Wheat Procurement Punjab: ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਕਣਕ ਦੀ ਖਰੀਦ ਸੁਰੂ ਕਰਵਾਈ

Wheat Procurement Punjab
Wheat Procurement Punjab: ਹਲਕਾ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਕਣਕ ਦੀ ਖਰੀਦ ਸੁਰੂ ਕਰਵਾਈ

Wheat Procurement Punjab: ਦਾਣਾ ਮੰਡੀਆ ਅੰਦਰ ਕਣਕ ਦੀ ਖਰੀਦ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਦਹੀਆ

Wheat Procurement Punjab: ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਤਲਵੰਡੀ ਭਾਈ ਇਲਾਕੇ ਦੀਆਂ ਦਾਣਾ ਮੰਡੀਆਂ ਅੰਦਰ ਕਣਕ ਦੀ ਖਰੀਦ ਅੱਜ ਤੋਂ ਆਰੰਭ ਹੋ ਗਈ ਹੈ। ਕਣਕ ਦੀ ਖਰੀਦ ਦਾ ਰਸਮੀ ਉਦਘਾਟਨ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵੱਲੋਂ ਕੀਤਾ ਗਿਆ। ਤਲਵੰਡੀ ਭਾਈ ਦੀ ਦਾਣਾ ਮੰਡੀ ਵਿਖੇ ਪਹੁੰਚੇ ਵਿਧਾਇਕ ਦਹੀਆ ਵੱਲੋਂ ਕਣਕ ਦੇ ਸੀਜ਼ਨ ਦੀ ਪਹਿਲੀ ਖਰੀਦ ਦੀ ਬੋਲੀ ਲਗਵਾ ਕੇ ਕਣਕ ਦੀ ਖਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਉਨ੍ਹਾਂ ਵੱਲੋਂ ਕਣਕ ਦੀ ਪਹਿਲੀ ਢੇਰੀ ਵੇਚਣ ਵਾਲੇ ਕਿਸਾਨ ਦਾ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਵਧਾਈਆ ਦਿੱਤੀਆ ਗਈਆ।

Read Also : PM Modi in Haryana: ਪ੍ਰਧਾਨ ਮੰਤਰੀ ਮੋਦੀ ਨੇ ਇੱਕ ਬਟਨ ਦੱਬਿਆ ਤੇ ਖਿੜ ਗਏ ਹਰਿਆਣਾ ਵਾਸੀਆਂ ਦੇ ਚਿਹਰੇ, ਅਯੁੱਧਿਆ ਹੋਇਆ ਨੇੜੇ

Wheat Procurement Punjab

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਲਕਾ ਵਿਧਾਇਕ ਦਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰੋਂ ਕਣਕ ਦੀ ਖਰੀਦ ਪ੍ਰਕਿਰਿਆ ਨੂੰ ਨਿਰਵਿਘਨ ਚਲਾਉਣ ਲਈ ਹਰ ਤਰ੍ਹਾ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਇਸੇ ਕੜੀ ਤਹਿਤ ਹਲਕਾ ਫਿਰੋਜਪੁਰ ਦਿਹਾਤੀ ਦੀਆਂ ਸਮੁੱਚੀਆ ਦਾਣਾ ਮੰਡੀਆਂ ਵਿੱਚ ਵੀ ਕਣਕ ਦੀ ਖਰੀਦ ਨੂੰ ਸੰਚਾਰੂ ਢੰਗ ਨਾਲ ਚਲਾਇਆ ਜਾਵੇਗਾ, ਉਹਨਾਂ ਅੱਗੇ ਕਿਹਾ ਕਿ ਕਿਹਾ ਕਿ ਦਾਣਾ ਮੰਡੀਆ ਵਿੱਚ ਕਣਕ ਵਿਕਰੀ ਲਈ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆ ਵਿੱਚ ਆਉਣ ਉਪਰੰਤ ਕਣਕ ਦੀ ਨਾਲੋ-ਨਾਲ ਸਫਾਈ ਕਰਵਾਉਣ ਉਪਰੰਤ ਬੋਲੀ ਲਗਾ ਕੇ ਉਸ ਨੂੰ ਗੱਟਿਆਂ ਵਿੱਚ ਭਰਨ ਦਾ ਕੰਮ ਨੇਪਰੇ ਚੜਿਆ ਜਾਵੇਗਾ, ਜੋ ਕਿ ਸਾਰੀ ਪ੍ਰਕਿਰਿਆ ਸਮਾਂਬੱਧ ਹੋਵੇਗੀ।

Wheat Procurement Punjab

ਇਸ ਸਮੇਂ ਉਹਨਾਂ ਇਹ ਵੀ ਦੱਸਿਆ ਕਿ ਦਾਣਾ ਮੰਡੀਆਂ ਵਿੱਚੋਂ ਖਰੀਦੀ ਗਈ ਕਣਕ ਦੀ ਲਿਫਟਿੰਗ ਦੇ ਵੀ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਆੜ੍ਹ੍ਹਤੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਤੇ ਗੁਰਜੰਟ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ, ਸੰਤੋਸ਼ ਕੁਮਾਰ ਮੰਗਲਾ, ਡਾ: ਓਮ ਪ੍ਰਕਾਸ਼ ਸੇਠੀ, ਹਰਪ੍ਰੀਤ ਸਿੰਘ ਕਲਸੀ ਚੇਅਰਮੈਨ ਮਾਰਕੀਟ ਕਮੇਟੀ, ਸੰਦੀਪ ਮੰਗਲਾ, ਬੇਅੰਤ ਸਿੰਘ ਹਕੂਮਤ ਵਾਲਾ ਚੇਅਰਮੈਨ ਮਾਰਕੀਟ ਕਮੇਟੀ ਫਿਰੋਜਪੁਰ ਛਾਉਣੀ, ਹਰਪਿੰਦਰਪਾਲ ਸਿੰਘ ਰੌਬੀ ਸੰਧੂ ਨਿੱਜੀ ਸਕੱਤਰ, ਰੂਪ ਲਾਲ ਵੱਤਾ ਆੜ੍ਹਤੀ ਆਗੂ, ਓਮ ਪ੍ਰਕਾਸ਼ ਚੋਟੀਆਂ, ਨਰੇਸ਼ ਢੱਲ, ਦੇਸ ਰਾਜ ਆਹੂਜਾ, ਜਗਮੀਤ ਸਿੰਘ ਸਰਪੰਚ ਸ਼ਹਿਜਾਦੀ, ਪ੍ਰਦੀਪ ਢੱਲ, ਬਲਵਿੰਦਰ ਢੱਲ ਢੱਲ, ਜਗਰਾਜ ਸਿੰਘ ਜੁਗਰਾ, ਹਰਦੀਪ ਸਿੰਘ ਬਸਰਾ ਸਕੱਤਰ ਮਾਰਕੀਟ ਕਮੇਟੀ ਤੇ ਲਵਪ੍ਰੀਤ ਸਿੰਘ ਬਰਾੜ ਆਦਿ ਤੋਂ ਇਲਾਵਾ ਹੋਰ ਕਈ ਆਗੂ, ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।