ਦੇਖੋ ਕਿਹੋ ਜਿਹਾ ਮਾਹੌਲ ਬਣਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਮੈਟਰੋ ’ਚ ਅਚਾਨਕ ਕੀਤਾ ਸਫ਼ਰ

Prime Minister Modi in Metro

ਟੋਕਨ ਲੈ ਕੇ ਪਹੁੰਚੇ ਪਲੇਟਫਾਰਮ | Prime Minister Modi in Metro

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਮੈਟਰੋ ਦਾ ਅਚਾਨਕ ਦੌਰਾ ਕੀਤਾ। ਉਹ ਦਿੱਲੀ ਯੂਨੀਵਰਸਿਟੀ ਦੇ ਸਤਾਬਦੀ ਸਮਾਗਮਾਂ ਵਿੱਚ ਜਾਣ ਲਈ ਸਵੇਰੇ 11 ਵਜੇ ਲੋਕ ਕਲਿਆਣ ਮਾਰਗ ਮੈਟਰੋ ਸਟੇਸਨ ਪੁੱਜੇ। ਇੱਥੇ ਉਨ੍ਹਾਂ ਨੇ ਟਿਕਟ ਕਾਊਂਟਰ ਤੋਂ ਟੋਕਨ ਲਿਆ ਅਤੇ ਇਸ ਤੋਂ ਬਾਅਦ ਉਹ ਪਲੇਟਫਾਰਮ ’ਤੇ ਪਹੁੰਚੇ। ਮੈਟਰੋ ’ਚ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ। ਦਿੱਲੀ ਯੂਨੀਵਰਸਿਟੀ ਦੀ ਸਥਾਪਨਾ 1 ਮਈ 1922 ਨੂੰ ਹੋਈ ਸੀ। (Prime Minister Modi in Metro)

ਇਹ ਵੀ ਪੜ੍ਹੋ : ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ

ਇਸ ਵਿੱਚ 86 ਵਿਭਾਗ, 90 ਕਾਲਜ, 6 ਲੱਖ ਤੋਂ ਵੱਧ ਵਿਦਿਆਰਥੀ ਹਨ। ਡੀਯੂ ਵਿੱਚ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਹਜਾਰ ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਸਨ। ਪ੍ਰਧਾਨ ਮੰਤਰੀ ਇੱਥੇ 3 ਇਮਾਰਤਾਂ ਦਾ ਵਰਚੁਅਲ ਨੀਂਹ ਪੱਥਰ ਰੱਖਣਗੇ। ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਨੇ ਵੀ ਪ੍ਰੋਗਰਾਮ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਵਿਦਿਆਰਥੀਆਂ ਨੂੰ ਕਾਲੇ ਕੱਪੜੇ ਪਾ ਕੇ ਨਾ ਆਉਣ ਲਈ ਕਿਹਾ ਗਿਆ ਹੈ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸਮਾਗਮ ਦੇ ਮਹਿਮਾਨ ਹਨ।

Prime Minister Modi in Metro