WHO ਨੇ ਕੋਰੋਨਾ ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨਿਆ

Corona India

ਡਬਲਿਊਐੱਚਓ ਨੇ ਕੋਰੋਨਾ ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨਿਆ

ਜੇਨੇਵਾ (ਏਜੰਸੀ)। ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਚੀਨ ਸਮੇਤ ਦੁਨੀਆਂ ਭਰ ਦੇ ਹੋਰ ਦੇਸ਼ਾਂ ‘ਚ ਫੈਲੇ ਕੋਰੋਨਾ ਵਾਇਰਸ Corona Virus ਨੂੰ ਵਿਸ਼ਵ ਸਿਹਤ ਐਮਰਜੈਂਸੀ ਐਲਾਨ ਦਿੱਤਾ ਹੈ। ਡਬਲਿਊ ਐੱਚ ਓ ਦੀ ਐਮਰਜੈਂਸੀ ਕਮੇਟੀ ਨੇ ਵੀਰਵਾਰ ਨੂੰ ਇਸ ਸਬੰਧੀ ਬੈਠਕ ਕੀਤੀ। ਕਮੇਟੀ ਨੇ ਕਿਹਾ ਕਿ ਕਮੇਟੀ ਦਾ ਮੰਨਣਾ ਹੈ ਕਿ ਵਾਇਰਸ ਨੂੰ ਫੈਲਣ ਤੋਂ ਰੋਕਣਾ ਅਜੇ ਵੀ ਸੰਭਵ ਹੈ, ਬਸ਼ਰਤੇ ਕਿ ਰੋਗ ਦਾ ਅਸਾਨੀ ਨਾਲ ਪਤਾ ਲਾਉਣ ਲਈ ਮਜ਼ਬੂਤ ਉਪਾਅ ਕੀਤੇ ਜਾਣ। ਡਬਲਿਊ ਐੱਚ ਓ ਮੁਖੀ ਨੇ ਪੱਤਰਕਾਰ ਕਾਨਫਰੰਸ ‘ਚ ਕਿਹਾ ਕਿ ਅਸੀਂ ਨਹੀਂ ਜਾਣਦੇ ਕਿ ਕਮਜ਼ੋਰ ਸਿਹਤ ਪ੍ਰਣਾਲੀ ਵਾਲੇ ਦੇਸ਼ ‘ਚ ਇਸ ਵਾਇਰਸ ਦਾ ਕੀ ਨੁਕਸਾਨ ਹੋ ਸਕਦਾ ਹੈ। ਸਾਨੂੰ ਇਸ ਸੰਭਾਵਨਾ ਲਈ ਦੇਸ਼ਾਂ ਨੂੰ ਤਿਆਰ ਕਰਨ ‘ਚ ਮੱਦਦ ਕਰਨ ਲਈ ਹੁਣ ਤੋਂ ਕੰਮ ਕਰਨਾ ਚਾਹੀਦਾ ਹੈ। ਇਨ੍ਹਾਂ ਸਾਰੇ ਕਾਰਨਾਂ ‘ਚੋਂ ਕੋਰੋਨਾ ਵਾਇਰਸ ਦੇ ਵਿਸ਼ਵ ਪ੍ਰਕੋਪ ‘ਤੇ ਕੌਮਾਂਤਰੀ ਚਿੰਤਾ ਦਾ ਇੱਕ ਜਨਤਕ ਸਿਹਤ ਐਮਰਜੈਂਸੀ ਐਲਾਨ ਰਿਹਾ ਹਾਂ।

  • ਜ਼ਿਕਰਯੋਗ ਹੈ ਕਿ ਦੁਨੀਆਂ ਭਰ ਦੇ 22 ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ 7836 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
  • ਜਿਸ ‘ਚੋਂ 7711 ਮਾਮਲੇ ਇਕੱਲੇ ਚੀਨ ‘ਚ ਦਰਜ਼ ਹੋਏ ਹਨ।
  • ਭਾਰਤ ਦੇ ਕੇਰਲ ‘ਚ ਵੀ ਕੋਰੋਨਾ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।