Sunam News: ਕਿਉਂ ਕੀਤਾ ਕਿਸਾਨਾਂ ਨੇ ਚੱਕਾ ਜਾਮ, ਇੱਥੇ ਜਾਣੋ ਪੂਰਾ ਮਾਮਲਾ

Sunam News
ਤਸਵੀਰ : ਕਿਸਾਨ ਆਗੂਆਂ ਵੱਲੋਂ ਰੋਕਿਆ ਰਾਸਤਾ ਤੇ ਕੀਤਾ ਚੱਕਾ ਜਾਮ। ਤਸਵੀਰ : ਕਰਮ ਥਿੰਦ

ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਿਆ ਜਾ ਰਿਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਕਿਸਾਨ | Sunam News

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। Sunam News: ਸਥਾਨਕ ਆਈਟੀਆਈ ਚੌਂਕ ਨੇੜੇ ਓਵਰਬ੍ਰਿਜ ਕੋਲ ਕਿਸਾਨਾਂ ਨੂੰ ਪ੍ਰਸ਼ਾਸਨ ਵੱਲੋਂ ਬਠਿੰਡਾ ਵੱਲ ਜਾਣ ਨੂੰ ਰੋਕਣ ਸਬੰਧੀ ਕਿਸਾਨਾਂ ਵੱਲੋਂ ਓਵਰ ਬਰਿਜ ਦਾ ਰਾਸਤਾ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਮੌਕੇ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਹਿਮਤ ਕਰਕੇ ਜਾਣ ਦਿੱਤਾ ਗਿਆ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਦੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਜਿਸ ਨੂੰ ਲੈ ਕੇ ਅੱਜ ਵੱਖ-ਵੱਖ ਥਾਵਾਂ ਤੋਂ ਉਥੇ ਇਕੱਠੇ ਹੋ ਕੇ ਪਹੁੰਚ ਰਹੇ ਹਨ।

ਇਹ ਖਬਰ ਵੀ ਪੜ੍ਹੋ : ਆਨਲਾਇਨ ਨੌਕਰੀ ਤੇ ਵੱਧ ਮੁਨਾਫ਼ੇ ਦਾ ਲਾਲਚ ਪਿਆ ਮਹਿੰਗਾ, 21.88 ਲੱਖ ਗਵਾਏ

ਅੱਜ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਓਵਰ ਬ੍ਰਿਜ ਉੱਪਰ ਇੱਕ ਬਜ਼ੁਰਗ ਨਾਲ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਤਿੱਖੀ ਬਹਿਸ ਹੋ ਗਈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੇ ਮਾਮਲਾ ਸੁਲਝਾਇਆ ਗਿਆ ਤੇ ਉਨ੍ਹਾਂ ਨੂੰ ਉਨ੍ਹਾਂ ਦੀ ਬੱਸ ਰਾਹੀ ਜਾਨ ਦਿੱਤਾ ਗਿਆ। ਜਦੋਂ ਸੰਬੰਧ ਦੇ ’ਚ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਹਰ ਰੋਜ਼ ਦੀ ਤਰ੍ਹਾਂ ਚੈੱਕਿੰਗ ਲਈ ਖੜੇ ਹਾਂ, ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾ ਰਿਹਾ। Sunam News