਕਿ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਵਪਾਰੀ ਭਰਾਵਾ ਦੇ ਸੁਝਾਵਾਂ ਤੇ ਅਮਲ ਕਰਕੇ ਪੰਜਾਬ ਦੀ ਇੰਡਟਰੀ ਨੂੰ ਮੁੜ ਲੀਹਾਂ ਤੇ ਲਿਆਂਦਾ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਪੰਜਾਬ ਤੋਂ ਜੋ ਇੰਡਸਟਰੀ ਦੂਜੇ ਸੂਬਿਆਂ ਵਿੱਚ ਜਾਣ ਲਈ ਮਜਬੂਰ ਹਨ, ਉਸ ਨੂੰ ਉਨ੍ਹਾਂ ਗੁਆਂਢੀ ਸੂਬਿਆਂ ਵਾਂਗ ਰਿਅਇਤਾਂ ਦੇ ਕੇ ਮੁੜ ਪੰਜਾਬ ਵਿੱਚ ਲੈਕੇ ਆਉਣ ਦੇ ਯਤਨ ਕੀਤੇ ਜਾਣਗੇ। ਉਨਾ ਕਿਹਾ ਕਿ ਵਪਾਰੀਅ ਨਾਲ ਗਲਬਾਤ ਕਰਨ ਤੇ ਪਤਾ ਲੱਗਿਅ ਹੈ ਕਿ ਪੰਜਾਬ ਵਿਚ ਭਿਰਸ਼ਟਾਚਾਰ ਕਾਰਨ ਇੰਡਸਟਰੀ ਪਰਫੁਲਿਤ ਨਹੀੰ ਹੋ ਪਾਈ। ਪੈਰ-ਪੈਰ ਤੇ ਭਿਰਸ਼ਟਾਚਾਰ ਹੋਣ ਕਾਰਨ ਪੰਜਾਬ ਦੀ ਇੰਡਸਟਰੀ ਪੰਜਾਬ ਨੂੰ ਛਡ ਕੇ ਦੂਜੇ ਸੂਬਿਆਂ ਵਿੱਚ ਜਾਣ ਲਈ ਮਜਬੂਰ ਹੋਈ ਹੈ। ਜਿਸਦਾ ਪੰਜਾਬ ਨੂੰ ਬਹੁਤ ਨੁਕਸਾਨ ਹੋਇਅ ਹੈ। ਪੰਜਾਬ ਵਿਚ ਉਨਾ ਦੀ ਸਰਕਾਰ ਅਉਣ ਤੋੰ ਬਾਅਦ ਵਪਾਰੀਅ ਲਈ ਸੁਖਾਵਾ ਮਹੌਲ ਤਿਆਰ ਕਰਾਂਗੇ ਤੇ ਵਪਾਰ ਨੂੰ ਸੂਬੇ ਵਿੱਚ ਪ੍ਰਫੁੱਲਿਤ ਕਰਾਂਗੇ, ਇਸ ਦੇ ਲਈ ਅਸੀੰ ਹੁਣੇ ਤੋੰ ਪੰਜਾਬ ਦੇ ਵਪਾਰੀਅੰ ਦੇ ਸੁਝਾਅ ਵੈਬਸਾਈਟ ਤੇ ਪਾਵਾੰਗੇ ਅਤੇ ਸੁਝਾਅ ਮੰਗਾਂਗੇ। ਓਨਾਂ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਬੇਰੁਜਗਾਰੀ ਦਾ ਵੱਡਾ ਕਾਰਨ ਪਿਛਲੀਆਂ ਸਰਕਾਰਾਂ ਵੱਲੋਂ ਇੰਡਸਟਰੀ ਨੂੰ ਪ੍ਰਫੁਲਿਤ ਨਾ ਕਰਨਾ ਹੈ ਜਿਸ ਨਾਲ ਇੱਥੇ ਕੰਮ ਨਾ ਮਿਲਣ ਕਰਕੇ ਪੰਜਾਬ ਦਾ ਯੂਥ ਦੂਜੇ ਸੂਬਿਆਂ ਅਤੇ ਵਿਦੇਸਾਂ ਵਿੱਚ ਜਾਣ ਲਈ ਮਜਬੂਰ ਹੋ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇੰਡਸਟਰੀ ਨੂੰ ਪੂਰੇ ਦੇਸ ਨਾਲੋ ਸਸਤੀ ਅਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ ਜਿਸ ਨਾਲ ਮੰਦਹਾਲੀ ਵਿੱਚ ਚੱਲ ਰਹੀ ਪੰਜਾਬ ਦੀ ਇੰਡਸਟਰੀ ਨੂੰ ਮੁੜ੍ਹ ਪੈਰਾਂ ’ਤੇ ਖੜ੍ਹਾ ਕੀਤਾ ਜਾ ਸਕੇ। ਇੰਡਸਟਰੀ ਅਤੇ ਵਪਾਰੀ ਕਿਸੇ ਵੀ ਰਾਜ ਦੀ ਆਰਥਿਕ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਕੱਚੇ ਮਾਲ ਦਾ ਮਾਲ ਭਾੜਾ (ਫਰੇਟ), ਜੀ ਐੱਸ ਟੀ ਦੀਆਂ ਦਰਾਂ ਘਟ ਕੀਤੀਆਂ ਜਾਣਗੀਆਂ ਅਤੇ ਇੰਡਸਟਰੀ ਲਈ ਕੁਸਲ ਕਾਮੇ ਤਿਆਰ ਕਰਨ ਲਈ ਸਕਿਲ ਸੈਂਟਰ ਖੋਲ੍ਹੇ ਜਾਣਗੇ।
ਇਸ ਮੌਕੇ ਪੰਜਾਬ ਦੇ ਸੀਨੀਅਰ ਟਰੇਡ ਅਤੇ ਇੰਡਸਟਰੀ ਵਿੰਗ ਦੇ ਜੁਆਇੰਟ ਸਕੱਤਰ ਪੰਜਾਬ ਡਾ. ਅਨਿਲ ਭਾਰਦਵਾਜ ਪਠਾਨਕੋਟ, ਜਸਵੀਰ ਸਿੰਘ ਕੁਦਨੀ, ਐਸ ਐਸ ਚੱਠਾ, ਗੁਰਨਿੰਦਰਜੀਤ ਸਿੰਘ (ਸਾਰੇ ਟ੍ਰੇਡ ਜੁਆਂਇੰਟ ਸਕੱਤਰ), ਤਰਨਪ੍ਰੀਤ ਸਿੰਘ, ਪਰਮਪਾਲ ਬਾਵਾ, ਰਿੱਕੀ ਮਨੌਚਾ, ਟਰੇਡ ਵਿੰਗ ਸੰਗਰੂਰ ਦੇ ਜਿਲ੍ਹਾ ਪ੍ਰਧਾਨ ਆਰੁਨ ਜਿੰਦਲ, ਜ਼ਿਲ੍ਹਾ ਪ੍ਰਧਾਨ ਸੰਗਰੂਰ ਗੁਰਮੇਲ ਸਿੰਘ, ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪੀਤੂ, ਜਸਵੰਤ ਸਿੰਘ ਗੱਜਣ ਮਾਜਰਾ, ਸੁਰਿੰਦਰ ਚੱਠਾ, ਬਿੱਟੂ ਚੌਹਾਨ, ਜਮੀਨ ਉਲ ਰਹਿਮਾਨ, ਜੱਸੀ ਸੇਖੋਂ , ਰਾਜਵੰਤ ਘੁੱਲੀ, ਅਮਰਦੀਪ ਧਾਂਦਰਾ ਆਗੂ ਹਾਜਰ ਰਹੇ। ਇਸ ਮੌਕੇ ਤੇ ਅਨਿਲ ਠਾਕੁਰ, ਗੁਰਮੇਲ ਸਿੰਘ, ਧੂਰੀ ਤੋਂ ਮਰਹੂਮ ਆਪ ਆਗੂ ਸੰਦੀਪ ਸਿੰਗਲਾ ਦੇ ਭਰਾ ਸਾਮ ਸਿੰਗਲਾ ਅਤੇ ਪਿਤਾ ਅਸੋਕ ਲੱਖਾ ਧੂਰੀ, ਜੱਸੀ ਸੇਖੋਂ, ਐਸ ਐਸ ਚੱਠਾ, ਜਮਿਲੂ ਉਰ ਰਹਿਮਾਨ, ਰਮਨ ਮਿੱਤਲ, ਜਸਵੰਤ ਗੱਜਣ ਮਾਜਰਾ , ਜਸਵੀਰ ਕੁਦਨੀ, ਤੇ ਹੋਰ ਪਾਰਟੀ ਦੇ ਆਗੂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ