ਸ਼ਰਾਬ ਮਾਫੀਆ ‘ਤੇ ਯੋਗੀ ਸਰਕਾਰ ਮੇਹਰਬਾਨ ਕਿਉਂ? : ਪ੍ਰਿਯੰਕਾ
ਨਵੀਂ ਦਿੱਲੀ (ਏਜੰਸੀ)। ਉੱਤਰ ਪ੍ਰਦੇਸ਼ ਦੀ ਕਾਂਗਰਸ ਜਨਰਲ ਸਕੱਤਰ ਇੰਚਾਰਜ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਰਾਜ ਵਿੱਚ ਨਕਲੀ ਸ਼ਰਾਬ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਪਰ ਰਾਜ ਦੀ ਯੋਗੀ ਆਦਿੱਤਿਆਨਾਥ ਸਰਕਾਰ ਸ਼ਰਾਬ ਮਾਫੀਆ ਵਿWੱਧ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਕਾਰਨ ਹੁਣ ਤੱਕ ਰਾਜ ਵਿੱਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਘਰ ਤਬਾਹ ਹੋ ਗਏ ਹਨ, ਪਰ ਪੁਲਿਸ ਅਤੇ ਪ੍ਰਸ਼ਾਸਨ ਚੁੱਪ ਹੈ।
ਮਾਫੀਆ ਪੱਤਰਕਾਰਾਂ ਅਤੇ ਪੁਲਿਸ ‘ਤੇ ਹਮਲੇ ਕਰ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਸ੍ਰੀਮਤੀ ਗਾਂਧੀ ਨੇ ਟਵੀਟ ਕੀਤਾ, ਆਗਰਾ ਵਿੱਚ ਨਕਲੀ ਸ਼ਰਾਬ ਕਾਰਨ 13 ਮੌਤਾਂ ਹੋਈਆਂ। ਇਸ ਸਾਲ ਯੂਪੀ ਵਿੱਚ ਨਕਲੀ ਸ਼ਰਾਬ ਕਾਰਨ ਲਗਭਗ 200 ਮੌਤਾਂ ਹੋਈਆਂ ਹਨ। ਯੂਪੀ ਵਿੱਚ ਸ਼ਰਾਬ ਮਾਫੀਆ ਖੁੱਲ੍ਹੇਆਮ ਨਕਲੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ, ਪੱਤਰਕਾਰਾਂ ਅਤੇ ਪੁਲਿਸ ‘ਤੇ ਹਮਲੇ ਕਰ ਰਿਹਾ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਭਾਜਪਾ ਸਰਕਾਰ ਸ਼ਰਾਬ ਮਾਫੀਆ ‘ਤੇ ਮਿਹਰਬਾਨ ਕਿਉਂ ਹੈੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ














