ਕੌਣ ਹਨ ਲੁਧਿਆਣਾ ਪੱਛਮੀ ਤੋਂ ‘ਆਪ’ ਦੇ ਉਮੀਦਵਾਰ Sanjeev Arora, ਕਾਰੋਬਾਰ ’ਚ ਐ ਵੱਡਾ ਨਾਂਅ

ਕੌਣ ਹਨ ਲੁਧਿਆਣਾ ਪੱਛਮੀ ਤੋਂ ‘ਆਪ’ ਦੇ ਉਮੀਦਵਾਰ Sanjeev Arora, ਕਾਰੋਬਾਰ ’ਚ ਐ ਵੱਡਾ ਨਾਂਅ

ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਖਾਲੀ ਸੀਟ ’ਤੇ ਆਮ ਆਦਮੀ ਪਾਰਟੀ ਨੇ ਉਤਾਰਿਆ ਚੋਣ ਮੈਦਾਨ ’ਚ | Who is Sanjeev Arora

Who is Sanjeev Arora: ਲੁਧਿਆਣਾ (ਜਸਵੀਰ ਸਿੰਘ ਗਹਿਲ)। ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਦੀ ਉਪ ਚੋਣ ਲਈ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ਜੋ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਮੌਤ ਤੋਂ ਬਾਅਦ ਖ਼ਾਲੀ ਹੋ ਗਈ ਸੀ। ਇਸ ’ਤੇ ਹੁਣ ਤਕਰੀਬਨ ਸਵਾ ਮਹੀਨੇ ਬਾਅਦ ਜ਼ਿਮਨੀ ਚੋਣ ਹੋਣ ਜਾ ਰਹੀ ਹੈ।

58 ਸਾਲਾ ਸੰਜੀਵ ਅਰੋੜਾ ਨੂੰ ਮਾਰਚ 2022 ਵਿੱਚ ‘ਆਪ’ ਤੋਂ ਰਾਜ ਸਭਾ ਦੀ ਟਿਕਟ ਮਿਲੀ ਸੀ, ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ। ਅਰੋੜਾ ਲੁਧਿਆਣਾ ਤੋਂ ਤੀਜੇ ਰਾਜ ਸਭਾ ਮੈਂਬਰ ਬਣੇ। ਜਦੋਂ ਕਿ ਇਸ ਤੋਂ ਪਹਿਲਾਂ ਸਤਪਾਲ ਮਿੱਤਲ ਅਤੇ ਲਾਲਾ ਲਾਜਪਤ ਰਾਏ ਰਾਜ ਸਭਾ ਵਿੱਚ ਭਾਜਪਾ ਦੀ ਨੁਮਾਇੰਦਗੀ ਕਰ ਚੁੱਕੇ ਹਨ। Who is Sanjeev Arora

ਹੁਣ ‘ਆਪ’ ਨੇ ਉਪ ਚੋਣ ਵਿੱਚ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜੋ ਇੱਕ ਰੀਅਲ ਅਸਟੇਟ ਕਾਰੋਬਾਰੀ ਤੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਹਨ। ਅਰੋੜਾ ਦਾ ਕਾਰੋਬਾਰ ਰੀਅਲ ਅਸਟੇਟ, ਟੈਕਸਟਾਈਲ ਤੇ ਧਾਤ ਉਦਯੋਗਾਂ ਤੱਕ ਫੈਲਿਆ ਹੋਇਆ ਹੈ। ਅਰੋੜਾ ਦਾ ਗੁਰੂਗ੍ਰਾਮ ’ਚ ਇੱਕ ਵੱਡਾ ਕੱਪੜਾ ਕਾਰੋਬਾਰ ਹੈ ਜੋ 1986 ਤੋਂ ਇਸ ਕਾਰੋਬਾਰ ਵਿੱਚ ਹਨ। ਉਹ ਰਿਤੇਸ ਇੰਡਸਟਰੀਜ ਲਿਮਟਿਡ ਦੇ ਨਾਂਅ ਨਾਲ ਇੱਕ ਸਫਲ ਕਾਰੋਬਾਰ ਚਲਾ ਰਹੇ ਹਨ।

Who is Sanjeev Arora

ਉਨ੍ਹਾਂ ਆਪਣਾ ਕੰਮ ਵਰਜੀਨੀਆ, ਅਮਰੀਕਾ ਵਿੱਚ ਆਪਣਾ ਨਿਰਯਾਤ ਦਫਤਰ ਖੋਲ੍ਹ ਕੇ ਸ਼ੁਰੂ ਕੀਤਾ। 2006 ਤੋਂ ਬਾਅਦ ਅਰੋੜਾ ਨੇ ਕੰਪਨੀ ਦਾ ਨਾਂਅ ਬਦਲ ਕੇ ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼ ਲਿਮਟਿਡ ਰੱਖ ਕੇ ਰੀਅਲ ਅਸਟੇਟ ’ਚ ਵਿਭਿੰਨਤਾ ਲਿਆਂਦੀ।

ਉਸਨੇ ਲੁਧਿਆਣਾ ਵਿੱਚ ਇੱਕ ਅਤਿ-ਆਧੁਨਿਕ ਉਦਯੋਗਿਕ ਪਾਰਕ ਵਿਕਸਤ ਕੀਤਾ ਹੈ। ਇਸ ਪ੍ਰੋਜੈਕਟ ਵਿੱਚ ਲਗਭਗ 70 ਉਦਯੋਗ ਪਹਿਲਾਂ ਹੀ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਸਾਲ 2019 ਵਿੱਚ ਅਰੋੜਾ ਨੇ ਮੇਕ ਇਨ ਇੰਡੀਆ ਯੋਜਨਾ ਦੇ ਤਹਿਤ ਸਜੂਕੀ ਮੋਟਰਜ਼ ਗੁਜਰਾਤ ਪਲਾਂਟ ਨਾਲ ਗੱਠਜੋੜ ਕਰਕੇ ਟੈਨਰੋਨ ਲਿਮਟਿਡ ਦੇ ਨਾਂਅ ਤੇ ਸ਼ੈਲੀ ਹੇਠ ਧਾਤ ਦੇ ਕਾਰੋਬਾਰ ’ਚ ਪ੍ਰਵੇਸ਼ ਕੀਤਾ। ਵਰਤਮਾਨ ਵਿੱਚ ਕੰਪਨੀ ਪਿਛਲੇ 3 ਸਾਲਾਂ ਤੋਂ 50 ਫੀਸਦੀ ਤੋਂ ਵੱਧ ਦੀ ਸੀਏਜੀਆਰ ਨਾਲ ਵਧ ਰਹੀ ਹੈ।

ਵਿੱਤੀ ਸਾਲ 22-23 ਵਿੱਚ ਇਸਦਾ ਅਨੁਮਾਨਿਤ ਟਰਨਓਵਰ 700 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਹੇਠ ‘ਫੇਮੇਲਾ’ ਕੰਪਨੀ ਦੇ ਤਹਿਤ ਫੇਮੇਲਾ ਫੈਸਨ ਲਿਮਟਿਡ ਨਾਮਕ ਇੱਕ ਔਰਤਾਂ ਦੇ ਕੱਪੜਿਆਂ ਦਾ ਬ੍ਰਾਂਡ ਲਾਂਚ ਕੀਤਾ ਗਿਆ ਹੈ। ਅਰੋੜਾ ਸਿਰਫ ਕਾਰੋਬਾਰ ਹੀ ਨਹੀਂ, ਸਮਾਜਿਕ ਕੰਮਾਂ ’ਚ ਵੀ ਸਰਗਰਮ ਹੈ।

ਉਹ ਪੰਜਾਬ ਕਿ੍ਰਕਟ ਐਸੋਸੀਏਸ਼ਨ, ਵੇਦ ਮੰਦਰ ਟਰੱਸਟ ਤੇ ਸਤਲੁਜ ਕਲੱਬ ਵਰਗੀਆਂ ਕਈ ਸੰਸਥਾਵਾਂ ਨਾਲ ਜੁੜੇ ਹੋਏ ਹਨ। ਪਿਛਲੇ ਸਾਲ ਅਕਤੂਬਰ ’ਚ ਈਡੀ ਨੇ ਮਨੀ ਲਾਂਡਰਿੰਗ ਮਾਮਲੇ ’ਚ ਲੁਧਿਆਣਾ ਸਥਿਤ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ ਸੀ। ਉਨ੍ਹਾਂ ’ਤੇ ਧੋਖਾਧੜੀ ਰਾਹੀਂ ਜਮੀਨ ਹਾਸਲ ਕਰਨ ਦਾ ਦੋਸ਼ ਸੀ।

LEAVE A REPLY

Please enter your comment!
Please enter your name here