ਦੁਨੀਆ ਇੱਕ ਵਾਰ ਫੇਰ ਬਰੂਦ ਦੇ ਢੇਰ ‘ਤੇ ਬੈਠੀ ਹੈ ਉੱਤਰ ਕੋਰੀਆ (North Korea) ਦੇ ਸਨਕੀ ਤਾਨਾਸ਼ਾਹ ਕਿਮ-ਜੋਂਗ-ਉਨ ਦੇ ਤੇਵਰ ਅਜਿਹੇ ਹਨ ਕਿ ਉਹ ਦੁਨੀਆ ਨੂੰ ਇੱਕ ਵਾਰ ਫ਼ੇਰ ਯੁੱਧ ਦੀ ਅੱਗ ‘ਚ ਝੋਕ ਦੇਣਾ ਚਾਹੁੰਦਾ ਹੈ ਮੌਜ਼ੂਦਾ ਘਟਨਾਵਾਂ ਦਰਸਾਉਂਦੀਆਂ ਹਨ ਕਿ ਦੁਨੀਆ ਦੇ ਕੁਝ ਵੱਡੇ ਮੁਲਕ ਅਮਰੀਕਾ, ਰੂਸ,ਚੀਨ ਤੇ ਜਪਾਨ ਨੇ ਸਬਰ ਨਾ ਕੀਤਾ ਤਾਂ, ਦੁਨੀਆ ਲਈ ਆਉਣ ਵਾਲੇ ਦਿਨ ਨਰਕ ਵਰਗੇ ਹੋਣਗੇ।
ਕੋਰੀਆ ਦੇ ਦੋ ਟੁਕੜੇ
ਮਾਮਲੇ ਦੀ ਤਹਿ ਤੱਕ ਪਹੁੰਚਣਾ ਜ਼ਰੂਰੀ ਹੈ 1950 ‘ਚ ਕੋਰੀਆ ਮਹਾਂਸ਼ਕਤੀਆਂ ਦੀ ਮੁਕਾਬਲੇਬਾਜ਼ੀ ਦਾ ਸ਼ਿਕਾਰ ਹੋ ਗਿਆ, ਕਿਉਂਕਿ ਸੋਵੀਅਤ ਸੰਘ ਤੇ ਅਮਰੀਕਾ ਦੋਵੇਂ ਉਸਨੂੰ ਆਪਣੇ ਅਕਸ ਮੁਤਾਬਕ ਬਣਾਉਣਾ ਚਾਹੁੰਦੇ ਸਨ ਰੂਸ ਉਸਨੂੰ ਸਾਮਵਾਦੀ ਬਣਾਉਣਾ ਚਾਹੁੰਦਾ ਸੀ ਤਾਂ ਅਮਰੀਕਾ ਕੋਰੀਆ ਨੂੰ ਲੋਕਤੰਤਰ ਦੇ ਰੂਪ ‘ਚ ਦੇਖਣਾ ਚਾਹੁੰਦਾ ਸੀ ਇਸ ਮੁਕਾਬਲੇਬਾਜ਼ੀ ਨਾਲ ਉੱਤਰ ਕੋਰੀਆ ਦੇ ਦੋ ਟੁਕੜੇ ਹੋ ਗਏ ਫ਼ੇਰ ਉੱਤਰ ਕੋਰੀਆ ‘ਚ ਅਮਰੀਕੀ ਸਮਰੱਥਨ ਪ੍ਰਾਪਤ ਸਰਕਾਰ ਬਣੀ ਜੂਨ 1950 ‘ਚ ਚੀਨੀ ਤੇ ਰੂਸੀ ਸੈਨਿਕਾਂ ਦੀ ਮੱਦਦ ਨਾਲ ਉੱਤਰ ਕੋਰੀਆ ਨੇ ਦੱਖਣੀ ਕੋਰੀਆ ‘ਤੇ ਹਮਲਾ ਕਰ ਦਿੱਤਾ ਅਮਰੀਕਾ ਨੇ ਦੱਖਣੀ ਕੋਰੀਆ ਨੂੰ ਫ਼ੌਜੀ ਮੱਦਦ ਦੇ ਕੇ ਟੱਕਰ ਨੂੰ ਹੋਰ ਭਿਆਨਕ ਬਣਾ ਦਿੱਤਾ ਤੇ ਅੰਤ 8 ਜੂਨ 1953 ਨੂੰ ਯੁੱਧ ਬੰਦ ਹੋਣਾ ਲਾਗੂ ਹੋਇਆ।
ਇਸਨੂੰ ਹਰ ਬੀਹ ਸਾਲਾਂ ਪਿੱਛੋਂ ਨਵਿਆਇਆ ਜਾਵੇਗਾ
ਅਜੋਕੇ ਦੌਰ ਦੀ ਗੱਲ ਕਰੀਏ ਤਾਂ ਅੱਜ ਵੀ ਹਾਲਾਤ ਉਹੋ ਜਿਹੇ ਹੀ ਹਨ ਚੀਨ ਦੇ ਨਾਲ Àੁੱਤਰ ਕੋਰੀਆ ਦੀ ਸਰਹੱਦ ਲੱਗਦੀ ਹੈ ਚੀਨ ਤੇ Àੁੱਤਰ ਕੋਰੀਆ ਦੀ ਸਰਹੱਦ ਲੰਗਭਗ 1450 ਕਿਲੋਮੀਟਰ ਸਰਹੱਦ ਹੈ ਇੱਕ ਸਮਝੌਤੇ ਮੁਤਾਬਕ ਜੇਕਰ ਦੋਵਾਂ ‘ਚੋਂ ਕਿਸੇ ‘ਤੇ ਵੀ ਕੋਈ ਹਮਲਾ ਕਰਦਾ ਹੈ ਤਾਂ ਉਹ ਹਮਲਾ ਦੋਵਾਂ ਦੇਸ਼ਾਂ ‘ਤੇ ਮੰਨਿਆ ਜਾਵੇਗਾ ਤੇ ਅਜਿਹੀ ਹਾਲਤ ‘ਚ ਉਹ ਦੋਵੇਂ ਮਿਲ ਕੇ ਜਵਾਬ ਦੇਣਗੇ ਇਸ ਸਮਝੌਤੇ ਦਾ ਇੱਕ ਪਹਿਲੂ ਇਹ ਵੀ ਹੈ ਕਿ ਇਸਨੂੰ ਹਰ ਬੀਹ ਸਾਲਾਂ ਪਿੱਛੋਂ ਨਵਿਆਇਆ ਜਾਵੇਗਾ ਇਸ ਨਜ਼ਰੀਏ ਨਾਲ ਦੇਖਿਆ ਜਾਏ ਤਾਂ ਇਸ ਸਮਝੌਤੇ ਨੂੰ 2021 ਨੂੰ ਨਵਿਆਇਆ ਜਾਵੇਗਾ ਭਾਵ ਇਹ ਗੱਲ ਸਾਫ ਹੈ ਕਿ ਅੱਜ ਜੇ ਕੋਈ ਵੀ Àੁੱਤਰ ਕੋਰੀਆ ‘ਤੇ ਹਮਲਾ ਕਰਦਾ ਹੈ ਤਾਂ ਚੀਨ Àੱਤੁਰ ਕੋਰੀਆ ਦੀ ਮੱਦਦ ਕਰੇਗਾ ਅਜਿਹੀ ਹਾਲਤ ‘ਚ ਅਮਰੀਕਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਆਖਰ ਚੀਨ ਅਜਿਹੇ ਸਮਝੌਤੇ ਦਾ ਇੱਕ ਪੱਖ ਕਿਉਂ ਬਣਿਆ? ਇਸ ਦਾ ਜਵਾਬ ਇਹ ਹੈ ਕਿ ਚੀਨ ‘ਚ ਸਾਮਵਾਦੀ ਰਾਜਨੀਤਿਕ ਵਿਵਸਥਾ ਸੀ ਤੇ ਹਾਲ ਦੀ ਘੜੀ ਵੀ ਹੈ ਮੌਜ਼ੂਦਾ ਸਮੇਂ ਇਹ ਖ਼ਬਰ ਅਹਿਮ ਹੈ ਕਿ ਕਿਮ-ਜੋਂਗ ਤੇਜੀ ਨਾਲ ਮਿਸਾਇਲਾਂ ਤੇ ਹੋਰ ਭਿਆਨਕ ਤਬਾਹਕੁੰਨ ਸਮੱਗਰੀ ਵਿਕਸਤ ਕਰ ਰਿਹਾ ਹੈ ਚੀਨ ਨੇ ਆਪਣੇ ਡੇਢ ਲੱਖ ਫੌਜੀ ਉੱਤਰ ਕੋਰੀਆ ਦੀ ਸਰਹੱਦ ‘ਤੇ ਤੈਨਾਤ ਕਰ ਦਿੱਤੇ ਹਨ ਰੂਸ ਨੇ ਵੀ ਆਪਣੇ ਫੌਜੀ ਤੇ ਟੈਂਕ ਸਮੇਤ ਹਥਿਆਰਾਂ ਦਾ ਜ਼ਖੀਰਾ ਰੂਸ, ਚੀਨ, ਕੋਰੀਆ ਸਰਹੱਦ ‘ਤੇ ਤੈਨਾਤ ਕਰ ਦਿੱਤਾ ਹੈ।
ਅਮਰੀਕੀ ਦਬਾਅ ਦੀ ਨੀਤੀ
ਅਸਲ ‘ਚ 4-5 ਸਾਲ ਪਹਿਲਾਂ ਅਮਰੀਕਾ ਨੇ Àੁੱਤਰ ਕੋਰੀਆ ਨੇ ਸਾਮਵਾਦੀ ਪ੍ਰੇਮ ਤੇ ਵਿਸ਼ਵ ਦੇ ਤੇਜੀ ਨਾਲ ਵਧਦੇ ਖਤਰੇ ਦੇ ਰੂਪ ਨੂੰ ਦੇਖਦਿਆਂ ਉਸਨੂੰ ਇਰਾਨ, ਲੀਬੀਆ ਤੇ ਖਤਰਨਾਕ ਮੁਲਕਾਂ ਦੀ ਸੂਚੀ ‘ਚ ਪਾ ਦਿੱਤਾ ਗਿਆ ਸੀ ਅੱਜ ਵੀ ਕਿਮ-ਜੋਂਗ ਦੀ ਵਧਦੀ ਫੌਜੀ ਤਾਕਤ ਤੋਂ ਅਮਰੀਕਾ ਦਾ ਭੜਕਣਾ ਲਾਜ਼ਮੀ ਹੈ ਹਾਲਾਂਕਿ ਦੀ ਅਗਵਾਈ ‘ਚ ਕਈ ਦੇਸ਼ਾਂ ਨੇ Àੁੱਤਰ ਕੋਰੀਆ ‘ਤੇ ਆਰਥਿਕ ਪਾਬੰਦੀਆਂ ਲਾ ਰੱਖੀਆਂ ਹਨ, ਪਰ ਕੋਰੀਆ ‘ਤੇ ਇਸ ਦਾ ਕੋਈ ਅਸਰ ਨਹੀਂ ਦਿਖਦਾ ਡੋਨਾਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਸਨੇ ਆਪਣਾ ਜੰਗੀ ਬੇੜਾ Àੱਤਰ ਕੋਰੀਆ ਵੱਲ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਕਦਮ ਅਮਰੀਕੀ ਦਬਾਅ ਦੀ ਨੀਤੀ ਦਾ ਇੱਕ ਹਿੱਸਾ ਸੀ, ਜਿਸਦਾ ਨਤੀਜਾ ਇਹ ਹੋਇਆ ਕਿ ਉੱਤਰ ਕੋਰੀਆ ਨੇ ਆਪਣਾ ਪਰਮਾਣੂ ਪਰੀਖਣ ਕੁਝ ਸਮੇਂ ਲਈ ਟਾਲ ਦਿੱਤਾ ਹਾਲਾਂਕਿ ਟਰੰਪ ਬਾਦ ਆਪਣੇ ਐਲਾਨ ਤੇ ਦਾਅਵੇ ਤੋਂ ਮੁੱਕਰ ਗਏ ਰੂਸ ਤੇ ਚੀਨ ਦੀ ਹਮਦਰਦੀ ਥੋੜ੍ਹੀ ਹੀ ਸਹੀ ਪਰ ਉੱਤਰ ਕੋਰੀਆ ਨਾਲ ਹਮੇਸ਼ਾ ਤੋਂ ਰਹੀ ਹੈ ਟਰੰਪ ਆਪਣੇ ਅਕਸ ਨੂੰ ਕੈਸ਼ ਕਰਨ ‘ਚ ਲੱਗੇ ਹੋਏ ਹਨ ਤੇ ਬੁਸ਼, ਰਿਗਨ, ਆਈਜਨ ਹਾਵਰ ਤੇ ਟਰੂਮਨ ਵਰਗੇ ਮਹਾਨ ਰਾਸ਼ਟਰਪਤੀਆਂ ਦੀ ਸੂਚੀ ‘ਚ ਆਉਣ ਦੀ ਕੋਸ਼ਿਸ਼ ਕਰ ਰਹੇ ਹਨ ਇਸੇ ਕਾਰਨ ਉਹ ਹਮਲਾਵਰ ਰਾਜਨੀਤੀ ਕਰ ਰਹੇ ਹਨ।
ਚਾਰ ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ
ਹਾਲ ਹੀ ‘ਚ ਉਨ੍ਹਾਂ ਨੇ ਅਫ਼ਗਾਨਿਸਤਾਨ ‘ਤੇ ਸਭ ਤੋਂ ਵੱਡਾ ਪਰਮਾਣੂ ਬੰਬ ਸੁੱਟ ਕੇ ਇਹ ਸਾਬਤ ਕਰ ਦਿੱਤਾ ਓਧਰ ਕਿਮ -ਜੋਂਗ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਸੱਤ ਲੱਖ ਦੀ ਸੈਨਾ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਬੈਠੀ ਹੈ ਹਾਲਾਂਕਿ ਉਸਨੇ ਸੰਕੇਤ ਦਿੱਤੇ ਹਨ ਕਿ ਉਸ ਕੋਲ ਅਜੇ ਆਈਸੀਬੀਐਮ ਨਹੀਂ ਹੈ , ਪਰ ਸਾਢੇ ਤਿੰਨ ਹਜ਼ਾਰ ਤੋਂ ਚਾਰ ਹਜ਼ਾਰ ਕਿਲੋਮੀਟਰ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ ਜ਼ਰੂਰ ਹਨ, ਜਿਸ ਨਾਲ ਉਹ ਅਮਰੀਕਾ ਤਾਂ ਨਹੀਂ ਪਰ ਰੂਸ ਤੇ ਚੀਨ ਨੂੰ ਬਰਬਾਦ ਕਰ ਸਕਦਾ ਹੈ ਕਿਮ ਜੋਂਗ ਦਾ ਇਹ ਐਲਾਨ ਕਿ ”ਜੇਕਰ ਅਮਰੀਕਾ ਹਮਲਾ ਕਰਦਾ ਹੈ ਤਾਂ ਉੱਤਰ ਕੋਰੀਆ ਉਸ ‘ਤੇ ਪਰਮਾਣੂ ਹਮਲਾ ਕਰੇਗਾ” ਸੱਚਮੁਚ ਸੰਕੇਤ ਚਿੰਤਾਜਨਕ ਹਨ।
ਚੀਨ ਤੇ ਰੂਸ ਹਾਲਾਂਕਿ ਸ਼ਸ਼ੋਪੰਜ ‘ਚ ਹਨ ਕਿ ਕਿਸਦਾ ਸਾਥ ਦੇਣ, ਕਿਉਂਕਿ ਅੱਜ ਸ਼ੀਤ ਯੁੱਧ ਵਰਗਾ ਮਾਹੌਲ ਨਹੀਂ ਹੈ ਦੂਜੇ ਪਾਸੇ ਅਮਰੀਕਾ ਦੇ ਜਿੰਨੇ ਪੁਰਾਣੇ ਮਿੱਤਰ ਹਨ, ਉਨੇ ਗੁਪਤ ਦੁਸ਼ਮਣ ਵੀ ਹਨ ਸਮੀਕਰਨ ਕੁਝ ਅਜਿਹੇ ਬਣਦੇ ਹਨ ਕਿ ਜੇਕਰ ਅਮਰੀਕਾ ਉੱਤਰ ਕੋਰੀਆ ‘ਤੇ ਹਮਲਾ ਕਰਦਾ ਹੈ ਤਾਂ ਚੀਨ ਉੱਤਰ ਕੋਰੀਆ ਦਾ ਸਾਥ ਦੇਵੇਗਾ, ਕਿਉਂਕਿ ਚੀਨ ਸਾਂਝੇ ਐਲਾਨਨਾਮੇ ਤੋਂ ਇਲਾਵਾ ਅਮਰੀਕਾ ਤੋਂ ਪਹਿਲਾਂ ਹੀ ਖਾਰ ਖਾਈ ਬੈਠਾ ਹੈ ਰੂਸ ਅਲਗ-ਥਲਗ ਪੈ ਸਕਦਾ ਹੈ ਪਰ ਬਹੁਤ ਸੰਭਵ ਹੈ ਕਿ ਉਹ ਚੀਨ ਤੇ ਉੱਤਰ ਕੋਰੀਆ ਦਾ ਵਿਰੋਧ ਨਹੀਂ ਕਰੇਗਾ।
ਯੁੱਧ ਦੀ ਬਿਸਾਤ ਵਿਛ ਚੁੱਕੀ ਹੈ
ਦੱਖਣੀ ਕੋਰੀਆ ਅਮਰੀਕਾ ਦਾ ਹੀ ਸਾਥ ਦੇਵੇਗਾ, ਅਜਿਹੀ ਹਾਲਤ ‘ਚ ਪੂਰੇ ਸੰਸਾਰ ਦੇ ਮੋਹਰੇ ਬਦਲ ਜਾਣਗੇ ਤੇ ਪੈਂਤਰੇ ਤੈਅ ਕੀਤੇ ਜਾਣਗੇ ਜਪਾਨ ਨਿਸ਼ਚਿਤ ਰੂਪ ‘ਚ ਨਾਗਾਸਾਕੀ ਤੇ ਹਿਰੋਸ਼ੀਮਾ ‘ਤੇ ਹੋਏ ਪਰਮਾਣੂ ਹਮਲੇ ਦਾ ਦਰਦ ਭੁੱਲਿਆ ਨਹੀਂ ਤੇ ਨਸਲੀ ਪ੍ਰਤੀਬੱਧਤਾ ਦੇ ਤੌਰ ‘ਤੇ ਉਹ ਉੱਤਰ ਕੋਰੀਆ ਦਾ ਸਾਥ ਦੇ ਸਕਦਾ ਹੈ ਇਸ ਤਰ੍ਹਾਂ ਕੋਈ ਸ਼ੱਕ ਨਹੀਂ ਕਿ ਤੀਜੇ ਵਿਸ਼ਵ ਯੁੱਧ ਦੀ ਬਿਸਾਤ ਵਿਛ ਚੁੱਕੀ ਹੈ ਤੇ ਇਹ ਦੇਸ਼ ਚਲਾਕੀ ਨਾਲ ਚਾਲਾਂ ਚੱਲ ਰਹੇ ਹਨ ਇੱਕ ਗੱਲ ਇਹ ਵੀ ਤੈਅ ਹੈ ਕਿ ਜੇਕਰ ਇਹ ਖੇਤਰ ਯੁੱਧ ਦਾ ਸ਼ਿਕਾਰ ਹੋਇਆ ਤਾਂ ਪੂਰਾ ਸੰਸਾਰ ਇਸ ਅੱਗ ਦਾ ਸ਼ਿਕਾਰ ਹੋ ਜਾਵੇਗਾ ਅਤੇ ਹਰ ਪਾਸੇ ਇਸ ਦਾ ਸੇਕ ਮਹਿਸੂਸ ਕੀਤਾ ਜਾਵੇਗਾ।
ਹਾਲਾਂਕਿ ਸੰਸਾਰ ਦੇ ਵੱਡੇ ਮੁਲਕ ਹੁਣ ਪਰਪੱਕ ਤੇ ਸਮਝਦਾਰ ਹੋ ਚੁੱਕੇ ਹਨ, ਪਰ ਇਤਿਹਾਸ ਗਵਾਹ ਹੈ ਕਿ ਸਨਕੀ ਤਾਨਾਸ਼ਾਹਾਂ ‘ਚ ਦੁਨੀਆ ਦੀ ਬਿਸਾਤ ‘ਤੇ ਆਪਣੇ ਮੋਹਰਿਆਂ ਨਾਲ ਦੁਨੀਆ ਨੂੰ ਤਬਾਹ ਕਰਨ ਦੀ ਕੋਈ ਕਸਰ ਨਹੀਂ ਛੱਡੀ ਅੱਜ ਮਿਸਾਈਲਾਂ ਤੇ ਪਰਮਾਣੂ ਹਥਿਆਰਾਂ ਨਾਲ ਲੱਗਭਗ ਸਾਰੇ ਵੱਡੇ ਮੁਲਕ ਲੈਸ ਹਨ ਤੇ ਇਹ ਦੇਸ਼ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਉੱਤਰ ਕੋਰੀਆ ਅਜਿਹਾ ਦੇਸ਼ ਹੈ ਜੋ ਆਪਣੀ ਮਨਮਾਨੀ ਕਰਨ ਤੋਂ ਬਾਜ਼ ਨਹੀਂ ਆਉਂਦਾ ਉਹ ਸ਼ਾਂਤੀ ਤੇ ਅਮਨ ਪਸੰਦ ਮੁਲਕਾਂ ਲਈ ਖਤਰਾ ਬਣਿਆ ਹੋਇਆ ਹੈ ਚੀਨ ਜਾਂ ਅਮਰੀਕਾ ਇਸ ਗੱਲ ਤੋਂ ਅਣਜਾਣ ਨਹੀਂ ਹਨ ਕਿ ਜੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ , ਜਾਨ ਮਾਲ ਦੇ ਨੁਕਾਸਾਨ ਦੇ ਨਾਲ-ਨਾਲ ਸੱਭਿਅਤਾ ਦਾ ਖਾਤਮਾ ਵੀ ਹੋ ਜਾਵੇਗਾ ਫੇਰ ਨਾ ਰਹੇਗਾ ਸਾਮਵਾਦ ਤੇ ਨਾ ਰਹੇਗਾ ਸਮਾਜਵਾਦ।