ਸਰ੍ਹੋਂ ਤੇ ਮਸੂਰ ਦੀ ਐਮਐਸਪੀ 400-400 ਰੁਪਏ ਵਧੀ
ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਦਲਹਨ ’ਚ ਮਸੂਰ ਤੇ ਤਿਲਹਨ ’ਚ ਸਰ੍ਹੋਂ ਦੇ ਉਤਪਾਦਨ ’ਚ ਵਾਧੇ ਨੂੰ ਧਿਆਨ ’ਚ ਰੱਖਦਿਆਂ ਇਸ ਦੇ ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ’ਚ ਪਿਛਲੇ ਸਾਲ ਦੇ ਮੁਕਾਬਲੇ 400-400 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਹੈ। ਕਣਕ ਦਾ ਸਮਰੱਥਨ ਮੁੱਲ 40 ਰੁਪਏ ਪ੍ਰਤੀ ਕੁਇੰਟਲ ਵਧਾ ਕੇ 2015 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ ਜੌ ਦਾ ਐਮਐਸਪੀ 35 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਹੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ ਦੀ ਅੱਜ ਹੋਈ ਬੈਠਕ ’ਚ ਖੇਤੀ ਮੰਤਰਾਲੇ ਦੇ ਸਾਲ 2022-23 ਦੌਰਾਨ ਰੱਬੀ ਸੀਜ਼ਨ ਦੇ ਖੇਤੀ ਉਤਪਾਦਾਂ ਦੇ ਐਮਐਸਪੀ ਵਧਾਉਣ ਦੇ ਮਤਿਆਂ ਨੂੰ ਮਨਜ਼ੂਰੀ ਦਿੱਤੀ ਗਈ ਸਰਕਾਰ ਨੇ ਛੋਲੇ ਤੇ ਐਮਐਸਪੀ ’ਚ 130 ਰੁਪਏ ਪ੍ਰਤੀ ਕੁਇੰਟਲ ਤੇ ਸੂਰਜਮੁਖੀ ’ਚ 114 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ