Public Holiday: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਫਰਵਰੀ ਮਹੀਨੇ ਦੀ ਸ਼ੁਰੂਆਤ ਵੀ ਛੁੱਟੀਆਂ ਨਾਲ ਹੋਈ ਹੈ। ਅੱਜ ਐਤਵਾਰ ਹੈ, ਅੱਜ ਹਫਤਾਵਾਰੀ ਛੁੱਟੀ ਹੈ। ਭਲਕੇ ਬਸੰਤ ਪੰਚਮੀ ਦਾ ਤਿਉਹਾਰ ਹੈ। ਜਿਸ ਕਰਕੇ ਜ਼ਿਆਦਾਤਰ ਸੂਬਿਆਂ ’ਚ ਕਾਲਜ਼ ਤੇ ਸਕੂਲਾਂ ਤੋਂ ਇਲਾਵਾ ਕਾਫੀ ਅਦਾਰੇ ਬੰਦ ਰਹਿਣਗੇ। ਪੰਜਾਬ ’ਚ ਸਰਕਾਰੀ ਕਲੰਡਰ ਅਨੁਸਾਰ 2 ਫਰਵਰੀ ਨੂੰ ਵੀ ਬਸੰਤ ਪੰਚਮੀ ਦੀ ਛੁੱਟੀ (ਰਾਖਵੀਂ) ਹੈ। ਪ੍ਰਾਈਵੇਟ ਸਕੂਲਾਂ ’ਚ ਭਲਕੇ ਭਾਵ (ਸੋਮਵਾਰ) ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਖਬਰ ਵੀ ਪੜ੍ਹੋ : Gujarat: ਗੁਜਰਾਤ ’ਚ ਵੱਡਾ ਹਾਦਸਾ, ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ਖੱਡ ’ਚ ਡਿੱਗੀ, 5 ਦੀ ਮੌਤ
ਬਸੰਤ ਪੰਚਮੀ ਦਾ ਤਿਉਹਾਰ 3 ਫਰਵਰੀ ਨੂੰ ਮਨਾਇਆ ਜਾਵੇਗਾ। ਇਸ ਕਾਰਨ ਜ਼ਿਆਦਾਤਰ ਥਾਵਾਂ ’ਤੇ ਛੁੱਟੀ ਰਹੇਗੀ। ਹਾਲਾਂਕਿ ਪੰਜਾਬ ’ਚ ਬਸੰਤ ਪੰਚਮੀ ਦੀ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਹੈ। ਪਰ ਕਈ ਪ੍ਰਾਈਵੇਟ ਸਕੂਲ ਆਪਣੇ ਪੱਧਰ ’ਤੇ ਬਸੰਤ ਪੰਚਮੀ ਦੀ ਛੁੱਟੀ ਕਰ ਸਕਦੇ ਹਨ। ਬਸੰਤ ਪੰਚਮੀ ਦਾ ਤਿਉਹਾਰ ਭਾਰਤ ਦੇ ਕਈ ਸੂਬਿਆਂ ’ਚ ਮਨਾਇਆ ਜਾਂਦਾ ਹੈ। ਜਿਸ ਵਿੱਚ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਉੱਤਰਪ੍ਰਦੇਸ਼ ਤੇ ਉੜੀਸਾ ਵਰਗੇ ਸੂਬਿਆਂ ਦਾ ਨਾਂਅ ਆਉਂਦਾ ਹੈ। ਇਸ ਦੌਰਾਨ ਇਹ ਸੂਬਿਆਂ ’ਚ ਛੁੱਟੀ ਰਹੇਗੀ।