ਅਮਰੀਕਾ ਕਿਉਂ ਕਰੇ ਯੇਰੂਸ਼ਲਮ ਦਾ ਫੈਸਲਾ

United States, Jerusalem, Decisions, Editorial

ਭਾਰਤ ਨੇ ਯੇਰੂਸ਼ਲਮ ‘ਤੇ ਆਪਣਾ ਵੋਟ ਫਿਲੀਸਤੀਨ ਦੇ ਪੱਖ ‘ਚ ਦਿੱਤਾ ਹੈ ਵਿਸ਼ਵ ਲਈ ਤੇ ਭਾਰਤ ਦੇ ਰਾਜਨੀਤਕ ਹਲਕਿਆਂ ‘ਚ ਇਹ ਕਾਫੀ ਹੈਰਾਨ ਕਰਨ ਵਾਲਾ ਫੈਸਲਾ ਮੰਨਿਆ ਜਾ ਰਿਹਾ ਹੈ ਭਾਜਪਾ ਵਿਚਾਰਿਕ ਤੌਰ ‘ਤੇ ਇਜ਼ਰਾਇਲ ਦੇ ਜ਼ਿਆਦਾ ਨਜ਼ਦੀਕ ਹੈ ਜਿਸ ਵਜ੍ਹਾ ਨਾਲ ਭਾਰਤ ‘ਚ ਭਾਜਪਾ ਦੇ ਕਈ ਨੇਤਾ ਜਿਨ੍ਹਾਂ ‘ਚ ਸੁਬ੍ਰਮਣੀਅਮ ਸਵਾਮੀ ਮੁੱਖ ਹਨ, ਯੇਰੂਸ਼ਲਮ ਦੇ ਮੁੱਦੇ ‘ਤੇ ਭਾਰਤ ਦੀ ਵੋਟ ਇਜ਼ਰਾਇਲ ਦੇ ਪੱਖ ‘ਚ ਦੇਣ ਦਾ ਜ਼ੋਰ ਪਾ ਰਹੇ ਸਨ ਪਰ ਸਰਕਾਰ ਦਾ ਫੈਸਲਾ ਫਿਲੀਸਤੀਨ ਦੇ ਪੱਖ ‘ਚ ਗਿਆ ਹੈ। (America)

ਅਮਰੀਕਾ ਨੇ ਦੋ ਹਫਤੇ ਪਹਿਲਾਂ ਇਹ ਫੈਸਲਾ ਕਰ ਲਿਆ ਸੀ ਕਿ ਯੇਰੂਸ਼ਲਮ ਇਜ਼ਰਾਇਲ ਦੀ ਰਾਜਧਾਨੀ ਹੈ ਅਤੇ ਆਪਣੇ ਦੂਤਘਰਾਂ ਨੂੰ ਵੀ ਤੇਲ ਅਵੀਵ ਤੋਂ ਹਟਾ ਕੇ ਯੇਰੂਸ਼ਲਮ ‘ਚ ਸਥਾਪਤ ਕਰਨ ਦੇ ਨਿਰਦੇਸ਼ ਅਮਰੀਕੀ ਵਿਦੇਸ਼ ਵਿਭਾਗ ਨੂੰ ਦੇ ਦਿੱਤੇ ਸਨ ਅਮਰੀਕਾ ਦੇ ਇਸ ਫੈਸਲੇ ਦਾ ਅਸਰ ਵਿਸ਼ਵ ਪੱਧਰ ‘ਤੇ ਹੋਇਆ ਬਹੁਤ ਸਾਰੇ ਰਾਸ਼ਟਰ, ਜੋ ਸਿਰਫ ਅਮਰੀਕਾ ਨੂੰ ਹੀ ਵਿਸ਼ਵ ਨੇਤਾ ਮੰਨਦੇ ਹਨ, ਨੇ ਵੀ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਮੰਨਣ ‘ਤੇ ਆਪਣਾ ਸਮੱਰਥਨ ਅਮਰੀਕਾ ਨੂੰ ਦੇ ਦਿੱਤਾ। (America)

ਕਦੋਂ ਮਿਲੇਗੀ ਠੰਢ ਤੋਂ ਰਾਹਤ, ਕਦੋਂ ਨਿਕਲੇਗੀ ਧੁੱਪ? ਜਾਣੋ ਮੌਸਮ ਸਬੰਧੀ ਅਪਡੇਟ

ਅਮਰੀਕੀ ਫੈਸਲੇ ਦੇ ਵਿਰੁੱਧ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਇੱਕ ਮਤਾ ਰੱਖਿਆ ਗਿਆ ਜਿੱਥੇ ਕਰੀਬ 128 ਰਾਸ਼ਟਰ ਨਹੀਂ ਚਾਹੁੰਦੇ ਕਿ ਯੇਰੂਸ਼ਲਮ ਦਾ ਫੈਸਲਾ ਅਮਰੀਕਾ ਕਰੇ ਭਾਰਤ ਵੀ ਨਹੀਂ ਚਾਹੁੰਦਾ ਕਿ ਯੇਰੂਸ਼ਲਮ ਦਾ ਫੈਸਲਾ ਅਮਰੀਕਾ ਕਰੇ ਭਾਰਤ ਨੇ ਫਿਲੀਸਤੀਨ ਦੇ ਹਿੱਤਾਂ ਲਈ ਇੱਕ ਵਾਰ ਨਹੀਂ ਕਈ ਵਾਰ ਆਪਣਾ ਸਪੱਸ਼ਟ ਫੈਸਲਾ ਦਿੱਤਾ ਹੈ ਹਾਲਾਂਕਿ ਦੁਨੀਆ ਇਸ ਵਿਚ ਭਾਰਤ ਦੇ ਅਰਬ ਦੇਸ਼ਾਂ ਨਾਲ ਰਿਸ਼ਤਿਆਂ ਅਤੇ ਉਨ੍ਹਾਂ ਦਾ ਭਾਰਤ ਦੀਆਂ ਨੀਤੀਆਂ ‘ਤੇ ਪ੍ਰਭਾਵ ਮੰਨਦੀ ਹੈ ਉਂਜ ਤਾਂ ਅਮਰੀਕਾ ਤੇ ਇਜ਼ਰਾਇਲ ਵੀ ਇਸ ਦੌਰ ‘ਚ ਭਾਰਤ ਦੇ ਚੰਗੇ ਵਪਾਰਕ ਤੇ ਰੱਖਿਆ ਸਹਿਯੋਗੀ ਹਨ, ਜੋ ਚਾਹੁੰਦੇ ਵੀ ਹਨ ਕਿ ਭਾਰਤ ਅੱਖਾਂ ਬੰਦ ਕਰਕੇ ਉਨ੍ਹਾਂ ਨੂੰ ਸਮੱਰਥਨ ਵੀ ਕਰੇ ਪਰ ਭਾਰਤ ਦੀ ਵਿਸ਼ਵ ‘ਚ ਆਪਣੀ ਇੱਕ ਪਹਿਚਾਣ ਤੇ ਨੀਤੀ ਹੈ ਜੋ ਪੂਰੇ ਵਿਸ਼ਵ ‘ਚ ਸ਼ਾਂਤੀ ਤੇ ਖੁਸ਼ਹਾਲੀ ਦੇ ਪੱਖ ‘ਚ ਹੈ ਅਮਰੀਕਾ ਦੇ ਮੱਧ ਪੂਰਵ ਦੇ ਸੰਬਧਾਂ ‘ਚ ਨੀਤੀਆਂ ਤੇ ਫੈਸਲੇ ਬਹੁਤ ਵਾਰ ਇੱਕ ਪੱਖ ‘ਚ ਰਹਿੰਦੇ ਹਨ ਜਿਸ ਦਾ ਖਮਿਆਜ਼ਾ ਵੀ ਇਹ ਖੇਤਰ ਭੁਗਤ ਰਿਹਾ ਹੈ। (America)

ਭਾਰਤ ਚਾਹੁੰਦਾ ਹੈ ਕਿ ਵਿਵਾਦਾਂ ਦਾ ਹੱਲ ਸ਼ਾਂਤੀਪੂਰਨ ਤਰੀਕੇ ਨਾਲ ਹੋਵੇ ਇਹ ਭਾਰਤ ਦੀ ਹੀ ਨੀਤੀ ਹੈ ਕਿ ਮੁਸਲਿਮ ਜਗਤ ਕਸ਼ਮੀਰ ਮੁੱਦੇ ‘ਤੇ ਵੀ ਪਾਕਿਸਤਾਨ ਦੇ ਨਾਲ ਨਹੀਂ ਜਾਂਦਾ ਕਿਉਂਕਿ ਭਾਰਤ ਕਦੇ ਵੀ ਆਪਣਾ ਫੈਸਲਾ ਧਰਮ ਦੇ ਆਧਾਰ ‘ਤੇ ਨਹੀਂ ਕਰਦਾ ਯੇਰੂਸ਼ਲਮ ਦੇ ਫੈਸਲੇ ਦੀ ਗੱਲ ਵੀ ਦੁਨੀਆ ਨੂੰ ਹੈਰਾਨ ਕਰ ਰਹੀ ਹੈ ਕਿ ਭਾਰਤ ਦੀ ਮੋਦੀ ਸਰਕਾਰ ਸ਼ਾਇਦ ਮੁਸਲਮਾਨਾਂ ਦਾ ਪੱਖ ਨਹੀਂ ਲਵੇਗੀ, ਪਰ ਭਾਰਤ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਭਾਰਤ ਸਾਰੇ ਧਰਮਾਂ ਦਾ ਦੇਸ਼ ਹੈ ਜੋ ਵਿਸ਼ਵ ‘ਚ ਕਦੇ ਵੀ ਧਰਮ ਆਧਾਰਿਤ ਰਾਜਨੀਤੀ ਨਹੀਂ ਕਰਦਾ ਜਦੋਂਕਿ ਅਮਰੀਕੀ ਲੋਕਤੰਤਰ ਇਸ ਮਾਮਲੇ ‘ਚ ਇੱਕ ਪਾਸੜ ਸੋਚ ਰੱਖਦੀ ਹੈ ਜੋ ਕਿ ਵਿਸ਼ਵ ਸ਼ਾਂਤੀ ਲਈ ਸ਼ੁੱਭ ਸੰਕੇਤ ਨਹੀਂ ਹੈ। (America)