ਹਰਿਆਣਾ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ’ਚ ਵੀ ਇੰਟਰਨੈਟ ਸੇਵਾਵਾਂ ਹੋਈਆਂ ਬੰਦ

Farmers Protest
ਹਰਿਆਣਾ ਨਾਲ ਲੱਗਦੇ ਪੰਜਾਬ ਦੇ ਕਈ ਇਲਾਕਿਆਂ ’ਚ ਵੀ ਇੰਟਰਨੈਟ ਸੇਵਾਵਾਂ ਹੋਈਆਂ ਬੰਦ

ਹਰਿਆਣਾ ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੀਆਂ ਸੜਕਾਂ ਤੇ ਰੋਕਾਂ ਲਗਾਉਣ ਦਾ ਕੰਮ ਜਾਰੀ (Farmers Protest )

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਕੀਤੇ ਜਾਣ ਕਰਕੇ ਹਰਿਆਣਾ ਤੋਂ ਬਾਅਦ ਹੁਣ ਬਾਰਡਰ ਨਾਲ ਲੱਗਦੇ ਪੰਜਾਬ ਦੇ ਕੁਝ ਇਲਾਕਿਆਂ ਚ ਵੀ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਖਾਸ ਕਰ ਪਾਤੜਾਂ, ਸ਼ੁਤਰਾਣਾ, ਬਾਦਸ਼ਾਹਪੁਰ, ਦੇਵੀਗੜ੍ਹ ਅਤੇ ਸੰਗਰੂਰ ਦੇ ਖਨੌਰੀ ਇਲਾਕੇ ਵਿੱਚ ਇਹ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ‌‌ Farmers Protest

ਇਹ ਵੀ ਪੜ੍ਹੋ: ਮਹਿੰਗਾਈ ਦੇ ਅੰਕੜੇ ਤੈਅ ਕਰਨਗੇ ਬਾਜ਼ਾਰ ਦੀ ਗਤੀ ()

ਪਟਿਆਲਾ ਜ਼ਿਲ੍ਹੇ ਦੇ ਨਾਲ ਲੱਗਦੇ ਬਾਰਡਰ ਇਲਾਕਿਆਂ ਵਿੱਚ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਰੋਕਾਂ ਲਗਾਉਣ ਦਾ ਕੰਮ ਲਗਾਤਾਰ ਜਾਰੀ ਹੈ ਅਤੇ ਅੱਜ ਵੀ ਪੁਲਿਸ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਜੁਲਕਾਂ ਦੀ ਹੱਦ ਨੇੜੇ ਹਰਿਆਣਾ ਵੱਲੋਂ ਸੀਮਿੰਟ ਦੇ ਪੱਥਰ ਲਾ ਕੇ ਸੜਕਾਂ ਰੋਕਣ ਦਾ ਕੰਮ ਜਾਰੀ ਸੀ। ਸ਼ੰਬੂ ਬੈਰੀਅਰ ਪਹਿਲਾਂ ਹੀ ਹਰਿਆਣਾ ਪੁਲਿਸ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।