ਮਹਾਂਮਾਰੀ ‘ਚ ਜੰਗੀ ਤਿਆਰੀ ਕਿਉਂ?
ਰੱਖਿਆ ਹਰ ਦੇਸ਼ ਦਾ ਅਧਿਕਾਰ ਹੈ ਪਰ ਜਦੋਂ ਕੋਈ ਕੁਦਰਤੀ ਆਫ਼ਤ ਜਾਂ ਬਿਮਾਰੀ ਪੂਰੀ ਦੁਨੀਆ ਨੂੰ ਆਪਣੀ ਲਪੇਟ ‘ਚ ਲੈ ਰਹੀ ਹੋਵੇ ਤਾਂ ਕਿਸੇ ਦੇਸ਼ ਦੀ ਜੰਗੀ ਤਿਆਰੀ ਬੇਹੂਦਾ ਜਿਹੀ ਵੀ ਨਜ਼ਰ ਆਉਂਦੀ ਹੈ ਨਾਲ ਹੀ ਉਸ ਦੇਸ਼ ਦੀ ਨੀਅਤ ‘ਤੇ ਸ਼ੱਕ ਵੀ ਪੈਦਾ ਹੁੰਦਾ ਹੈ ਭਾਵੇਂ ਭਾਰਤ ਪਾਕਿ-ਦਰਮਿਆਨ ਟਕਰਾਅ ਜਾਰੀ ਹੈ ਤੇ ਜੰਮੂ ਕਸ਼ਮੀਰ ‘ਚ ਭਾਰਤੀ ਸੁਰੱਖਿਆ ਬਲਾਂ ਨੇ ਕਈ ਅੱਤਵਾਦੀ ਪਿਛਲੇ ਦਿਨੀਂ ਮਾਰ ਮੁਕਾਏ ਹਨ
ਇਸ ਦੇ ਬਾਵਜੂਦ ਦਿੱਲੀ ਤੇ ਇਸਲਾਮਾਬਾਦ ਕਿਸੇ ਤਿੱਖੀ ਬਿਆਨਬਾਜੀ ਤੋਂ ਸੰਕੋਚ ਕਰ ਰਹੇ ਹਨ ਦੂਜੇ ਪਾਸੇ ਚੀਨ ਜਿੱਥੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਤੇ ਤਿੰਨ ਹਜ਼ਾਰ ਲੋਕ ਮਾਰੇ ਗਏ, ਇਸ ਦੇ ਦੇਸ਼ ਦੇ ਇੱਕ ਲੱਖ ਦੇ ਕਰੀਬ ਲੋਕ ਰੋਗ ਤੋਂ ਪੀੜਤ ਵੀ ਹੋਏ ਤੇ ਅੱਜ ਵੀ ਕੇਸ ਮਿਲ ਰਹੇ ਹਨ ਫ਼ਿਰ ਵੀ ਚੀਨ ਮਿਜਾਈਲਾਂ ਦੀ ਪਰਖ ਕਰ ਰਿਹਾ ਹੈ
ਬੀਤੇ ਦਿਨੀਂ ਚੀਨ ਨੇ ਜੰਗੀ ਬੇੜੇ (ਯੁੱਧ ਪੋਤ) ਤੋਂ ਗੋਲੇ ਵੀ ਦਾਗੇ ਚੀਨ ਵੱਲੋਂ ਕੁਝ ਦਿਨ ਪਹਿਲਾਂ ਕਿਸੇ ਅਣਜਾਣ ਜਗ੍ਹਾ ‘ਤੇ ਜੰਗੀ ਅਭਿਆਸ ਕਰਨ ਦੀ ਵੀ ਚਰਚਾ ਹੈ ਚੀਨ ਤੋਂ ਡਰੇ ਹੋਏ ਜਪਾਨ ਨੂੰ ਸਰਹੱਦ ‘ਤੇ ਮਿਜਾਈਲਾਂ ਬੀੜਨੀਆਂ ਪਈਆਂ ਹਨ ਹੈਰਾਨੀ ਇਸ ਗੱਲ ਦੀ ਹੈ ਕਿ ਪੂਰੀ ਦੁਨੀਆ ਇਸ ਵੇਲੇ ਕੋਰੋਨਾ ਵਾਇਰਸ ਨਾਲ ਜੂਝ ਰਹੀ ਚੀਨ ਦਾ ਉਸ ਦੀ ਵਿਰੋਧੀ ਮਹਾਂਸ਼ਕਤੀ ਅਮਰੀਕਾ ਤਾਂ ਕੋਰੋਨਾ ਵਾਇਰਸ ਕਾਰਨ ਗੋਡਿਆਂ ਭਾਰ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਚੀਨ ਨੂੰ ਇਸ ਵੇਲੇ ਕਿਹੜੇ ਮੁਲਕ ਤੋਂ ਖ਼ਤਰਾ ਹੈ
ਜਦੋਂ ਅਜਿਹੀਆਂ ਜੰਗੀ ਤਿਆਰੀਆਂ ਹੋਣਗੀਆਂ ਤਾਂ ਚੀਨ ਦੀ ਨੀਅਤ ‘ਤੇ ਸਵਾਲ ਉੱਠਣਾ ਜਾਇਜ਼ ਵੀ ਬਣ ਜਾਂਦਾ ਹੈ ਇਸ ਤੋਂ ਪਹਿਲਾਂ ਵਾਇਰਸ ਫੈਲਣ ਪਿੱਛੇ ਕਿਸੇ ਦੇਸ਼ ਦਾ ਹੱਥ ਹੋਣ ਦੀ ਚਰਚਾ ਵੀ ਸ਼ੁਰੂ ਹੋ ਚੁੱਕੀ ਹੈ ਤੇ ਸੰਸਾਰ ਸਿਹਤ ਸੰਗਠਨ ਵੀ ਚਿਤਾਵਨੀ ਦੇ ਰਿਹਾ ਹੈ ਚੀਨ ਵਰਗੀਆਂ ਕਾਰਵਾਈਆਂ ਹੀ ਉਸ ਦਾ ਹਮਾਇਤੀ ਦੇਸ਼ ਉੱਤਰੀ ਕੋਰੀਆ ਕਰ ਰਿਹਾ ਹੈ, ਜਿਸ ਨੇ ਥੋੜ੍ਹੇ ਸਮੇਂ ‘ਚ ਕਈ ਵਾਰ ਮਿਜਾਈਲਾਂ ਦੀ ਪਰਖ਼ ਕਰ ਲਈ ਹੈ
ਇਹ ਮੁਲਕ ਪਹਿਲਾਂ ਹੀ ਹਾਈਡ੍ਰੋਜਨ ਬੰਬ ਰੱਖਣ ਦਾ ਵੀ ਦਾਅਵਾ ਕਰ ਚੁੱਕਿਆ ਹੈ ਦੇਸ਼ਾਂ ਦੀ ਗੁੱਟਬੰਦੀ ਜੱਗ ਜ਼ਾਹਿਰ ਹੈ ਦਰਅਸਲ ਇਹ ਸਮਾਂ ਤਾਂ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਾਉਣ ਲਈ ਇੱਕ ਦੂਜੇ ਦੇਸ਼ ਦੀ ਸਹਾਇਤਾ ਕਰਨ ਜਾਂ ਬਿਮਾਰੀ ਦੀ ਵੈਕਸੀਨ ਲੱਭਣ ਦਾ ਸੀ ਪਰ ਕੁਝ ਦੇਸ਼ ਆਪਣੇ ਸਹਾਇਤਾ ਲਈ ਹੱਥ ਵਧਾਉਣ ਦੀ ਬਜਾਇ ਆਪਣੇ ਪਰ ਤੋਲਣ ਲੱਗੇ ਹਨ ਔਖੇ ਸਮਿਆਂ ‘ਚ ਭਾਰਤ-ਪਾਕਿ ਵੀ ਇੱਕ ਦੂਜੇ ਨੂੰ ਮੱਦਦ ਦੀ ਪੇਸ਼ਕਸ ਕਰਦੇ ਹਨ ਰਹੇ ਤਾਜ਼ਾ ਮਾਮਲੇ ‘ਚ ਅਮਰੀਕਾ ਨੇ ਆਪਣੇ ਕੱਟੜ ਵਿਰੋਧੀ ਇਰਾਨ ਨੂੰ ਵੀ ਮੱਦਦ ਦੀ ਪੇਸ਼ਕਸ਼ ਕੀਤੀ ਹੈ
ਪਰ ਚੀਨ ਤੇ ਉੱਤਰੀ ਕੋਰੀਆ ਦੇ ਇਰਾਦੇ ਆਪਣੀ ਰੱਖਿਆ ਦੀ ਬਜਾਇ ਅਮਨ ਲਈ ਖ਼ਤਰਨਾਕ ਹਨ ਮੁਸੀਬਤ ‘ਚ ਘਿਰੀ ਮਨੁੱਖਤਾ ਨਾਲ ਹਮਦਰਦੀ ਕਰਨ ਦੀ ਬਜਾਇ ਹਥਿਆਰਾਂ ਦੀ ਪਰਖ਼ ਸੰਵੇਦਨਹੀਣਤਾਂ ਦੀ ਵੀ ਨਿਸ਼ਾਨੀ ਹੈ ਭਾਰਤ ਸਮੇਤ ਹੋਰ ਮੁਲਕਾਂ ਨੂੰ ਸੁਚੇਤ ਰਹਿਣਾ ਪਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।