Param Pita Ji: ਸੱਚੇ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਅਨੁਸਾਰ ਸਰਦਾਰ ਹਰਬੰਸ ਸਿੰਘ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਹਿਲਾ ਨਾਂਅ) ਦਾ ਘਰ ਦਾ ਸਾਰਾ ਸਮਾਨ ਰਾਤ ਵੇਲੇ ਡੇਰੇ ਤੋਂ ਬਾਹਰ ਰਖਵਾ ਦਿੱਤਾ ਗਿਆ। ਸਾਈਂ ਜੀ ਬਿਨਾ ਦੱਸੇ ਆਪਣੇ ਭਾਵੀ ਗੱਦੀਨਸ਼ੀਨ ਦੀ ਸਖ਼ਤ ਪ੍ਰੀਖਿਆ ਲੈ ਰਹੇ ਸਨ। ਸਰਦੀ ਦਾ ਮੌਸਮ ਸੀ। ਹਲਕੀ ਬੂੰਦਾ-ਬਾਂਦੀ ਤੇ ਸਰਦ ਹਵਾਵਾਂ ਚੱਲ ਰਹੀਆਂ ਸਨ। ਅਜਿਹੇ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ-ਛੋਟੇ ਬੱਚਿਆਂ ਤੇ ਪੂਜਨੀਕ ਮਾਤਾ ਜੀ ਸਮੇਤ ਸਾਰੀ ਰਾਤ ਉਸ ਸਮਾਨ ਦੀ ਨਿਗਰਾਨੀ ਲਈ ਖੁੱਲ੍ਹੇ ਅਸਮਾਨ ਹੇਠਾਂ ਗੁਜ਼ਾਰੀ।
ਆਪਣੇ ਪਿਆਰੇ ਸਤਿਗੁਰੂ ਜੀ ਦੀ ਆਗਿਆ ਪਾਲਣ ਦਾ ਅਜਿਹਾ ਉਦਾਹਰਨ ਪ੍ਰਾਪਤ ਹੋਣਾ ਅਸੰਭਵ ਹੈ। ਸਵੇਰੇ ਸੂਰਜ ਚੜ੍ਹਨ ਦੇ ਸਮੇਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਤੇਰਾਵਾਸ ਤੋਂ ਬਾਹਰ ਆਉਂਦੇ ਹੀ ਪੁੱਛਿਆ, ‘‘ਭਾਈ ਸ੍ਰੀ ਜਲਾਲਆਣਾ ਸਾਹਿਬ ਵਾਲੇ ਸਰਦਾਰ ਹਰਬੰਸ ਸਿੰਘ ਕਿੱਥੇ ਹਨ?’’ ਸੰਗਤ ਨੇ ਦੱਸਿਆ ਸਾਈਂ ਜੀ, ਉਹ ਤਾਂ ਆਪ ਜੀ ਦੇ ਹੁਕਮ ਅਨੁਸਾਰ ਆਪਣੇ ਸਮਾਨ ਕੋਲ ਬਾਹਰ ਬੈਠੇ ਹਨ। ਪੂਜਨੀਕ ਬੇਪਰਵਾਹ ਸਾਈਂ ਜੀ ਨੇ ਆਪ ਜੀ ਨੂੰ ਆਪਣੇ ਕੋਲ ਬੁਲਾ ਕੇ ਬਚਨ ਫ਼ਰਮਾਇਆ, ‘‘ਭਾਈ, ਇਹ ਸਮਾਨ ਕਿਸ ਦਾ ਹੈ?’’ ਸਾਰਾ ਪਰਿਵਾਰ ਆਪਣੇ ਪਿਆਰੇ ਸਤਿਗੁਰੂ ਜੀ ਦੇ ਚਰਨਾਂ ’ਚ ਹੱਥ ਜੋੜ ਕੇ ਅਲੌਕਿਕ ਖੇਡ ਨੂੰ ਦੇਖ ਰਿਹਾ ਸੀ।
Read Also : ਕੀ ਇਹ ਪੱਤੇ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ? ਜਾਣੋ ਪੂਜਨੀਕ ਗੁਰੂ ਜੀ ਦੇ ਟਿਪਸ
ਸਾਰਿਆਂ ਨੇ ਨਿਮਰਤਾ ਨਾਲ ਬੇਨਤੀ ਕੀਤੀ, ‘‘ਸਾਈਂ ਜੀ, ਇਹ ਸਭ ਆਪ ਜੀ ਦਾ ਹੀ ਹੈ।’’ ਪੂਜਨੀਕ ਬੇਪਰਵਾਹ ਜੀ ਨੇ ਹੁਕਮ ਫ਼ਰਮਾਇਆ, ‘‘ਜੇਕਰ ਸਾਰੇ ਪਰਿਵਾਰ ’ਚੋਂ ਕਿਸੇ ਦੀ ਵੀ ਅੱਖ ’ਚੋਂ ਇੱਕ ਹੰਝੂ ਆਇਆ ਤਾਂ ਸਤਿਗੁਰੂ ਇਸ ਸਮਾਨ ਨੂੰ ਮਨਜ਼ੂਰ ਨਹੀਂ ਕਰਨਗੇ।’’ ਜਾਰੀ..
ਸਰੋਤ: ਸੱਚੇ ਰੂਹਾਨੀ ਰਹਿਬਰ, ਭਾਗ-2..












