ਸ੍ਰੀਨਗਰ ਬਰਫ ਦੀ ਚਿੱਟੀ ਚਾਦਰ ‘ਚ ਲਿਪਟਿਆ

White Blanket Drapes Srinagar After Fresh Snowfall

ਬਰਫਬਾਰੀ ਕਾਰਨ ਠੰਢ  ਵਧੀ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੀ ਗਰਮ ਰੁੱਤ ਦੀ ਰਾਜਧਾਨੀ ਸ੍ਰੀਨਗਰ ਕੱਲ੍ਹ ਦੇਰ ਰਾਤ ਤੋਂ ਹੋਈ ਤਾਜੀ ਬਰਫਬਾਰੀ (Snowfall) ਕਾਰਨ ਚਿੱਟੀ ਚਾਦਰ ‘ਚ ਤਬਦੀਲ ਹੋ ਗਈ ਹੈ ਜਿਸ ਕਾਰਨ ਕੜਾਕੇ ਦੀ ਠੰਢ ਵਧ ਗਈ ਹੈ ਅਤੇ ਆਮ ਜਨ ਜੀਵਨ ਵੀਰਵਾਰ ਨੂੰ ਵੀ ਪ੍ਰਭਾਵਿਤ ਰਿਹਾ। ਸ੍ਰੀਨਗਰ ਅਤੇ ਆਸਪਾਸ ਦੇ ਇਲਾਕਿਆਂ ‘ਚ ਸਵੇਰੇ ਜਦੋਂ ਲੋਕ ਉਠੇ ਤਾਂ ਉਹਨਾਂ ਨੇ ਛੱਤਾਂ, ਪੇੜਾਂ, ਬਿਜਲੀ ਦੀਆਂ ਲਾਈਨਾਂ ਤੋਂ ਇਲਾਵਾ ਖੁੱਲ੍ਹੇ ਮੈਦਾਨਾਂ ਅਤੇ ਸੜਕਾਂ ਨੂੰ ਚਿੱਟੀ ਚਾਦਰ ‘ਚ ਲਿਪਟਿਆ ਦੇਖਿਆ। ਲੋਕਾਂ ਨੇ ਆਪਣੇ ਘਰਾਂ ਦੀਆਂ ਖਿੜਕੀਆਂ ਰਾਹੀਂ ਬਰਫਬਾਰੀ ਦਾ ਮਜ਼ਾ ਲਿਆ।

ਲੋਕਾਂ ਨੇ ਦੋਸ਼ ਲਾਇਆ ਕਿ ਸਵੇਰੇ ਅੱਠ ਵਜ ਤੱਕ ਸ਼ਹਿਰ ‘ਚ ਕੋਈ ਵੀ ਬਰਫ ਸਫਾਈ ਅਭਿਆਨ ਸ਼ੁਰੂ ਨਹੀਂ ਕੀਤਾ ਗਿਆ ਸੀ। ਨਾਤੀਪੋਰਾ ਨਿਵਾਸੀ ਅਬਦੁਲ ਰਾਸ਼ਿਦ ਨੇ ਕਿਹਾ ਕਿ ਮੁੱਖ ਸੜਕਾਂ ਤੋਂ ਬਰਫ ਨੂੰ ਸਾਫ ਨਹੀਂ ਕੀਤਾ ਗਿਆ, ਅਜਿਹੇ ‘ਚ ਅੰਦਰੂਨੀ ਸੜਕਾਂ ਦੀ ਸਥਿਤੀ ਦੀ ਕਲਪਨਾ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਦੀ ਰਿਪੋਰਟ ਰਾਜਬਾਗ, ਦਾਲਗੇਟ, ਰੇਡੀਓ ਕਸ਼ਮੀਰ ਅਤੇ ਬਟਮਾਲੂ ਇਲਾਕਿਆਂ ਤੋਂ ਵੀ ਪ੍ਰਾਪਤ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here