ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਵੇਗਾ ਰਾਮ ਦਾ ਨਾਮ: ਪੂਜਨੀਕ ਗੁਰੂ ਜੀ
ਬਰਨਾਵਾ,(ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਾਰਟ-ਟੂ-ਹਾਰਟ ਐੱਮਐੱਸਜੀ ਪਾਰਟ-14 ’ਚ ਤਣਾਅਮੁਕਤ ਖੁਸ਼ੀਆਂ ਨਾਲ ਭਰੀ ਜ਼ਿੰਦਗੀ ਜਿਉਣ ਦੇ ਅਨਮੋਲ ਟਿਪਸ ਦਿੱਤੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਮੌਸਮ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਥੋੜੀ ਦੇਰ ਪਹਿਲਾਂ ਬੱਦਲ ਛਾਏ ਹੋਏ ਸਨ, ਪਰ ਹੁਣ ਥੋੜ੍ਹੀ-ਥੋੜ੍ਹੀ ਧੁੱਪ ਨਿਕਲ ਰਹੀ ਹੈ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬੱਚਿਆਂ ਨੇ ਕਈ ਸਵਾਲ ਪੁੱਛੇੇ ਉਨ੍ਹਾਂ ’ਚੋਂ ਇੱਕ ਸਵਾਲ ਇਹ ਵੀ ਸੀ ਕਿ ਕਿਵੇਂ ਖੁਸ਼ ਰਿਹਾ ਜਾਵੇ ਤਾਂ ਖੁਸ਼ ਰਹਿਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਦਿਮਾਗੀ ਤੌਰ ’ਤੇ ਬਹੁਤ ਮਜ਼ਬੂਤ ਹੋਵੋ ਕਿਉਂਕਿ ਥੋੜੀ ਜਿਹੀ ਗੱਲ ਹੁੰਦੀ ਹੈ,
ਉਸ ਨੂੰ ਜੇਕਰ ਤੁਸੀਂ ਇਕਦਮ ਦਿਲ ’ਤੇ ਲਾ ਲੈਂਦੇ ਹੋ ਕਿ ਪਤਾ ਨਹੀਂ ਕੀ ਹੋਵੇਗਾ? ਕਿਵੇਂ ਹੋਵੇਗਾ? ਮੇਰੇ ਨਾਲ ਪਤਾ ਨਹੀਂ ਕੀ ਹੋਣ ਵਾਲਾ ਹੈ? ਨੈਗੇਟੀਵਿਟੀ ਤੁਹਾਡੇ ਅੰਦਰ ਜ਼ਿਆਦਾ ਆ ਜਾਂਦੀ ਹੈ ਅਤੇ ਪਾਜ਼ਿਟਿਵੀਟੀ ਘੱਟ ਹੋ ਜਾਂਦੀ ਹੈ ਜ਼ਰੂਰੀ ਹੈ ਆਪਣੇ ਆਪ ਨੂੰ ਪਾਜ਼ਿਟਿਵ ਕਰਨਾ ਪਾਜ਼ਿਟਿਵ ਕਿਵੇਂ ਹੋਈਏ? ਕਿਸ ਤਰ੍ਹਾਂ ਹੋਈਏ, ਬਹੁਤ ਸਾਰੇ ਕਾਰਨ ਹਨ, ਜਿਸ ਨਾਲ ਤੁਸੀਂ ਪਾਜ਼ਿਟਿਵ ਰਹਿ ਸਕਦੇ ਹੋ ਪਹਿਲਾ ਕਾਰਨ, ਸਭ ਤੋਂ ਵੱਡਾ ਕਾਰਨ, ਜੇਕਰ ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਜਪੋ, ਸਿਮਰਨ ਕਰੋ, ਭਗਤੀ ਕਰੋ, ਜਦੋਂ ਵੀ ਤੁਹਾਨੂੰ ਸਮਾਂ ਮਿਲੇ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਪਰਮਾਤਮਾ ਨੂੰ, ਆਪਣੇ ਰਾਮ ਜੀ ਨੂੰ ਯਾਦ ਕਰੋ
ਉਹ ਤੁਹਾਡੇ ਅੰਦਰ ਇੱਕ ਸ਼ਕਤੀ ਭਰ ਦੇਵੇਗਾ, ਜੋ ਤੁਹਾਨੂੰ ਨਜ਼ਰ ਨਹੀਂ ਆਵੇਗੀ ਤੁਹਾਡੇ ਅੰਦਰ ਸ਼ਕਤੀ ਭਰਦੀ ਜਾਵੇਗੀ, ਜਿਸ ਨਾਲ ਤੁਸੀਂ ਇਕਦਮ ਕਿਸੇ ਚੀਜ਼ ਨੂੰ ਆਪਣੇ ਉੱਪਰ ਹਾਵੀ ਨਹੀਂ ਹੋਣ ਦਿਓਗੇ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਹੁੰਦਾ ਕੀ ਹੈ? ਜ਼ਰਾ ਜਿਹੀ ਕੋਈ ਗੱਲ ਹੁੰਦੀ ਹੈ, ਤੁਸੀਂ ਉਸ ਨੂੰ ਆਪਣੇ ਉੱਪਰ ਹਾਵੀ ਹੋਣ ਦਿੰਦੇ ਹੋ, ਇਹ ਸਹੀ ਨਹੀਂ ਹੈ ਜਿਵੇਂ ਥੋੜੇ ਜਿਹੇ ਘੱਟ ਨੰਬਰ ਆ ਗਏ, ਕਿਸੇ ਵੀ ਟੈਸਟ ’ਚ ਜੋ ਤੁਸੀਂ ਦਿੰਦੇ ਹੋ, ਤਾਂ ਤੁਹਾਨੂੰ ਲੱਗਦਾ ਹੈ ਕਿ ਓਹੋ ਜ਼ਿੰਦਗੀ ਗਈ ਨਹੀਂ, ਕੁਝ ਨਹੀਂ ਹੋਇਆ, ਘੱਟ ਹੋਏ ਕੋਈ ਗੱਲ ਨਹੀਂ, ਤੁਸੀਂ ਹੋਰ ਪੜ੍ਹਾਈ ਕਰੋਗੇ ਅਤੇ ਹਿੰਮਤ ਕਰੋਗੇ ਅਸੀਂ ਕਈ ਵਾਰ ਕਿਹਾ ਕਰਦੇ ਹਾਂ ਕਿ ਇੱਕ ਗਿਲਾਸ ਹੈ ਅਤੇ ਉਸ ’ਚ ਪਾਣੀ ਅੱਧਾ ਹੈ, ਪੂਰਾ ਨਹੀਂ ਭਰਿਆ ਹੋਇਆ ਤਾਂ ਇੱਕ ਆਦਮੀ ਕਹਿੰਦਾ ਹੈ
ਅੱਧਾ ਗਿਲਾਸ ਖਾਲੀ ਹੈ ਅਤੇ ਇੱਕ ਆਦਮੀ ਕਹਿੰਦਾ ਹੈ ਕਿ ਅੱਧਾ ਭਰਿਆ ਗਿਲਾਸ ਹੈ ਗੱਲ ਤਾਂ ਉਹ ਹੀ ਹੈ, ਪਰ ਖਾਲੀ ਗਿਲਾਸ ਕਹਿਣ ਵਾਲਾ ਭਾਵ ਨੈਗੇਟਿਵ ਸੋਚ ਰਿਹਾ ਹੈ ਅਤੇ ਅੱਧਾ ਗਿਲਾਸ ਭਰਿਆ ਹੋਇਆ ਹੈ, ਕਹਿਣ ਵਾਲੇ ਦੇ ਅੰਦਰ ਪਾਜ਼ਿਟੀਵਿਟੀ ਹੈ ਤਾਂ ਤੁਸੀਂ ਅੱਧਾ ਗਿਲਾਸ ਭਰੇ ਹੋਏ ਵਾਲੇ ਬਣੋ ਤਾਂਕਿ ਤੁਹਾਡੇ ਅੰਦਰ ਪਾਜ਼ਿਟਿਵਨੈਸ ਰਹੇ ਪੂਰਾ ਤੁਹਾਡੇ ਅੰਦਰ ਇੱਕ ਇਹ ਇੱਛਾ ਸ਼ਕਤੀ ਰਹੇ ਕਿ ਹਾਂ, ਮੈਂ ਜੇਕਰ ਕਿਸੇ ਚੀਜ਼ ’ਚ ਥੋੜਾ ਪਿੱਛੇ ਰਹਿ ਰਿਹਾ ਹਾਂ ਤਾਂ ਕੋਈ ਗੱਲ ਨਹੀਂ, ਫਿਰ ਮਿਹਨਤ ਕਰਾਂਗਾ, ਫਿਰ ਮੈਂ ਅੱਗੇ ਵਧ ਜਾਵਾਂਗਾ ਉਸ ਨੂੰ ਟੈਨਸ਼ਨ ’ਚ ਨਾ ਬਦਲਣ ਦਿਓ
ਜਲਦਬਾਜ਼ੀ ’ਚ ਹਾਵੀ ਹੁੰਦੀ ਹੈ ਟੈਨਸ਼ਨ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਹੋਰ ਬਹੁਤ ਕਾਰਨ ਹਨ, ਜਿਸ ਨਾਲ ਤੁਸੀਂ ਖੁਸ਼ ਰਹਿ ਸਕਦੇ ਹੋ ਕੋਈ ਤੁਹਾਨੂੰ ਕੁਝ ਕਹਿੰਦਾ ਹੈ ਤਾਂ ਇਕਦਮ ਨਾਲ ਉਸ ’ਤੇ ਰਿਐਕਸ਼ਨ ਨਾ ਕਰੋ ਥੋੜਾ ਸਮਾਂ ਲਓ, ਕਿ ਉਸ ਨੇ ਤੁਹਾਨੂੰ ਗਲਤ ਬੋਲਿਆ ਇੱਕ ਦਿਨ ਦੇ ਦਿਓ ਤਾਂ ਹੋਰ ਵੀ ਚੰਗਾ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਬੋਲਿਆ, ਜਾਂ ਥੋੜਾ ਸਮਾਂ ਦਿਓ ਅਤੇ ਸੋਚ ਵਿਚਾਰ ਕਰੋ ਕਿ ਜੋ ਤੁਹਾਨੂੰ ਕਿਹਾ ਗਿਆ ਹੈ, ਕੀ ਵਾਕਈ ਉਸ ਦਾ ਅਰਥ ਉਹ ਹੈ, ਜੋ ਤੁਹਾਨੂੰ ਦੱਸਣ ਵਾਲੇ ਨੇ ਦੱਸਿਆ ਹੈ ਕਿਉਂਕਿ ਜਲਦਬਾਜ਼ੀ ’ਚ ਤੁਸੀਂ ਆਪਣੇ ਆਪ ’ਤੇ ਟੈਨਸ਼ਨ ਹਾਵੀ ਕਰ ਲੈਂਦੇ ਹੋ, ਜੋ ਦੁਖ ਦਾ ਕਾਰਨ ਬਣ ਜਾਂਦਾ ਹੈ
ਦੂਜਿਆਂ ਨੂੰ ਸੁਖੀ ਵੇਖ ਕੇ ਮਾਲਕ ਤੋਂ ਖੁਦ ਲਈ ਵੀ ਵੀ ਮੰਗੋ ਸੁੱਖ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਤੀਜਾ ਕਿਸੇ ਨੂੰ ਵੀ ਸੁਖੀ ਵੇਖ ਕੇ ਤੁਸੀਂ ਇਹ ਤਾਂ ਸੋਚ ਸਕਦੇ ਹੋ ਕਿ ਯਾਰ ਮੈਂ ਮਿਹਨਤ ਕਰਾਂਗਾ, ਰਾਮ ਜੀ ਤੁਸੀਂ ਕ੍ਰਿਪਾ ਕਰਨਾ, ਮੈਂ ਵੀ ਅਜਿਹਾ ਸੁਖੀ ਹੋ ਜਾਵਾਂ ਪਰ ਤੁਸੀਂ ਇਹ ਨਾ ਸੋਚਿਆ ਕਰੋ ਕਿ ਯਾਰ ਇਹ ਸੁਖੀ ਕਿਉਂ ਹੈ? ਅੱਜ ਜ਼ਿਆਦਾਤਰ ਲੋਕ ਦੁਖੀ ਇਸੇ ਗੱਲ ਤੋਂ ਹਨ ਕਿ ਦੂਜਾ ਸੁਖੀ ਕਿਉਂ ਹੈ? ਇਸ ਗੱਲ ਤੋਂ ਨਹੀਂ ਕਿ ਮੈਂ ਸੁਖੀ ਨਹੀਂ ਹਾਂ ਤਾਂ ਤੁਸੀਂ ਇਹ ਸੋਚੋ ਕਿ ਉਹ ਖੁਸ਼ ਹੈ, ਉਹ ਸੁੱਖ ’ਚ ਹੈ, ਸੁਖਮਈ ਜ਼ਿੰਦਗੀ ਗੁਜਾਰ ਰਿਹਾ ਹੈ ਤਾਂ ਮੈਂ ਵੀ ਅਜਿਹੀ ਹਿੰਮਤ ਕਰਾਂਗਾ ਉਹ ਵੀ ਇਨਸਾਨ ਹੈ, ਮੈਂ ਵੀ ਇਨਸਾਨ ਹਾਂ ਜੇਕਰ ਮੈਂ ਹਿੰਮਤ ਕਰਾਂਗਾ ਤਾਂ ਮੈਂ ਵੀ ਸੁਖੀ ਹੋ ਜਾਵਾਂਗਾ ਮੈਂ ਵੀ ਉਸ ਪਦਵੀ ’ਤੇ ਪਹੁੰਚ ਜਾਵਾਂਗਾ, ਮੈਂ ਵੀ ਉਸ ਮੰਜਿਲ ਨੂੰ ਹਾਸਲ ਕਰ ਲਵਾਂਗਾ
ਜੋ ਉਸ ਨੇ ਕੀਤੀ ਹੈ ਤਾਂ ਇਹ ਆਪਣੇ ਵਿਚਾਰਾਂ ਨੂੰ ਬਦਲਣਾ ਹੈ ਅਤੇ ਇਹ ਸਾਰੀਆਂ ਤਾਰਾਂ ਆ ਕੇ ਜੁੜ ਜਾਂਦੀਆਂ ਹਨ ਆਤਮਬਲ ’ਤੇ ਆਤਮਬਲ ਹੋਣਾ ਚਾਹੀਦਾ ਤੁਹਾਡੀ ਸੋਚ ਨੂੰ ਪਾਜ਼ਿਟਿਵ ਕਰਨ ਲਈ ਗੱਲ ਘੁੰਮ ਕੇ ਉੱਥੇ ਆ ਗਈ ਕਿ ਰਾਮ ਦਾ ਨਾਮ ਜ਼ਰੂਰੀ ਹੈ ਜੋ ਤੁਹਾਡੇ ਦਿਮਾਗ ’ਚ ਇੱਕ ਸ਼ਕਤੀ ਭਰ ਦੇਵੇਗਾ, ਇੱਕ ਤਾਕਤ ਭਰ ਦੇਵੇਗਾ, ਜਿਸ ਨਾਲ ਤੁਸੀਂ ਪਾਜ਼ਿਟਿਵ ਸੋਚਦੇ ਹੋ, ਪਾਜ਼ਿਟਿਵ ਵੇਖਦੇ ਹੋ ਅਤੇ ਨੈਗੇਟਿਵ ਕੋਈ ਵੀ ਚੀਜ਼ ਆਉਂਦੀ ਹੈ,
ਉਸ ਨੂੰ ਇਗਨੋਰ ਕਰ ਦਿੰਦੇ ਹੋ ਅਸੀਂ ਇਹ ਨਹੀਂ ਕਿ ਟੋਟਲ ਇਗਨੋਰ ਕਰ ਦਿਓ, ਕਿਉਂਕਿ ਜੇਕਰ ਤੁਹਾਨੂੰ ਕੁਝ ਗਲਤ ਲੱਗਦਾ ਹੈ ਤਾਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ, ਇਹ ਜ਼ਰੂਰੀ ਹੈ ਤਾਂ ਅੰਦਰ ਦੀ ਖੁਸ਼ੀ ਹਾਸਲ ਕਰਨਾ ਚਾਹੁੰਦੇ ਹੋ, ਆਤਮਿਕ ਸ਼ਾਂਤੀ, ਉਹ ਤਾਂ ਪ੍ਰਭੂ ਦੇ ਨਾਮ ਦੇ ਬਿਨਾ ਹੋਰ ਕਿਤੋਂ ਮਿਲਦੀ ਨਹੀਂ ਪਰ ਬਾਹਰੋਂ ਵੀ ਖੁਸ਼ ਰਹਿਣਾ ਚਾਹੁੰਦੇ ਹੋ ਅਤੇ ਅੰਦਰੋਂ ਵੀ ਖੁਸ਼ ਤਾਂ ਵੀ ਪ੍ਰਭੂ ਦਾ ਨਾਮ ਹੀ ਪਹਿਲੇ ਨੰਬਰ ’ਤੇ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ