ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਤੋਂ ਹਾਰੀ

India, Lose, NewZealand

ਭਾਰਤੀ ਟੀਮ 80 ਦੌੜਾਂ ਨਾਲ ਹਾਰੀ

ਵੇਲਿੰਗਟਨ | ਭਾਰਤੀ ਪੁਰਸ਼ ਟੀਮ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ20 ਕੌਮਾਂਤਰੀ ਮੈਚ ‘ਚ ਬੁੱਧਵਾਰ ਨੂੰ ਗੋਡੇ ਟੇਕ ਦਿੱਤੇ ਤੇ ਉਸ ਨੂੰ 80 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ‘ਤੇ 219 ਦੌੜਾ ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਦੇ ਜਵਾਬ ‘ਚ ਭਾਰਤੀ ਟੀਮ 19.2 ਓਵਰਾਂ ‘ਚ 139 ਦੌੜਾ ‘ਤੇ ਢੇਰ ਹੋ ਗਈ ਨਿਊਜ਼ੀਲੈਂਡ ਨੇ ਇਸ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ
ਭਾਰਤੀ ਟੀਮ ਇੱਕ ਰੋਜ਼ਾ ਸੀਰੀਜ ‘ਚ 4-1 ਨਾਲ ਜਿੱਤ ਹਾਸਲ ਕਰਕੇ ਇਸ ਮੁਕਾਬਲੇ ‘ਚ ਉੱਤਰੀ ਸੀ ਪਰ ਉਸ ਨੂੰ ਆਪਣੇ ਮੱਧਕ੍ਰਮ ਦੀ ਨਾਕਾਮੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ ਜਦੋਂਕਿ ਸ਼ਿਖਰ ਧਵਨ ਨੇ 29, ਵਿਜੈ ਸ਼ੰਕਰ ਨੇ 27 ਅਤੇ ਕਰੁਣਾਲ ਪਾਂਡਿਆ ਨੇ 20 ਦੌੜਾ ਬਣਾਈਆਂ ਕਪਤਾਨ ਰੋਹਿਤ ਸ਼ਰਮਾ ਇੱਕ, ਰਿਸ਼ਭ ਪੰਤ ਚਾਰ, ਦਿਨੇਸ਼ ਕਾਰਤਿਕ ਪੰਜ, ਹਾਰਦਿਕ ਪਾਂਡਿਆ ਚਾਰ, ਭੁਵਨੇਸ਼ਵਰ ਕੁਮਾਰ ਇੱਕ ਅਤੇ ਯੁਜਵੇਂਦਰ ਚਹਿਲ ਇੱਕ ਦੌੜ ਬਣਾ ਕੇ ਆਊਟ ਹੋਏ
ਖਲੀਲ ਅਹਿਮਦ ਇੱਕ ਦੌੜ ‘ਤੇ ਨਾਬਾਦ ਰਹੇ ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ ਨੇ 17 ਦੌੜਾਂ ‘ਤੇ ਤਿੰਨ ਵਿਕਟਾਂ ਲਈਆ ਜਦੋਂਕਿ ਲੋਕੀ ਫਰਗਿਊਸਨ ਨੇ 22 ਦੌੜਾਂ ‘ਤੇ ਦੋ ਵਿਕਟਾਂ, ਮਿਸ਼ੇਲ ਸੈਂਟਰਨ ਨੇ 24 ਦੌੜਾ ‘ਤੇ ਦੋ ਵਿਕਟਾਂ ਤੇ ਈਸ਼ ਸੋਢੀ ਨੇ 26 ਦੌੜਾ ‘ਤੇ ਦੋ ਵਿਕਟਾਂ ਲਈਆਂ ਨਿਊਜ਼ੀਲੈਂਡ ਦੀ ਪਾਰੀ ‘ਚ ਸਿਰਫ 43 ਗੇਂਦਾਂ ‘ਤੇ ਸੱਤ ਚੌਕਿਆਂ ਤੇ ਛੇ ਛੱਕਿਆਂ ਦੀ ਮੱਦਦ ਨਾਲ 84 ਦੌੜਾਂ ਬਣਾਉਣ ਵਾਲੇ ਟਿਮ ਸਿਫਰਟ ਨੂੰ ਮੈਨ ਆਫ  ਦ ਮੈਚ ਦਾ ਪੁਰਸਕਾਰ ਦਿੱਤਾ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।