…ਜਦੋਂ ਸਾਨੂੰ ਕਲੱਬ ਵਾਲਿਆਂ ਨੇ ਭਾਰਤੀ ਕੱਪੜੇ ਪਾ ਕੇ ਅੰਦਰ ਜਾਣੋਂ ਰੋਕਿਆ

Clubbers

ਕਈ ਸਾਲ ਪਹਿਲਾਂ (2002) ਦੀ ਗੱਲ ਹੈ ਕਿ ਅਸੀਂ ਕੁਝ ਜਣੇ ਆਪਣੇ ਇੱਕ ਦੋਸਤ ਨਾਲ, ਜੋ ਕਿ ਚੰਡੀਗੜ੍ਹ ਕਲੱਬ ਦਾ ਮੈਂਬਰ ਸੀ, ਨਾਲ ਚੰਡੀਗੜ੍ਹ ਕਲੱਬ ਗਏ। ਬਾਕੀ ਸਾਰਿਆਂ ਨੇ ਪੈਂਟਾਂ ਕਮੀਜ਼ਾਂ ਪਹਿਨੀਆਂ ਹੋਈਆਂ ਸਨ ਪਰ ਦੋ ਲੀਡਰ ਟਾਈਪ ਬੰਦਿਆਂ ਦੇ ਕੁੜਤੇ ਪਜ਼ਾਮੇ ਪਾਏ ਹੋਏ ਸਨ। ਅਸੀਂ ਤਾਂ ਅੰਦਰ ਲੰਘ ਗਏ ਪਰ ਕੁੜਤੇ ਪਜ਼ਾਮੇ ਵਾਲਿਆਂ ਨੂੰ ਗਾਰਡ ਨੇ ਘੇਰ ਲਿਆ ਕਿਉਂਕਿ ਕੁੜਤਾ ਪਜ਼ਾਮਾ ਪਹਿਨ ਕੇ ਅੰਦਰ ਜਾਣਾ ਮਨ੍ਹਾ ਸੀ। ਉਨ੍ਹਾਂ ਨੂੰ ਕਲੱਬ ਵੱਲੋਂ ਉੱਥੇ ਰੱਖੀਆਂ ਹੋਈਆਂ ਮੈਲ਼ੀਆਂ ਜਿਹੀਆਂ ਨਹਿਰੂ ਜੈਕਟਾਂ ਪਹਿਨ ਕੇ ਹੀ ਅੰਦਰ ਜਾਣ ਦਿੱਤਾ ਗਿਆ। ਭਾਰਤੀ ਪਹਿਰਾਵੇ ਦੀ ਅਜਿਹੀ ਬੇਇੱਜ਼ਤੀ ਵੇਖ ਕੇ ਸਾਰੇ ਹੈਰਾਨ ਰਹਿ ਗਏ। Clubbers

ਭਾਰਤ ’ਤੇ ਰਾਜ ਕਰਨ ਸਮੇਂ ਅੰਗਰੇਜ਼ਾਂ ਨੇ ਆਪਣੇ ਮਨੋਰੰਜਨ ਲਈ ਭਾਰਤ ਦੇ ਹਰੇਕ ਵੱਡੇ ਸ਼ਹਿਰ ਵਿੱਚ ਕਲੱਬਾਂ ਦੀ ਉਸਾਰੀ ਕਰਵਾਈ ਸੀ। ਉਹ ਸਿਰਫ ਗੋਰਿਆਂ ਵਾਸਤੇ ਸਨ ਤੇ ਭਾਰਤੀਆਂ ਦਾ ਉੱਥੇ ਜਾਣਾ ਮਨ੍ਹਾ ਸੀ। ‘ਇੰਡੀਅਨਜ਼ ਐਂਡ ਡੌਗਜ਼ ਆਰ ਨੌਟ ਅਲਾਊਡ’ ਵਾਲਾ ਬੋਰਡ ਇਨ੍ਹਾਂ ਵਿੱਚੋਂ ਕਈ ਕਲੱਬਾਂ ਦੇ ਬਾਹਰ ਹੀ ਟੰਗਿਆ ਗਿਆ ਸੀ। ਲਾਰਡ ਮੈਕਾਲੇ (ਜਿਸ ਨੇ ਭਾਰਤੀ ਵਿੱਦਿਅਕ ਢਾਂਚਾ ਤਿਆਰ ਕੀਤਾ ਸੀ) ਨੇ ਅਜ਼ਾਦੀ ਤੋਂ ਬਹੁਤ ਪਹਿਲਾਂ ਭਵਿੱਖਬਾਣੀ ਕੀਤੀ ਸੀ ਕਿ ਸਾਡਾ ਵਿੱਦਿਅਕ ਸਿਸਟਮ ਇੱਕ ਅਜਿਹਾ ਭਾਰਤੀ ਵਰਗ ਪੈਦਾ ਕਰੇਗਾ ਜੋ ਸਿਰਫ ਰੰਗ ਵਿੱਚ ਹੀ ਅੰਗਰੇਜ਼ਾਂ ਤੋਂ ਵੱਖਰਾ ਹੋਵੇਗਾ। ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਸੀ ਕਿ ਜੇ ਕ੍ਰਾਂਤੀ ਨਾ ਹੋਈ ਤਾਂ ਭਾਰਤ ਦੇ ਅਜ਼ਾਦ ਹੋਣ ਨਾਲ ਕੋਈ ਫਰਕ ਨਹੀਂ ਪੈਣਾ। ਗੋਰੇ ਅੰਗਰੇਜ਼ ਚਲੇ ਜਾਣਗੇ ਤੇ ਕਾਲੇ ਅੰਗਰੇਜ਼ ਸੱਤਾ ਵਿੱਚ ਆ ਜਾਣਗੇ। Clubbers

Read This : Shambhu Border: ਸਰਕਾਰ ਤੇ ਕਿਸਾਨਾਂ ਲਈ ਅਹਿਮ ਦੌਰ

ਅੱਜ ਭਾਰਤ ਵਿੱਚ ਚੱਲ ਰਹੇ ਸੈਂਕੜੇ ਕਲੱਬ ਲਾਰਡ ਮੈਕਾਲੇ ਅਤੇ ਸ਼ਹੀਦ ਭਗਤ ਸਿੰਘ ਦੀਆਂ ਭਵਿੱਖਬਾਣੀਆਂ ’ਤੇ ਅੱਖਰ-ਅੱਖਰ ਖਰੇ ਉੱਤਰ ਰਹੇ ਹਨ। ਜਦੋਂ ਗੋਰੇ ਚਲੇ ਗਏ ਤਾਂ ਇਹ ਕਲੱਬ ਭੂਰੇ ਸਾਹਿਬਾਂ (ਭਾਰਤੀਆਂ) ਦੇ ਹੱਥਾਂ ਵਿੱਚ ਆ ਗਏ ਤੇ ਸਿਰਫ ਫਰਾਟੇਦਾਰ ਇੰਗਲਿਸ਼ ਬੋਲਣ ਵਾਲੇ ਅਮੀਰਾਂ, ਤਾਕਤਵਰ ਨੇਤਾਵਾਂ, ਆਈਏਐਸ, ਆਈਪੀਐਸ ਅਤੇ ਸੀਨੀਅਰ ਫੌਜੀ ਅਫਸਰਾਂ ਆਦਿ ਦੇਸ਼ ਦੀ ਕਰੀਮ ਨੂੰ ਹੀ ਮੈਂਬਰਸ਼ਿਪ ਦਿੱਤੀ ਜਾਂਦੀ ਸੀ। ਅਜ਼ਾਦੀ ਲਈ ਜਾਨਾਂ ਵਾਰਨ ਵਾਲੇ, ਜ਼ਮੀਨ-ਜਾਇਦਾਦਾਂ ਕੁਰਕ ਕਰਾਉਣ ਵਾਲੇ ਤੇੇ ਕਾਲੇ ਪਾਣੀਆਂ ਦੀਆਂ ਜੇਲ੍ਹਾਂ ਵਿੱਚ ਸੜਨ ਵਾਲੇ ਅਜ਼ਾਦੀ ਦੇ ਮਤਵਾਲਿਆਂ ਲਈ ਇਨ੍ਹਾਂ ਵਿੱਚ ਕੋਈ ਜਗ੍ਹਾ ਨਹੀਂ ਸੀ। ਅੱਜ ਵੀ ਸਥਿਤੀ ਜਿਉਂ ਦੀ ਤਿਉਂ ਹੈ ਕਿਉਂਕਿ ਮੈਂਬਰਸ਼ਿੱਪ ਫੀਸ ਤੇ ਵੇਟਿੰਗ ਲਿਸਟ ਐਨੀ ਜ਼ਿਆਦਾ ਹੈ ਜੋ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ। Clubbers

ਇਸ ਕਾਰਨ ਅਜ਼ਾਦੀ ਤੋਂ ਬਾਅਦ ਵੀ ਕਈ ਸਾਲਾਂ ਤੱਕ ਇਨ੍ਹਾਂ ਦੇ ਪ੍ਰਬੰਧਕ ਦਿਮਾਗੀ ਤੌਰ ’ਤੇ ਅੰਗਰੇਜ਼ਾਂ ਦੇ ਗੁਲਾਮ ਰਹੇ

ਇਹ ਕਲੱਬ ਕਿਉਂਕਿ ਖੁਦਮੁਖਤਿਆਰ ਸੰਸਥਾਵਾਂ ਹਨ, ਇਸ ਕਾਰਨ ਅਜ਼ਾਦੀ ਤੋਂ ਬਾਅਦ ਵੀ ਕਈ ਸਾਲਾਂ ਤੱਕ ਇਨ੍ਹਾਂ ਦੇ ਪ੍ਰਬੰਧਕ ਦਿਮਾਗੀ ਤੌਰ ’ਤੇ ਅੰਗਰੇਜ਼ਾਂ ਦੇ ਗੁਲਾਮ ਰਹੇ। ਕਲਕੱਤਾ ਦੇ ਬੰਗਾਲ ਕਲੱਬ ਨੇ ਅਜ਼ਾਦੀ ਤੋਂ 12 ਸਾਲ ਬਾਅਦ ਆਪਣੇ ਦਰਵਾਜ਼ੇ ਭਾਰਤੀਆਂ ਵਾਸਤੇ ਖੋਲ੍ਹੇ ਸਨ ਤੇ ਅਗਲੇ ਹੋਰ 8 ਸਾਲ ਤੱਕ ਕਲੱਬ ਦੇ ਬਿ੍ਰਟਿਸ਼ ਪ੍ਰਧਾਨ ਨੂੰ ਹਟਾਉਣ ਦੀ ਹਿੰਮਤ ਨਾ ਕੀਤੀ। ਮੁੰਬਈ ਦੇ ਇੱਕ ਅਜਿਹੇ ਹੀ ਕਲੱਬ ਨੇ ਅਜ਼ਾਦੀ ਤੋਂ ਕਈ ਸਾਲ ਬਾਅਦ ਤੱਕ ਵੀ ‘ਇੰਡੀਅਨਜ਼ ਐਂਡ ਡੌਗਜ਼ ਨੌਟ ਅਲਾਊਡ’ ਵਾਲਾ ਬੋਰਡ ਨਹੀਂ ਸੀ ਉਤਾਰਿਆ। ਜਦੋਂ ਕੁਝ ਦੇਸ਼ ਭਗਤਾਂ ਨੇ ਕਲੱਬ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਤਾਂ ਜਾ ਕੇ ਇਹ ਬੋਰਡ ਹਟਾਇਆ ਗਿਆ। Clubbers

ਕਲੱਬ ਪੁਰਾਣੀਆਂ ਰਵਾਇਤਾਂ ਜਾਰੀ ਰੱਖਣ ਜਾਂ ਖਤਮ ਕਰਨ ਲਈ ਮੈਂਬਰਾਂ ਵਿੱਚ ਟਕਰਾਓ ਦਾ ਮੈਦਾਨ ਬਣਦੇ ਜਾ ਰਹੇ ਹਨ

ਇਹ ਕਲੱਬ ਪੁਰਾਣੀਆਂ ਰਵਾਇਤਾਂ ਜਾਰੀ ਰੱਖਣ ਜਾਂ ਖਤਮ ਕਰਨ ਲਈ ਮੈਂਬਰਾਂ ਵਿੱਚ ਟਕਰਾਓ ਦਾ ਮੈਦਾਨ ਬਣਦੇ ਜਾ ਰਹੇ ਹਨ। ਦਿੱਲੀ ਦਾ ਜ਼ਿਮਖਾਨਾ ਕਲੱਬ 1913 ਵਿੱਚ ਬਣਿਆ ਸੀ। ਨਵੀਂ ਦਿੱਲੀ ਦੀ 28 ਏਕੜ ਜ਼ਮੀਨ ਇਸ ਦੇ ਕਬਜ਼ੇ ਹੇਠ ਹੈ ਜਿਸ ਦਾ ਬਜ਼ਾਰੀ ਮੁੱਲ ਇਸ ਵੇਲੇ ਅਰਬਾਂ-ਖਰਬਾਂ ਵਿੱਚ ਹੈ। ਪਰ ਇਹ ਕਲੱਬ ਵੀ ਪੁਰਾਣੀਆਂ ਬਿ੍ਰਟਿਸ਼ ਰਵਾਇਤਾਂ ਨੂੰ ਪ੍ਰੇਤ ਵਾਂਗ ਚੰਬੜਿਆ ਹੋਇਆ ਹੈ। 1991 ਵਿੱਚ ਇਸ ਕਲੱਬ ਨੇ ਅਮਰੀਕਾ ਵਿੱਚ ਭਾਰਤ ਦੇ ਰਹਿ ਚੁੱਕੇ ਰਾਜਦੂਤ ਅਤੇ ਤਿੰਨ ਵਾਰ ਦੇ ਰਾਜ ਸਭਾ ਮੈਂਬਰ ਪਵਨ ਕੁਮਾਰ ਵਰਮਾ ਨੂੰ ਇਸ ਲਈ ਅੰਦਰ ਜਾਣ ਤੋਂ ਰੋਕ ਦਿੱਤਾ ਕਿਉਂਕਿ ਉਸ ਨੇ ਕੁੜਤਾ ਪਜ਼ਾਮਾ ਪਹਿਨਿਆ ਹੋਇਆ ਸੀ। Clubbers

2013 ਵਿੱਚ ਇਸ ਕਲੱਬ ਨੇ ਭੁਟਾਨ ਦੇ ਇੱਕ ਬਹੁਤ ਹੀ ਸੀਨੀਅਰ ਬੋਧੀ ਭਿਖਸ਼ੂ ਨੂੰ ਅੰਦਰ ਨਾ ਆਉਣ ਦਿੱਤਾ

ਵਰਨਣਯੋਗ ਹੈ ਕਿ ਵਰਮਾ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਇਸ ਕਲੱਬ ਦਾ ਮੈਂਬਰ ਸੀ। ਜਦੋਂ ਵਰਮਾ ਧਰਨਾ ਲਾ ਕੇ ਗੇਟ ਦੇ ਸਾਹਮਣੇ ਬੈਠ ਗਿਆ ਤਾਂ ਮਜ਼ਬੂਰਨ ਕਲੱਬ ਦੇ ਉਸ ਵੇਲੇ ਦੇ ਪ੍ਰਧਾਨ ਐਡਮਿਰਲ ਜੇ ਤਹਿਲਿਆਨੀ ਨੂੰ ਨਿਯਮ ਬਦਲਣੇ ਪਏ। ਪਰ ਪੁਰਾਣੀਆਂ ਆਦਤਾਂ ਜਲਦੀ ਖਤਮ ਨਹੀਂ ਹੁੰਦੀਆਂ। 2013 ਵਿੱਚ ਇਸ ਕਲੱਬ ਨੇ ਭੁਟਾਨ ਦੇ ਇੱਕ ਬਹੁਤ ਹੀ ਸੀਨੀਅਰ ਬੋਧੀ ਭਿਖਸ਼ੂ ਨੂੰ ਅੰਦਰ ਨਾ ਆਉਣ ਦਿੱਤਾ ਕਿਉਂਕਿ ਉਸ ਨੇ ਆਪਣਾ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਸੀ। ਅਜਿਹੇ ਹੀ ਇੱਕ ਹੋਰ ਕਲੱਬ, ਦਿੱਲੀ ਗੋਲਫ ਕਲੱਬ ਨੇ 2017 ਵਿੱਚ ਮੇਘਾਲਿਆ ਦੀ ਇੱਕ ਚੋਟੀ ਦੀ ਮਨੁੱਖੀ ਅਧਿਕਾਰ ਕਾਰਕੁੰਨ ਤੇਨ ਲਿੰਗਦੋਹ ਨੂੰ ਕਲੱਬ ਵਿੱਚੋਂ ਕੱਢ ਦਿੱਤਾ ਸੀ ਕਿਉਂਕਿ ਉਸ ਨੇ ਵੀ ਆਪਣੇ ਸੂਬੇ ਦਾ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਸੀ। Clubbers

ਪਰ ਕਲੱਬ ਨੇ ਆਪਣੇ ਨਿਯਮ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ

ਕਲੱਬ ਵਾਲਿਆਂ ਨੇ ਉਸ ਦੇ ਮੂੰਹ ’ਤੇ ਹੀ ਕਹਿ ਦਿੱਤਾ ਸੀ ਉਹ ਕਿਸੇ ਨੌਕਰਾਣੀ ਵਰਗੀ ਲੱਗਦੀ ਹੈ। ਇਸ ’ਤੇ ਅਖਬਾਰਾਂ ਵਿੱਚ ਬਹੁਤ ਹੰਗਾਮਾ ਮੱਚਿਆ ਸੀ ਪਰ ਕਲੱਬ ਨੇ ਆਪਣੇ ਨਿਯਮ ਬਦਲਣ ਤੋਂ ਇਨਕਾਰ ਕਰ ਦਿੱਤਾ ਸੀ। 1855 ਈ: ਵਿੱਚ ਬਣੇ ਕਲਕੱਤਾ ਦੇ ਟਾਲੀਗੰਜ ਕਲੱਬ (ਕੁੱਲ ਰਕਬਾ 110 ਏਕੜ) ਵੀ ਬੰਗਾਲ ਵਿੱਚ ਹੁੰਦੇ ਹੋਏ ਵੀ ਬੰਗਾਲੀ ਧੋਤੀ ਕੁੜਤਾ ਪਹਿਨਣ ਵਾਲਿਆਂ ਨੂੰ ਪ੍ਰਵੇਸ਼ ਨਹੀਂ ਕਰਨ ਦਿੰਦਾ, ਜਦੋਂ ਕਿ ਜ਼ੀਨਸ ਤੇ ਟੀ ਸ਼ਰਟ ’ਤੇ ਕੋਈ ਪਾਬੰਦੀ ਨਹੀਂ ਹੈ। ਇਸ ਕਲੱਬ ਨੇ 2021 ਵਿੱਚ ਤਾਮਿਲ ਸਟਾਈਲ ਧੋਤੀ (ਵੇਸ਼ਠੀ) ਕੁੜਤਾ ਪਹਿਨਣ ਵਾਲੇ ਸਾਬਕਾ ਕੇਂਦਰੀ ਮੰਤਰੀ ਪੀ. ਚਿੰਦਬਰਮ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਮੂੰਹ ਦੀ ਖਾਣੀ ਪਈ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਧੋਤੀ ਕੁੜਤਾ ਪਹਿਨਦੇ ਹਨ। Clubbers

ਵਰਤਾਰੇ ਤੋਂ ਤਾਂ ਇਹੀ ਲੱਗਦਾ ਹੈ ਕਿ ਕਿਸੇ ਦਿਨ ਕਸੌਲੀ ਕਲੱਬ ਦਾ ਪ੍ਰਧਾਨ ਉਨ੍ਹਾਂ ਨੂੰ ਵੀ ਅੰਦਰ ਜਾਣ ਤੋਂ ਰੋਕ ਦੇਵੇ

ਉਪਰੋਕਤ ਵਰਤਾਰੇ ਤੋਂ ਤਾਂ ਇਹੀ ਲੱਗਦਾ ਹੈ ਕਿ ਕਿਸੇ ਦਿਨ ਕਸੌਲੀ ਕਲੱਬ ਦਾ ਪ੍ਰਧਾਨ (ਜੋ ਬਿ੍ਰਗੇਡੀਅਰ ਰੈਂਕ ਦਾ ਹੁੰਦਾ ਹੈ) ਉਨ੍ਹਾਂ ਨੂੰ ਵੀ ਅੰਦਰ ਜਾਣ ਤੋਂ ਰੋਕ ਦੇਵੇ। ਇਹ ਕਲੱਬ ਬਿ੍ਰਟਿਸ਼ ਸੱਭਿਆਚਾਰ ਦੀਆਂ ਭਾਰਤ ਵਿੱਚ ਆਖਰੀ ਨਿਸ਼ਾਨੀਆਂ ਹਨ ਜੋ ਅਜੇ ਵੀ ਵਧ-ਫੁੱਲ ਰਹੀਆਂ ਹਨ। ਸਾਡੇ ਲੋਕਾਂ ਨੂੰ ਰੀਸ ਕਰਨ ਦੀ ਬਹੁਤ ਬੁਰੀ ਆਦਤ ਹੈ। ਚੰਡੀਗੜ੍ਹ ਸ਼ਹਿਰ ਦੀ ਸਥਾਪਨਾ ਅਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਵਜੋਂ 1953 ਵਿੱਚ ਹੋਈ ਸੀ। ਭਾਵ ਚੰਡੀਗੜ੍ਹ ਕਲੱਬ ਵੀ ਉਸ ਤੋਂ ਬਾਅਦ ਜਾਂ ਆਸ-ਪਾਸ ਹੀ ਬਣਿਆ ਹੋਵੇਗਾ। ਇਸ ਦੇ ਪ੍ਰਬੰਧਕਾਂ ਨੇ ਪੁਰਾਣੇ ਕਲੱਬਾਂ ਕੋਲੋਂ ਕੋਈ ਚੰਗੀ ਗੱਲ ਭਾਵੇਂ ਨਾ ਸਿੱਖੀ ਹੋਵੇ, ਪਰ ਕੱਪੜੇ ਦੇ ਅਧਾਰ ’ਤੇ ਭੇਦਭਾਵ ਕਰਨਾ ਜ਼ਰੂਰ ਸਿੱਖ ਲਿਆ ਹੈ। ਭਾਰਤ ਵਿੱਚ ਖਾਣ-ਪੀਣ ਵਾਲੀ ਸ਼ਾਇਦ ਹੀ ਕੋਈ ਹੋਰ ਸੰਸਥਾ ਹੋਵੇ। Clubbers

ਜਿੱਥੇ ਇਸ ਤਰ੍ਹਾਂ ਭਾਰਤੀ ਪਹਿਰਾਵੇ ਦੀ ਬੇਇੱਜ਼ਤੀ ਹੁੰਦੀ ਹੋਵੇ। ਫਾਈਵ ਸਟਾਰ, ਸੈਵਨ ਸਟਾਰ ਹੋਟਲ ਤੱਕ ਤੁਸੀਂ ਕੁਝ ਵੀ ਪਹਿਨ ਕੇ ਜਾ ਸਕਦੇ ਹੋ। ਕਲੱਬ ਭਾਵੇਂ ਅੰਦਰੂਨੀ ਤੌਰ ’ਤੇ ਖੁਦਮੁਖਤਿਆਰ ਹਨ, ਪਰ ਵਿਸ਼ੇਸ਼ ਹਾਲਾਤ ਵਿੱਚ ਸਰਕਾਰ ਇਨ੍ਹਾਂ ਨੂੰ ਆਪਣੇ ਅਧਿਕਾਰ ਹੇਠ ਕਰ ਸਕਦੀ ਹੈ। ਦਿੱਲੀ ਜਿਮਖਾਨਾ ਕਲੱਬ ਨਾਲ ਅਜਿਹਾ ਹੀ ਹੋਇਆ ਸੀ ਜਦੋਂ ਪੈਸੇ ਗਬਨ ਕਰਨ ਦੇ ਮਾਮਲੇ ਵਿੱਚ ਪ੍ਰਧਾਨ ਤੇ ਵਿਰੋਧੀ ਧਿਰ ਦਰਮਿਆਨ ਮਾਮਲਾ ਬੇਹੱਦ ਗੰਭੀਰ ਹੋ ਗਿਆ ਸੀ। ਕੇਂਦਰ ਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਕਲੱਬਾਂ ਨੂੰ ਬਿ੍ਰਟਿਸ਼ ਮਾਨਸਿਕਤਾ ਤਿਆਗ ਕੇ ਸਮਾਂ ਵਿਹਾ ਚੁੱਕੇ ਨਿਯਮ ਬਦਲਣ ਲਈ ਸਖਤ ਹੁਕਮ ਜਾਰੀ ਕਰਨ। ਜੇ ਇਹ ਆਪਣੇ ਨਿਯਮ ਨਹੀਂ ਬਦਲਦੇ ਤਾਂ ਇਨ੍ਹਾਂ ਨੂੰ ਆਪਣੇ ਕੰਟਰੋਲ ਹੇਠ ਲੈ ਲੈਣ। Clubbers

ਬਲਰਾਜ ਸਿੰਘ ਸਿੱਧੂ ਏਆਈਜੀ
ਪੰਡੋਰੀ ਸਿੱਧਵਾਂ ਮੋ. 95011-00062

LEAVE A REPLY

Please enter your comment!
Please enter your name here