ਬ੍ਰੇਕ ਫੇਲ੍ਹ ਹੋਣ ’ਤੇ ਕੰਟੇਨਰ ਨੇ 38 ਲੋਕਾਂ ਨੂੰ ਕੁਚਲਿਆ, 10 ਦੀ ਮੌਤ

Accident

ਬ੍ਰੇਕ ਫੇਲ੍ਹ ਹੋਣ ’ਤੇ ਕੰਟੇਨਰ ਨੇ 38 ਲੋਕਾਂ ਨੂੰ ਕੁਚਲਿਆ, 10 ਦੀ ਮੌਤ

ਮਹਾਂਰਾਸ਼ਟਰ। ਮਹਾਂਰਾਸ਼ਟਰ ਦੇ ਧੂਲੇ ‘ਚ ਇਕ ਵੱਡਾ ਹਾਦਸਾ ਵਾਪਰ ਗਿਆ। ਕੰਨਟੇਨਰ ਦੇ ਬ੍ਰੇਕ ਫੇਲ ਹੋਣ ਕਾਰਨ ਮੁੰਬਈ-ਆਗਰਾ ਹਾਈਵੇਅ ‘ਤੇ ਇਕ ਹੋਟਲ ’ਚ ਜਾ ਵੜਿਆ। ਹਾਦਸੇ (Accident ) ਵਿੱਚ 38 ਲੋਕ ਕੰਟੇਨਰ ਦੀ ਲਪੇਟ ਵਿੱਚ ਆ ਗਏ। ਇਨ੍ਹਾਂ ‘ਚੋਂ 10 ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ 28 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਦੁਪਹਿਰ 12 ਵਜੇ ਦੇ ਕਰੀਬ ਸ਼ਿਰਪੁਰ ਤਾਲੁਕਾ ਦੇ ਪਿੰਡ ਪਲਾਸਨੇਰ ‘ਚ ਵਾਪਰਿਆ। ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

Accident

ਇਸ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਰਫ਼ਤਾਰ ਕੰਟੇਨਰ ਇੱਕ ਕਾਰ ਨੂੰ ਟੱਕਰ ਮਾਰਦਾ ਹੋਇਆ ਸੜਕ ਕਿਨਾਰੇ ਇੱਕ ਹੋਟਲ ਵਿੱਚ ਜਾ ਵੜਿਆ ।  ਹੋਟਲ ਵਿੱਚ ਜਾ ਕੇ ਲੋਕਾਂ ਨੂੰ ਕੁਚਲਦਾ ਹੋਇਆ ਪਲਟ ਗਿਆ। ਘਟਨਾ ਸਮੇਂ ਹੋਟਲ ‘ਚ ਭੀੜ ਸੀ। ਇਸ ਕਾਰਨ ਕਾਫੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਅਤੇ ਕਰੇਨ ਦੀ ਮਦਦ ਨਾਲ ਕੰਟੇਨਰ ਨੂੰ ਹਟਾਇਆ ਗਿਆ। ਹਾਦਸੇ ‘ਚ ਹੋਟਲ ਪੂਰੀ ਤਰ੍ਹਾਂ ਤਬਾਹ ਹੋ ਗਿਆ। (Accident )

LEAVE A REPLY

Please enter your comment!
Please enter your name here