ਨਾਗਪੁਰ | ਖੱਬੇ ਹੱਥ ਦੇ ਸਪਿੱਨਰ ਆਦਿੱਤਿਆ ਸਰਵਟੇ (13 ਦੌੜਾਂ ‘ਤੇ 3 ਵਿਕਟਾਂ) ਦੀ ਇੱਕ ਹੋਰ ਖਤਰਨਾਕ ਗੇਂਦਬਾਜ਼ੀ ਨਾਲ ਪਿਛਲੇ ਚੈਂਪੀਅਨ ਵਿਦਰਭ ਰਣਜੀ ਟਰਾਫੀ ਫਾਈਨਲ ‘ਚ ਆਪਣਾ ਖਿਤਾਬ ਬਚਾਉਣ ਤੋਂ ਪੰਜ ਵਿਕਟਾਂ ਦੂਰ ਰਹਿ ਗਿਆ ਹੈ ਵਿਦਰਭ ਨੇ ਆਪਣੀ ਦੂਜੀ ਪਾਰੀ ‘ਚ 200 ਦੌੜਾ ਬਣਾਏ ਤੇ ਸੌਰਾਸ਼ਟਰ ਸਾਹਮਣੇ ਜਿੱਤ ਲਈ 206 ਦੋੜਾਂ ਦਾ ਟੀਚਾ ਰੱਖਿਆ ਪਰ ਸੌਰਾਸ਼ਟਰ ਨੇ ਬੁੱਧਵਾਰ ਨੂੰ ਚੌਥੇ ਦਿਨ ਦੀ ਸਮਾਪਤੀ ਤੱਕ ਪੰਜ ਵਿਕਟਾਂ ਸਿਰਫ 58 ਦੌੜਾਂ ‘ਤੇ ਗੁਆ ਦਿੱਤੀਆਂ ਸੌਰਾਸ਼ਟਰ ਨੂੰ ਵੀ ਪਹਿਲੀ ਵਾਰ ਚੈਂਪੀਅਨ ਬਣਨ ਲਈ 148 ਦੋੜਾਂ ਦੀ ਜ਼ਰੂਰਤ ਹੈ ਜਦੋਂਕਿ ਉਸ ਦੀਆਂ ਪੰਜ ਵਿਕਟਾ ਬਾਕੀ ਹਨ ਵਿਦਰਭ ਨੇ ਪਿਛਲੇ ਸਾਲ ਦਿੱਲੀ ਨੂੰ ਹਰਾ ਦੇ ਖਿਤਾਬ ਜਿੱਤਿਆ ਸੀ ਜਦੋਂਕਿ ਸੌਰਾਸ਼ਟਰ ਦੀ ਟੀਮ 2015-16 ਦੇ ਫਾਈਨਲ ‘ਚ ਮੁੰਬਈ ਤੋਂ ਹਾਰੀ ਸੀ ਵਿਦਰਭ ਨੂੰ ਆਪਣਾ ਖਿਤਾਬ ਬਰਕਰਾਰ ਰੱਖਣ ਲਈ ਪੰਜ ਵਿਕਟਾਂ ਦੀ ਜ਼ਰੂਰਤ ਹੈ
ਵਿਦਰਭ ਨੇ ਚੌਥੇ ਦਿਨ ਦੋ ਵਿਕਟਾਂ ‘ਤੇ 55 ਦੌੜਾ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਵਿਦਰਭ ਦੀ ਦੂਜੀ ਪਾਰੀ 92.5 ਓਵਰਾਂ ‘ਚ 200 ਦੌੜਾ ‘ਤੇ ਸਮਾਪਤ ਹੋਈ ਨਾਬਾਦ ਬੱਲੇਬਾਜ਼ ਗਣੇਸ਼ ਸਤੀਸ਼ ਨੇ 24 ਦੌੜਾ ਤੋਂ ਅੱਗੇ ਖੇਡਦਿਆਂ 35 ਦੌੜਾਂ ਬਣਾਈਆਂ ਜਦੋਂਕਿ ਵਸੀਮ ਜਾਫਰ ਪੰਜ ਦੌੜਾਂ ਅੱਗੇ ਖੇਡਦਿਆਂ 11 ਦੌੜਾ ਬਣਾ ਕੇ ਆਊਟ ਹੋਏ ਮੋਹਿਤ ਕਾਲੇ ਨੇ 94 ਗੇਂਦਾਂ ‘ਚ ਤਿੰਨ ਚੌਕਿਆਂ ਦੀ ਮੱਦਦ ਨਾਲ 38 ਦੌੜਾਂ ਤੇ ਆਦਿੱਤਿਆ ਸਰਵਟੇ ਨੇ 133 ਗੇਂਦਾਂ ‘ਚ ਪੰਜ ਚੌਕਿਆਂ ਸਹਾਰੇ ਸਭ ਤੋਂ ਜ਼ਿਆਦਾ 49 ਦੌੜਾਂ ਬਣਾਈਆਂ 10ਵੇਂ ਨੰਬਰ ਦੇ ਬੱਲੇਬਾਜ ਉਮੇਸ਼ ਯਾਦਵ ਨੇ 15 ਦੌੜਾਂ ਦਾ ਯੋਗਦਾਨ ਦਿੱਤਾ ਅਕਸ਼ੈ ਕਾਰਨੇਵਾਰ ਨੇ 18 ਦੌੜਾਂ ਬਣਾਈਆਂ ਖੱਬੇ ਹੱਥ ਦੇ ਸਪਿੱਨਰ ਧਰਮਿੰਦਰ ਸਿੰਘ ਜਡੇਜਾ ਨੇ 36.5 ਓਵਰਾਂ ‘ਚ 96 ਦੋੜਾਂ ਦੇ ਕੇ ਛੇ ਵਿਕਟਾਂ ਲਈਆਂ ਜਦੋਂਕਿ ਕਮਲੇਸ਼ ਮਕਵਾਨਾ ਨੂੰ 51 ਦੌੜਾ ‘ਤੇ ਦੋ ਵਿਕਟਾਂ ਮਿਲੀਆਂ ਟੀਚੇ ਦਾ ਪਿੱਛਾ ਕਰਦਿਆਂ ਸੌਰਾਸ਼ਟਰ ਨੇ 28 ਓਵਰਾਂ ਦੇ ਖੇਡ ‘ਚ ਹੀ ਆਪਣੀਆ ਪੰਜ ਵਿਕਟਾਂ ਗੁਆ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।