ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕੀ ਰਹੀ ਹੈ ਸਰਕਾਰ ਵੇਖੋ ਨਵੀਂ ਅਪਡੇਟ

Farmers Update News
ਪੰਜਾਬ ਹਰਿਆਣਾਂ ਬਾਡਰ ਦੇ ਪਿੰਡ ਧਰਮਹੇੜੀ ਕੋਲ ਹਰਿਆਣਾਂ ਪ੍ਰਸਾਸਨ ਵੱਲੋ ਬੈਰੀਕੇਟਿੰਗ ਕਰਨ ਦਾ ਦ੍ਰਿਸ਼। ਤੁਸਵੀਰ :ਰਾਮ ਸਰੂਪ ਪੰਜੋਲਾ

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਨੇ ਪਟਿਆਲਾ-ਪਹੇਵਾ ਵਾਇਆ ਦੇਵੀਗੜ੍ਹ ਰਾਜ ਮਾਰਗ ਵੀ ਕੀਤਾ ਬੰਦ, ਆਵਾਜਾਈ ਮੁਕੰਮਲ ਠੱਪ

ਪੰਜਾਬ ਹਰਿਆਣਾ ਬਾਰਡਰ ਤੇ ਟਾਂਗਰੀ ਨਦੀ ਦੇ ਪੁੱਲ ਤੇ ਸਲੈਬਾਂ ਵਾਲੇ ਬੈਰੀਕੇਟ ਅਤੇ ਕੰਡਿਆਲੀ ਤਾਰ ਲਾਈ

(ਰਾਮ ਸਰੂਪ ਪੰਜੋਲਾ) ਸਨੌਰ। ਹਰਿਆਣਾਂ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਧਰਨੇ ’ਤੇ ਜਾਣ ਤੋਂ ਰੋਕਣ ਲਈ ਬਾਡਰਾਂ ਤੇ ਬੈਰੀਕੇਡ ਲਗਾ ਕੇ ਹਰ ਤਰਾਂ ਦੇ ਤਰੀਕੇ ਵਰਤੇ ਜਾ ਰਹੇ ਹਨ ਪਰ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਸਖਤ ਰਵੱਈਏ ਦੇ ਬਾਵਜੂਦ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ ਲਈ ਕਮਰ ਕੱਸ ਲਈ ਹੈ। ਕੁਝ ਕਿਸਾਨ ਜਥੇਬੰਦੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਕੇਂਦਰ ਸਰਕਾਰ ਜਿੰਨੀਆਂ ਮਰਜੀ ਰੋਕਾਂ ਲਾ ਲਵੇ ਉਹ ਦਿੱਲੀ ਜਾ ਕੇ ਹੀ ਰਹਿਣਗੇ। Farmers Update News

ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ

ਜਾਣਕਾਰੀ ਅਨੁਸਾਰ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਹੈ। ਪਰ ਕਿਸਾਨਾਂ ਦੇ ਇਸ ਰੋਹ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਅੱਜ ਬਿਨ੍ਹਾਂ ਕਿਸੇ ਇਤਲਾਹ ਤੋਂ ਪਟਿਆਲਾ ਜਿਲੇ ਦੇ ਕਸਬਾ ਦੇਵੀਗੜ੍ਹ ਵਿਚੋਂ ਲੰਘਦੇ ਪਟਿਆਲਾ-ਪਹੇਵਾ ਰਾਜ ਮਾਰਗ ਅਤੇ ਚੀਕਾ ਕੈਥਲ ਰਾਮਨਗਰ ਤੋ ਇਲਾਵਾ ਲਿੰਕ ਸੜਕਾ ਜੋ ਹਰਿਆਣਾ ਬਾਰਡਰ ਨੂੰ ਜੋੜਦੀਆ ਉਨਾ ਪੁੱਲ ਤੇ ਪੱਥਰ ਦੇ ਬੈਰੀਕੇਟ ਲਗਾ ਕੇ ਮੁਕੰਮਲ ਬੰਦ ਕਰ ਦਿੱਤਾ ਹੈ।

ਮੁਸਾਫਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਕਰਨਾ ਪੈ ਰਿਹਾ ਹੈ ਸਾਹਮਣਾ (Farmers Update News)

ਇੱਥੋਂ ਦੀ ਹੁਣ ਮੋਟਰ ਸਾਈਕਲ ਤੱਕ ਵੀ ਨਹੀਂ ਨਿਕਲ ਸਕਦਾ। ਜਿਸ ਕਾਰਨ ਦੁੂਰੋਂ ਦੂਰੋਂ ਆਉਂਦੇ ਮੁਸਾਫਰਾਂ ਨੂੰ ਇਥੇ ਆ ਕੇ ਭਾਰੀ ਮੁਸ਼ਕਲ ਦਾ ਸਾਹਮਣਾ ਕਰਨ ਪੈ ਰਿਹਾ ਹੈ। ਇਸ ਰਾਜ ਮਾਰਗ ਤੇ ਪੱਥਰ ਦੀ ਭਾਰੀ ਬੈਰੀਕੇਟਿੰਗ ਦੇ ਨਾਲ ਨਾਲ ਮਿੱਟੀ ਦੇ ਭਰੇ ਟਿੱਪਰ, ਕੰਡਿਆਲੀ ਤਾਰ ਅਤੇ ਰੋਡ ਰੋਲਰ ਵੀ ਲਗਾਏ ਗਏ ਹਨ ਤਾਂ ਕਿ ਇਥੋਂ ਦੀ ਕੋਈ ਵੀ ਵਹੀਕਲ ਲੰਘ ਨਾ ਸਕੇ। ਪਿਛਲੇ ਸਾਲ ਵੀ ਕਿਸਾਨਾਂ ਵੱਲੋਂ ਇਸੇ ਰਸਤੇ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਸੀ ਅਤੇ ਕਿਸਾਨਾਂ ਨੇ ਵਾਟਰ ਕੈਨਨਾਂ ਦਾ ਮੂੰਹ ਮੋੜ ਕੇ ਅਤੇ ਬੈਰੀਕੇਟ ਤੋੜ ਕੇ ਅੱਗੇ ਵਧਿਆ ਗਿਆ ਸੀ। ਪਰ ਇਸ ਵਾਰ ਕਿਸਾਨਾਂ ਦੇ ਅੰਦੋਲਨ ਨੂੰ ਕੇਂਦਰ ਸਰਕਾਰ ਮੁੜ ਤਾਰੋਪੀੜ ਕਰਨ ਤੇ ਲੱਗੀ ਹੋਈ ਹੈ ਅਤੇ ਮੁੱਖ ਆਵਾਜਾਈਆਂ ਰੋਕ ਕੇ ਕੋਝੇ ਹੱਥ ਕੰਡੇ ਵਰਤ ਰਹੀ ਹੈ। ਹਰਿਆਣਾ ਸਰਕਾਰ ਦੇ ਇਸ ਰਵੱਈਏ ਤੋਂ ਰਾਹਗੀਰ ਅਤੇ ਪੰਜਾਬ ਹਰਿਆਣਾ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਹਨ। Farmers Update News

ਇਸ ਸਬੰਧੀ ਜਦੋਂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਐਸ.ਕੇ.ਐਮ. ਦੇ ਮੈਂਬਰ ਸਤਨਾਮ ਸਿੰਘ ਬਹਿਰੂ ਤੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਸ਼ਾਂਤਮਈ ਤਰੀਕੇ ਨਾਲ ਆਪਣੀ ਗੱਲ ਕਹਿਣ ਦਾ ਹਰ ਕਿਸੇ ਨੂੰ ਪੂਰਨ ਹੱਕ ਹੈ ਪਰ ਜਿਸ ਤਰ੍ਹਾਂ ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਦਿੱਲੀ ਜਾਣ ਦੇ ਰਸਤੇ ਮੁਕੰਮਲ ਬੰਦ ਕਰ ਦਿੱਤੇ ਹਨ ਉਹ ਨਿੰਦਣਯੋਗ ਹੈ। ਮੈਂ ਹਰਿਆਣਾ ਸਰਕਾਰ ਦੇ ਇਸ ਰਵੱਈਏ ਦੀ ਜਬਰਦਸਤ ਨਿੰਦਿਆ ਕਰਦਾ ਹੈ।

ਇਹ ਵੀ ਪੜ੍ਹੋ :ਹਰਿਆਣਾ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ’ਚ ਵੀ ਇੰਟਰਨੈਟ ਸੇਵਾਵਾਂ ਹੋਈਆਂ ਬੰਦ

ਇਸ ਬਾਰੇ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਆਪਣਾ ਦੁੱਖ ਤਕਲੀਫ ਲੈ ਕੇ ਸਰਕਾਰ ਕੋਲ ਜਾਂਦਾ ਹੈ ਤਾਂ ਉਸ ਨੂੰ ਸੁਣ ਕੇ ਉਸ ਦਾ ਹੱਲ ਕੱਢ ਲੈਣਾ ਚਾਹੀਦਾ ਹੈ ਨਾਂ ਕਿ ਰਸਤੇ ਬੰਦ ਕਰਕੇ ਲੋਕਤੰਤਰ ਦਾ ਘਾਣ ਕਰਨਾ ਚਾਹੀਦਾ ਹੈ।

ਇਸ ਸਬੰਧੀ ਜਦੋਂ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਤੋਂ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਗੱਲ ਨਾਂ ਸੁਣਨਾ ਲੋਕਤੰਤਰ ਦਾ ਬਹੁਤ ਵੱਡਾ ਘਾਣ ਹੈ। ਜੇਕਰ ਕੋਈ ਕਿਸਾਨ ਜਥੇਬੰਦੀ ਆਪਣੀ ਮੰਗਾਂ ਸਬੰਧੀ ਕਿਸੇ ਸਰਕਾਰ ਕੋਲ ਜਾਂਦੀ ਹੈ ਤਾਂ ਸਰਕਾਰ ਨੂੰ ਉਸ ਦੀ ਗੱਲ ਸੁਣਨੀ ਚਾਹੀਦੀ ਹੈ ਨਾਂ ਕਿ ਜਾਣ ਦੇ ਰਸਤੇ ਰੋਕਣੇ ਚਾਹੀਦੇ ਹਨ। ਅਸੀਂ ਇਸ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆਂ ਕਰਦੇ ਹਾਂ।